ਦੱਖਣੀ ਕੋਰੀਆ ਨੇ ਕੋਰੋਨਾਵਾਇਰਸ ਐਲਰਟ ਪੱਧਰ ਵਧਾ ਕੇ ਕੀਤਾ 'ਉੱਚਤਮ'

Sunday, Feb 23, 2020 - 01:57 PM (IST)

ਦੱਖਣੀ ਕੋਰੀਆ ਨੇ ਕੋਰੋਨਾਵਾਇਰਸ ਐਲਰਟ ਪੱਧਰ ਵਧਾ ਕੇ ਕੀਤਾ 'ਉੱਚਤਮ'

ਸਿਓਲ (ਭਾਸ਼ਾ): ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ-ਇਨ ਨੇ ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਐਤਵਾਰ ਨੂੰ ਇਕ ਐਲਾਨ ਕੀਤਾ। ਐਲਾਨ ਮੁਤਾਬਕ ਦੇਸ਼ ਵਾਇਰਸ 'ਤੇ ਆਪਣੇ ਐਲਰਟ ਪੱਧਰ ਨੂੰ 'ਉੱਚਤਮ' ਕਰ ਰਿਹਾ ਹੈ। ਰਾਸ਼ਟਰਪਤੀ ਮੂਨ ਜੇਈ-ਇਨ ਨੇ ਇਨਫੈਕਸ਼ਨ ਦੇ ਮਾਮਲਿਆਂ ਵਿਚ ਅਚਾਨਕ ਵਾਧਾ ਹੋਣ ਦੇ ਮੱਦੇਨਜ਼ਰ ਐਤਵਾਰ ਨੂੰ ਇਹ ਗੱਲ ਕਹੀ। ਮੂਨ ਨੇ ਵਾਇਰਸ ਨੂੰ ਲੈ ਕੇ ਹੋਈ ਸਰਕਾਰੀ ਬੈਠਕ ਦੇ ਬਾਅਦ ਕਿਹਾ,''ਕੋਵਿਡ-19 ਘਟਨਾ ਵਿਚ ਇਕ ਗੰਭੀਰ ਮੋੜ ਆ ਗਿਆ ਹੈ।'' ਉਹਨਾਂ ਨੇ ਕਿਹਾ,''ਸਰਕਾਰ ਐਲਰਟ ਦਾ ਪੱਧਰ ਵਧਾ ਕੇ ਉੱਚਤਮ ਪੱਧਰ 'ਤੇ ਕਰ ਰਹੀ ਹੈ।''

ਇਸ ਤੋਂ ਪਹਿਲਾਂ ਅੱਜ ਦੱਖਣੀ ਕੋਰੀਆ ਵਿਚ ਕੋਰੋਨਾਵਾਇਰਸ ਨਾਲ 2 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ 123 ਹੋਰ ਨਵੇਂ ਮਾਮਲੇ ਸਾਹਮਣੇ ਆਏ। ਇਹਨਾਂ ਵਿਚੋਂ ਲੱਗਭਗ ਦੋ-ਤਿਹਾਈ ਮਰੀਜ਼ ਇਕ ਧਾਰਮਿਕ ਪੰਥ ਨਾਲ ਜੁੜੇ ਹਨ। ਚੀਨ ਦੇ ਬਾਹਰ ਜੇਕਰ ਕਿਸੇ ਵੀ ਦੇਸ਼ ਵਿਚ ਕੋਰੋਨਾਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਤਾਂ ਉਹ ਦੱਖਣੀ ਕੋਰੀਆ ਦੇ ਹਨ ਜਿੱਥੇ ਇਨਫੈਕਟਿਡ ਲੋਕਾਂ ਦੀ ਗਿਣਤੀ 556 ਤੱਕ ਪਹੁੰਚ ਗਈ ਹੈ।


author

Vandana

Content Editor

Related News