ਦੱਖਣੀ ਕੋਰੀਆ ''ਚ ਕੋਰੋਨਾ ਦੇ 37 ਨਵੇਂ ਮਾਮਲੇ ਹੋਏ ਦਰਜ, ਸਿਓਲ ਸਭ ਤੋਂ ਵੱਧ ਲੋਕ ਪ੍ਰਭਾਵਿਤ
Monday, Jun 15, 2020 - 12:49 PM (IST)

ਸਿਓਲ- ਦੱਖਣੀ ਕੋਰੀਆ ਵਿਚ ਕੋਰੋਨਾ ਵਾਇਰਸ ਦੇ 37 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ਵਿਚ ਕੁੱਲ ਵਾਇਰਸ ਪੀੜਤਾਂ ਦੀ ਗਿਣਤੀ 12,121 ਹੋ ਗਈ ਹੈ। ਇਨ੍ਹਾਂ ਵਿਚੋਂ ਇਸ ਵਾਇਰਸ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੀ 277ਹੈ।
ਕੋਰੀਆਈ ਰੋਗ ਕੰਟਰੋਲ ਤੇ ਬਚਾਅ ਕੇਂਦਰ ਨੇ ਕਿਹਾ ਕਿ ਨਵੇਂ ਮਾਮਲਿਆਂ ਵਿਚੋਂ 25 ਮਾਮਲੇ ਸਿਓਲ ਖੇਤਰ ਤੋਂ ਸਾਹਮਣੇ ਆਏ ਹਨ। ਸਿਓਲ ਵਿਚ, ਸਿਹਤ ਅਧਿਕਾਰੀ ਮਨੋਰੰਜਨ ਅਤੇ ਆਰਾਮ ਫਰਮਾਉਣ ਵਾਲੇ ਸਥਾਨਾਂ, ਗਿਰਜਾਘਰਾਂ ਦੀਆਂ ਸਭਾਵਾਂ, ਕਾਰਖਾਨਿਆਂ ਦੇ ਕਰਮਚਾਰੀਆਂ ਅਤੇ ਘਰ-ਘਰ ਜਾ ਕੇ ਸਾਮਾਨ ਵੇਚਣ ਵਾਲਿਆਂ ਦੇ ਵਿਚਕਾਰ ਫੈਲ ਰਹੇ ਵਾਇਰਸ ਦੀ ਰੋਕਥਾਮ ਲਈ ਸੰਘਰਸ਼ ਕਰ ਰਹੇ ਹਨ। ਦੇਸ਼ ਵਿਚ ਸੰਕਰਮਣ ਦੇ ਕੁੱਲ ਮਾਮਲਿਆਂ ਵਿਚੋਂ ਘੱਟ ਤੋਂ ਘੱਟ 1,346 ਮਾਮਲੇ ਕੌਮਾਂਤਰੀ ਆਗਮਨਾਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਦੱਖਣੀ ਕੋਰੀਆ ਦੇ ਨਾਗਰਿਕ ਹਨ ਜੋ ਵਿਦੇਸ਼ਾਂ ਤੋਂ ਵਾਪਸ ਆਏ ਹਨ।