CORONA ਦੀ ਚੌਥੀ ਲਹਿਰ ਤੋਂ ਡਰੇ ਦੱਖਣੀ ਕੋਰੀਆ ਨੇ ਨਾਈਟ ਕਲੱਬ ਤੇ ਕਰਾਓਕੇ ਬਾਰ ਕੀਤੇ ਬੰਦ

Friday, Apr 09, 2021 - 01:19 PM (IST)

ਸਿਓਲ : ਦੱਖਣੀ ਕੋਰੀਆ ਨੇ ਨਾਈਟ ਕਲੱਬ, ਕਰਾਓਕੇ ਬਾਰ ਤੇ ਹੋਰ ਰਾਤ ਦੀਆਂ ਮਨੋਰੰਜਨ ਸਹੂਲਤਾਂ ’ਤੇ ਫਿਰ ਤੋਂ ਪਾਬੰਦੀ ਲਾਉਣ ਦਾ ਹੁਕਮ ਦਿੱਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਕਿਹਾ ਕਿ ਦੇਸ਼ ’ਚ ਨਵੇਂ ਕੋਰੋਨਾ ਵਾਇਰਸ ਮਾਮਲਿਆਂ ਦੀ ਗਿਣਤੀ ਵਧਣ ਤੋਂ ਬਾਅਦ ਚੌਥੀ ਲਹਿਰ ਨੂੰ ਲੈ ਕੇ ਡਰ ਦੀ ਸਥਿਤੀ ਪੈਦਾ ਹੋ ਗਈ ਹੈ।

ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਦਿਨੋ-ਦਿਨ ਵਧ ਰਹੀ ਗਿਣਤੀ ਤੋਂ ਬਾਅਦ ਪ੍ਰਧਾਨ ਮੰਤਰੀ ਚੁੰਗ ਸਿਕਿਊਨ ਨੇ ਤਿੰਨ ਹਫ਼ਤਿਆਂ ਲਈ ਸੋਮਵਾਰ ਤੋਂ ਲਾਗੂ ਹੋਣ ਵਾਲੀਆਂ ਪਾਬੰਦੀਆਂ ਦਾ ਐਲਾਨ ਕੀਤਾ। ਉਨ੍ਹਾਂ ਮੁਤਾਬਿਕ ਮੌਜੂਦਾ ਸਮੇਂ ’ਚ ਰਾਤ 10 ਵਜੇ ਕਰਫਿਊ ਤੇ 4 ਤੋਂ ਵੱਧ ਲੋਕਾਂ ਦੇ ਗਰੁੱਪ ’ਤੇ ਪਾਬੰਦੀ ਹੋਵੇਗੀ।

ਚੁੰਗ ਨੇ ਕਿਹਾ ਕਿ ਮਹਾਮਾਰੀ ਦੀ ਇਕ ਚੌਥੀ ਲਹਿਰ ਦੇ ਸੰਕੇਤ, ਜੋ ਮਿਲ ਰਹੇ ਸਨ, ਉਹ ਹੁਣ ਨੇੜੇ ਆ ਰਹੀ ਹੈ ਅਤੇ ਮਜ਼ਬੂਤ ਹੋ ਰਹੀ ਹੈ। ਦੱਸਿਆ ਗਿਆ ਹੈ ਕਿ ਅਸੀਂ ਮੌਜੂਦਾ ਡਿਸਟੈਂਸਿੰਗ ਪੱਧਰ ਨੂੰ ਬਣਾਈ ਰੱਖਾਂਗੇ ਪਰ ਹਾਲਾਤ ਦੇ ਆਧਾਰ ’ਤੇ ਵੱਖ-ਵੱਖ ਲੋੜੀਂਦੇ ਉਪਾਵਾਂ ਨੂੰ ਸਖਤੀ ਨਾਲ ਲਾਗੂ ਕਰਾਂਗੇ। ਕੋਰੋਨਾ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਏਜੰਸੀ (ਕੇ. ਡੀ. ਸੀ. ਏ.) ਨੇ ਵੀਰਵਾਰ 671 ਨਵੇਂ ਮਾਮਲਿਆਂ ਦੀ ਸੂਚਨਾ ਦਿੱਤੀ। ਮਾਮਲੇ ਵਧਣ ਸਬੰਧੀ ਬਾਰ ਅਤੇ ਜਿਮ ਆਦਿ ’ਤੇ ਰੋਕ ਲਾਉਣਾ ਜ਼ਰੂਰੀ ਦੱਸਿਆ ਗਿਆ। ਸਭ ਤੋਂ ਵੱਧ ਮਾਮਲੇ ਸਿਓਲ ਖੇਤਰ ’ਚ ਰਹੇ। ਦੱਸ ਦੇਈਏ ਕਿ ਦੇਸ਼ ’ਚ ਹੁਣ ਤਕ ਕੁਲ 1764 ਮੌਤਾਂ ਹੋਈਆਂ ਹਨ ਤੇ ਕੋਰੋਨਾ ਪਾਜ਼ੇਟਿਵ ਮਾਮਲੇ ਵਧ ਕੇ 108,269 ਹੋ ਗਏ ਹਨ।


Anuradha

Content Editor

Related News