ਦੱਖਣੀ ਕੋਰੀਆ ਦੇ ''ਨਕਲੀ ਸੂਰਜ'' ਦਾ ਨਵਾਂ ਰਿਕਾਰਡ, 20 ਸਕਿੰਟ ਤੱਕ ਬਣਾਇਆ 10 ਕਰੋੜ ਡਿਗਰੀ ਤਾਪਮਾਨ

Wednesday, Dec 30, 2020 - 06:03 PM (IST)

ਦੱਖਣੀ ਕੋਰੀਆ ਦੇ ''ਨਕਲੀ ਸੂਰਜ'' ਦਾ ਨਵਾਂ ਰਿਕਾਰਡ, 20 ਸਕਿੰਟ ਤੱਕ ਬਣਾਇਆ 10 ਕਰੋੜ ਡਿਗਰੀ ਤਾਪਮਾਨ

ਸਿਓਲ (ਬਿਊਰੋ): ਦੱਖਣੀ ਕੋਰੀਆ ਦੇ ਵਿਗਿਆਨੀਆਂ ਨੇ ਇਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਕੋਰੀਅਨ ਆਰਟੀਫੀਸ਼ਲ ਸਨ ਮਤਲਬ ਨਕਲੀ ਸੂਰਜ ਧਰਤੀ 'ਤੇ ਊਰਜਾ ਦਾ ਸਭ ਤੋਂ ਵੱਡਾ ਨਵਿਆਉਣਯੋਗ ਸਰੋਤ ਹੈ। ਉਂਝ ਅਸੀਂ ਕੁਦਰਤੀ ਸੂਰਜ ਦੀ ਵਰਤੋਂ ਆਪਣੀ ਸਹੂਲਤ ਮੁਤਾਬਕ ਨਹੀਂ ਕਰ ਸਕਦੇ। ਇਹੀ ਕਾਰਨ ਹੈ ਕਿ ਦੱਖਣੀ ਕੋਰੀਆ ਵਿਚ ਵਿਗਿਆਨੀਆਂ ਨੇ ਇਕ ਨਕਲੀ ਸੂਰਜ ਬਣਾ ਲਿਆ ਹੈ, ਜਿਸ ਨਾਲ ਧਰਤੀ 'ਤੇ ਸੂਰਜ ਵਰਗਾ ਉੱਚ ਤਾਪਮਾਨ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਇਸ ਧਰਤੀ ਦੇ ਨਕਲੀ ਸੂਰਜ ਨੇ ਉੱਚ ਤਾਪਮਾਨ ਦੇ ਪਲਾਜ਼ਮਾ ਨੂੰ ਕਾਇਮ ਰੱਖਣ ਦਾ ਅਜਿਹਾ ਰਿਕਾਰਡ ਬਣਾ ਦਿੱਤਾ ਹੈ ਜੋ ਹੁਣ ਤੱਕ ਸੰਭਵ ਨਹੀਂ ਹੋ ਪਾਇਆ ਸੀ।

PunjabKesari

10 ਕਰੋੜ ਡਿਗਰੀ ਤਾਪਮਾਨ
ਕੋਰੀਆ ਸੁਪਰਕੰਡਕਟਿੰਗ ਟੋਕੋਮਾਕ ਐਂਡਵਾਂਸ ਰਿਸਰਚ (KSTAR) ਇਕ ਤਰ੍ਹਾਂ ਦਾ ਪਰਮਾਣੂ ਫਿਊਜ਼ਨ (Nuclear Fusion) ਹੈ ਜਿਸ ਨੂੰ ਨਕਲੀ ਸੂਰਜ ਵੀ ਕਿਹਾ ਜਾਂਦਾ ਹੈ। ਇਸ ਨੂੰ ਲੈਬੋਰਟਰੀ ਵਿਚ ਤਿਆਰ ਕੀਤਾ ਗਿਆ ਹੈ। ਹੁਣ ਇਸ ਸੂਰਜ ਨੇ 20 ਸਕਿੰਟ ਤੱਕ 10 ਕਰੋੜ ਡਿਗਰੀ ਦੇ ਉੱਚ ਤਾਪਮਾਨ ਦੇ ਪਲਾਜ਼ਮਾ ਨੂੰ ਕਾਇਮ ਰੱਖਣ ਦਾ ਰਿਕਾਰਡ ਬਣਾਇਆ ਹੈ। ਇਹ ਰਿਕਾਰਡ ਵਿਗਿਆਨੀਆਂ ਦੀ ਧਰਤੀ 'ਤੇ ਸੂਰਜ ਵਰਗੇ ਊਰਜਾ ਸਰੋਤ ਤੱਕ ਪਹੁੰਚਣ ਦੀ ਲੜੀ ਵਿਚ ਬਹੁਤ ਮਹੱਤਵਪੂਰਨ ਹੈ ਕਿਉਂਕਿ ਹੁਣ ਤੱਕ ਇਸ ਤਾਪਮਾਨ ਨੂੰ 10 ਸਕਿੰਟ ਤੱਕ ਵੀ ਕਾਇਮ ਨਹੀਂ ਰੱਖਿਆ ਜਾ ਸਕਿਆ ਸੀ।

PunjabKesari

ਪਿਛਲੇ ਮਹੀਨੇ 24 ਨਵੰਬਰ ਨੂੰ KSTAR ਨੇ ਜਾਣਕਾਰੀ ਦਿੱਤੀ ਸੀ ਕਿ ਸਿਓਲ ਯੂਨੀਵਰਸਿਟੀ ਅਤੇ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਦੇ ਸੰਯੁਕਤ ਸ਼ੋਧ ਵਿਚ ਨਕਲੀ ਸੂਰਜ ਲਗਾਤਾਰ 20 ਸਕਿੰਟ ਤੱਕ ਪਲਾਜ਼ਮਾ ਨੂੰ 10 ਕਰੋੜ ਡਿਗਰੀ ਸੈਲਸੀਅਸ ਦੇ ਤਾਪਮਾਨ 'ਤੇ ਰੱਖਣ ਵਿਚ ਸਫਲਤਾ ਹਾਸਲ ਕੀਤੀ ਜੋ KSTAR ਦੇ 2020 ਦੇ ਪਰਮਾਣੂ ਫਿਊਜ਼ਨ ਮੁਹਿੰਮ ਦੀਆਂ ਪ੍ਰਮੁੱਖ ਸ਼ਰਤਾਂ ਵਿਚੋਂ ਇਕ ਸੀ। ਇਸ ਤੋਂ ਪਹਿਲਾਂ 2019 ਵਿਚ ਨਕਲੀ ਸੂਰਜ ਨਾਲ ਪਰਮਾਣੂ ਫਿਊਜ਼ਨ ਦੇ ਜ਼ਰੀਏ ਪਲਾਜ਼ਮਾ ਨੂੰ 8 ਸਕਿੰਟ ਤੱਕ ਕਾਇਮ ਰੱਖਿਆ ਜਾ ਸਕਿਆ ਸੀ ਜੋ ਕਿ ਆਪਣੇ ਆਪ ਵਿਚ ਰਿਕਾਰਡ ਸੀ।ਇਸ ਤੋਂ ਪਹਿਲਾਂ 2018 ਵਿਚ KSTAR ਨੇ ਪਹਿਲੀ ਵਾਰ 10 ਕਰੋੜ ਡਿਗਰੀ ਦਾ ਤਾਪਮਾਨ ਪਾਉਣ ਵਿਚ ਸਫਲਤਾ ਹਾਸਲ ਕੀਤੀ ਸੀ ਪਰ ਇਹ ਸਿਰਫ 1.5 ਸਕਿੰਟ ਤੱਕ ਹੀ ਕਾਇਮ ਰੱਖਿਆ ਜਾ ਸਕਿਆ ਸੀ।

PunjabKesari

ਪੜ੍ਹੋ ਇਹ ਅਹਿਮ ਖਬਰ- ਕਰੀਮਾ ਬਲੋਚ ਦੇ ਕਤਲ ਦੇ ਵਿਰੋਧ 'ਚ ਅਮਰੀਕਾ 'ਚ ਕੈਨੇਡੀਅਨ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ

ਇੰਝ ਹੁੰਦੀ ਹੈ ਫਿਊਜ਼ਨ ਦੀ ਪ੍ਰਕਿਰਿਆ
ਧਰਤੀ 'ਤੇ ਫਿਊਜ਼ਨ ਪ੍ਰਕਿਰਿਆ ਪੈਦਾ ਕਰਨ ਲਈ ਫਿਊਜ਼ਨ ਡਿਵਾਇਸ ਦੇ ਅੰਦਰ ਹਾਈਡ੍ਰੋਜਨ ਦੇ ਆਈਸੋਟੋਪਸ ਨੂੰ ਰੱਖਿਆ ਜਾਂਦਾ ਹੈ। ਜਿਸ ਨਾਲ ਆਇਨ ਅਤੇ ਇਲੈਕਟ੍ਰਾਨ ਵੱਖ ਹੋ ਜਾਂਦਾ ਹੈ। ਅਜਿਹਾ ਹੋਣ ਲਈ ਆਇਨ ਨੂੰ ਬਹੁਤ ਜ਼ਿਆਦਾ ਤਾਪਮਾਨ 'ਤੇ ਗਰਮ ਕਰਨਾ ਪੈਂਦਾ ਹੈ। ਉੱਥੇ 20 ਸਕਿੰਟ ਤੱਕ ਤਾਪਮਾਨ ਨੂੰ ਕਾਇਮ ਰਖਣ ਨੂੰ ਵਿਗਿਆਨੀ ਵੱਡੀ ਉਪਲਬਧੀ ਦੱਸ ਰਹੇ ਹਨ। ਇਸ ਨਕਲੀ ਸੂਰਜ ਦੇ ਨਾਲ ਕੋਰੀਆ ਨੇ ਨਾ ਸਿਰਫ ਵਿਗਿਆਨ ਦੇ ਖੇਤਰ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ ਸਗੋਂ ਚੀਨ ਜਿਹੇ ਵੱਡੇ ਦੇਸ਼ 'ਤੇ ਵੀ ਬੜਤ ਹਾਸਲ ਕੀਤੀ ਹੈ। ਇੱਥੇ ਦੱਸ ਦਈਏ ਕਿ ਚੀਨ ਨੇ ਵੀ ਹਾਲ ਹੀ ਵਿਚ ਨਕਲੀ ਸੂਰਜ ਬਣਾਉਣ ਦਾ ਦਾਅਵਾ ਕੀਤਾ ਹੈ।

ਨੋਟ- ਦੱਖਣੀ ਕੋਰੀਆ ਦੇ 'ਨਕਲੀ ਸੂਰਜ' ਦਾ ਨਵਾਂ ਰਿਕਾਰਡ, ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News