ਦੱਖਣੀ ਕੋਰੀਆ, ਅਮਰੀਕਾ ਨੇ ਕੋਰੀਆਈ ਪ੍ਰਾਇਦੀਪ ''ਚ ਤਣਾਅ ''ਤੇ ਕੀਤੀ ਚਰਚਾ

Saturday, Jun 20, 2020 - 02:19 AM (IST)

ਦੱਖਣੀ ਕੋਰੀਆ, ਅਮਰੀਕਾ ਨੇ ਕੋਰੀਆਈ ਪ੍ਰਾਇਦੀਪ ''ਚ ਤਣਾਅ ''ਤੇ ਕੀਤੀ ਚਰਚਾ

ਵਾਸ਼ਿੰਗਟਨ/ਸਿਓਲ - ਕੋਰੀਆਈ ਪ੍ਰਾਇਦੀਪ ਵਿਚ ਸ਼ਾਂਤੀ ਅਤੇ ਸੁਰੱਖਿਆ ਦੇ ਲਈ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਦੇ ਵਿਸ਼ੇਸ਼ ਨੁਮਾਇੰਦੇ ਲੀ ਡੋ ਹੁਨ ਨੇ ਵਾਸ਼ਿੰਗਟਨ ਵਿਚ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਸਟੀਫਨ ਬੀਗਨ ਦੇ ਨਾਲ ਕੋਰੀਆਈ ਪ੍ਰਾਇਦੀਪ ਵਿਚ ਵਧੇ ਤਣਾਅ ਨੂੰ ਲੈ ਕੇ ਬੈਠਕ ਕੀਤੀ।

ਸੂਤਰਾਂ ਮੁਤਾਬਕ ਲੀ ਵੀਰਵਾਰ ਨੂੰ ਅਮਰੀਕਾ ਪਹੁੰਚੇ ਅਤੇ ਉਥੇ ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਇਨ ਦੇ ਨਾਲ ਚਰਚਾ ਕੀਤੀ। ਦੋਹਾਂ ਅਧਿਕਾਰੀਆਂ ਨੇ ਦੱਖਣੀ ਕੋਰੀਆ ਅਤੇ ਉੱਤਰੀ ਕੋਰੀਆ ਵਿਚਾਲੇ ਵਿਗੜੇ ਸਬੰਧਾਂ ਨੂੰ ਠੀਕ ਕਰਨ ਦੇ ਯਤਨਾਂ ਨੂੰ ਲੈ ਕੇ ਚਰਚਾ ਕੀਤੀ। ਦੱਸ ਦਈਏ ਕਿ ਉੱਤਰੀ ਕੋਰੀਆ ਵੱਲੋਂ ਪ੍ਰਮਾਣੂ ਹਥਿਆਰਾਂ ਨੂੰ ਤਬਾਹ ਕਰਨ ਨੂੰ ਲੈ ਕੇ ਦੱਖਣੀ ਕੋਰੀਆ ਦੇ ਨਾਲ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ। ਉਥੇ ਹੀ ਸ਼ੁੱਕਰਵਾਰ ਨੂੰ ਉੱਤਰੀ ਕੋਰੀਆ ਦੇ ਏਕੀਕਰਣ ਮੰਤਰੀ ਕਿਮ ਯੋਨ ਚੁਲ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਇਹ ਅਸਤੀਫੇ ਦੱਖਣੀ ਕੋਰੀਆ ਨਾਲ ਵਿਗੜਦੇ ਸਬੰਧਾਂ ਨੂੰ ਲੈ ਕੇ ਦਿੱਤਾ ਹੈ।


author

Khushdeep Jassi

Content Editor

Related News