ਉੱਤਰੀ ਕੋਰੀਆ ਵੱਲੋਂ ਹੁਣ ਤੱਕ ਕੋਈ ਸ਼ੱਕੀ ਗਤੀਵਿਧੀ ਨਹੀਂ :ਦੱਖਣੀ ਕੋਰੀਆ

06/18/2020 4:50:50 PM

ਸਿਓਲ(ਭਾਸ਼ਾ): ਦੱਖਣੀ ਕੋਰੀਆ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੂੰ ਉੱਤਰੀ ਕੋਰੀਆ ਵੱਲੋਂ ਕਿਸੇ ਵੀ ਸ਼ੱਕੀ ਗਤੀਵਿਧੀ ਦਾ ਪਤਾ ਨਹੀਂ ਚੱਲਿਆ ਹੈ। ਇਸ ਤੋਂ ਇਕ ਦਿਨ ਪਹਿਲਾਂ ਉੱਤਰੀ ਕੋਰੀਆ ਨੇ ਸੀਮਾ 'ਤੇ ਉਕਸਾਉਣ ਵਾਲੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਚਿਤਾਵਨੀ ਦਿੱਤੀ ਸੀ। ਉੱਤਰੀ ਕੋਰੀਆ ਨੇ ਅੰਤਰ-ਕੋਰੀਆਈ ਸਹਿਯੋਗ ਸਥਲਾਂ 'ਤੇ ਫੌਜੀਆਂ ਨੂੰ ਭੇਜਣ, ਗਾਰਡ ਚੌਂਕੀਆਂ ਦਾ ਨਿਰਮਾਣ ਕਰਨ ਅਤੇ ਦੱਖਣੀ ਕੋਰੀਆ ਦੇ ਨਾਲ ਲੱਗਦੀ ਸੀਮਾ 'ਤੇ ਮਿਲਟਰੀ ਅਭਿਆਸ ਸ਼ੁਰੂ ਕਰਨ ਦੀ ਗੱਲ ਕਹੀ ਸੀ। 

ਦੋਹਾਂ ਦੇਸ਼ਾਂ ਦੇ ਵਿਚ 2018 ਵਿਚ ਹੋਏ ਸਮਝੌਤੇ ਵਿਚ ਇਹ ਸਾਰੇ ਕਦਮ ਪਾਬੰਦੀਸ਼ੁਦਾ ਸਨ। ਉੱਤਰੀ ਕੋਰੀਆ ਦੇ ਇਹਨਾਂ ਕਦਮਾਂ ਨਾਲ 2018 ਦਾ ਸਮਝੌਤਾ ਗੈਰ ਕਾਨੂੰਨੀ ਹੋ ਜਾਵੇਗਾ ਜਿਸ ਵਿਚ ਕਿਹਾ ਗਿਆ ਸੀ ਕਿ ਦੋਵੇਂ ਹੀ ਦੇਸ਼ ਇਕ-ਦੂਜੇ ਦੇ ਵਿਰੁੱਧ ਕੋਈ ਵੀ ਦੁਸ਼ਮਣੀ ਭਰਪੂਰ ਗਤੀਵਿਧੀ ਨਹੀਂ ਕਰਨਗੇ।

ਸਿਓਲ ਦੇ ਜੁਆਇੰਟ ਚੀਫ ਆਫ ਸਟਾਫ ਦੇ ਬੁਲਾਰੇ ਕਿਮ-ਜੁਨ ਰਾਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉੱਤਰੀ ਕੋਰੀਆ ਨੇ ਜਿਹੜੀਆਂ ਧਮਕੀਆਂ ਦਿੱਤੀਆਂ ਹਨ ਉਸ ਨੂੰ ਅੰਜਾਮ ਦੇਣ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਉਹਨਾਂ ਨੇ ਕਿਹਾ ਕਿ ਦੱਖਣੀ ਕੋਰੀਆ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਫੌਜ ਨੂੰ ਤਿਆਰ ਰੱਖੇਗਾ। ਦੱਖਣੀ ਕੋਰੀਆ ਦੀ ਫੌਜ ਨੇ ਬੁੱਧਵਾਰ ਨੂੰ ਉੱਤਰੀ ਕੋਰੀਆ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹ ਸਮਝੌਤੇ ਦੀ ਉਲੰਘਣਾ ਕਰਦਾ ਹੈ ਤਾਂ ਇਸ  ਦ ਗੰਭੀਰ ਨਤੀਜੇ ਹੋਣਗੇ।


Vandana

Content Editor

Related News