ਦੱਖਣੀ ਕੋਰੀਆ ''ਚ ਵਧੇ ਕੋਵਿਡ-19 ਦੇ ਮਾਮਲੇ, ਸਕੂਲ-ਕਾਲਜ ਮੁੜ ਕੀਤੇ ਗਏ ਬੰਦ

Friday, May 29, 2020 - 05:55 PM (IST)

ਸਿਓਲ (ਬਿਊਰੋ): ਦੁਨੀਆ ਭਰ ਦੇਸ਼ਾਂ ਨੇ ਆਪਣੇ ਇੱਥੇ ਹੌਲੀ-ਹੌਲੀ ਤਾਲਾਬੰਦੀ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਦੱਖਣੀ ਕੋਰੀਆ ਵਿਚ ਤਾਲਾਬੰਦੀ ਵਿਚ ਮਿਲੀ ਛੋਟ ਦੇ ਬਾਅਦ ਕੋਵਿਡ-19 ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਇਸ ਕਾਰਨ ਸਰਕਾਰ ਨੇ ਰਾਜਧਾਨੀ ਸਿਓਲ ਅਤੇ ਉਸ ਦੇ ਨੇੜਲੇ ਇਲਾਕਿਆਂ ਵਿਚ ਸਕੂਲ-ਕਾਲਜ ਦੁਬਾਰਾ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਇੱਥੇ ਦੱਸ ਦਈਏ ਕਿ ਦੱਖਣੀ ਕੋਰੀਆ ਵਿਚ ਪਿਛਲੇ 50 ਦਿਨਾਂ ਵਿਚ ਵੀਰਵਾਰ ਨੂੰ ਸਭ ਤੋਂ ਵੱਧ ਕੋਰੋਨਾਵਾਇਰਸ ਇਨਫੈਕਸ਼ਨ ਦੇ ਨਵੇਂ ਮਾਮਲੇ ਸਾਹਮਣੇ ਆਏ। ਉਂਝ ਦੱਖਣੀ ਕੋਰੀਆ ਵਿਚ 11,402 ਲੋਕ ਕੋਵਿਡ-19 ਨਾਲ ਪੀੜਤ ਹਨ ਜਦਕਿ 269 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਜਲਦੀ ਨਹੀਂ ਖੁੱਲ੍ਹਣਗੇ ਸਕੂਲ
ਸਿੱਖਿਆ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਵਾਇਰਸ ਸੰਬੰਧੀ ਚਿੰਤਾਵਾਂ ਦੇ ਕਾਰਨ 561 ਸਕੂਲਾਂ ਵਿਚ ਪੜ੍ਹਾਈ ਸ਼ੁਰੂ ਹੋਣ ਵਿਚ ਦੋਰੀ ਹੋਵੇਗੀ। ਕੇ.ਸੀ.ਡੀ.ਸੀ. ਨਿਦੇਸ਼ਕ ਜੋਂਗ ਯੂਨ-ਕਿਯੋਂਗ ਨੇ ਕਿਹਾ ਕਿ ਦੇਸ਼ ਵਿਚ ਦੁਬਾਰਾ ਸਮਾਜਿਕ ਦੂਰੀ ਪਾਬੰਦੀ ਲਗਾਉਣ ਦੀ ਲੋੜ ਪੈ ਸਕਦੀ ਹੈ ਕਿਉਂਕਿ ਸਿਹਤ ਕਰਮੀਆਂ ਦੇ ਲਈ ਲੋਕਾਂ ਦੀਆਂ ਵੱਧਦੀਆਂ ਗਤੀਵਿਧੀਆਂ ਦੇ ਕਾਰਨ ਇਨਫੈਕਸ਼ਨ ਦੇ ਸੰਪਰਕਾਂ ਦਾ ਪਤਾ ਲਗਾਉਣਾ ਮੁਸ਼ਕਲ ਹੈ।

ਸਿਹਤ ਅਧਿਰਾਕਾਰੀਆਂ ਨੇ ਦਿੱਤੀ ਚਿਤਾਵਨੀ
ਸਿਹਤ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਨਫੈਕਸ਼ਨ ਦੇ ਉਭਰਦੇ ਮਾਮਲਿਆਂ ਦਾ ਪਤਾ ਲਗਾਉਣਾ ਮੁਸ਼ਕਲ ਹੈ। ਇਹਨਾਂ 'ਤੇ ਕੰਟਰੋਲ ਕਰਨ ਲਈ ਸਮਾਜਿਕ ਦੂਰੀ ਸਮੇਤ ਹੋਰ ਤਰ੍ਹਾਂ ਦੇ ਕਦਮ ਚੁੱਕੇ ਜਾਣ ਦੀ ਲੋੜ ਹੈ। ਕੋਰੀਆ ਬੀਮਾਰੀ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਕਿਹਾ ਹੈ ਕਿ ਨਵੇਂ 79 ਮਾਮਲਿਆਂ ਵਿਚੋਂ 67 ਸਿਓਲ ਮੈਟਰੋਪਾਲੀਟਨ ਖੇਤਰ ਤੋਂ ਹਨ। ਕੋਰੀਆ ਦੀ ਕੁੱਲ ਆਬਾਦੀ 5.1 ਕਰੋੜ ਵਿਚੋਂ ਅੱਧੀ ਆਬਾਦੀ ਇੱਥੇ ਰਹਿੰਦੀ ਹੈ।

ਸਿਹਤ ਮੰਤਰੀ ਨੇ ਕੀਤੀ ਅਪੀਲ
ਸਿਹਤ ਮੰਤਰੀ ਪਾਰਕ ਨਿਯੋਂਗ-ਹੋ ਨੇ ਵਾਇਰਸਦੇ  ਸੰਬੰਧ ਵਿਚ ਆਯੋਜਿਤ ਇਕ ਬੈਠਕ ਦੇ ਦੌਰਾਨ ਰਾਜਧਾਨੀ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਗੈਰ ਜ਼ਰੂਰੀ ਰੂਪ ਨਾਲ ਇਕੱਠੇ ਨਾ ਹੋਣ। ਉੱਥੇ ਉਹਨਾਂ ਨੇ ਕੰਪਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੀਮਾਰ ਕਰਮਚਾਰੀਆਂ ਨੂੰ ਛੁੱਟੀ 'ਤੇ ਰੱਖਣ। ਇਨਫੈਕਸ਼ਨ ਦੇ ਘੱਟੋ-ਘੱਟ 69 ਮਾਮਲੇ ਸਥਾਨਕ ਈ-ਕਾਮਰਸ ਕੰਪਨੀ ਕੂਪਾਂਗ ਦੇ ਇਕ ਗੋਦਾਮ ਨਾਲ ਸਬੰਧਤ ਹਨ।

ਤਾਲਾਬੰਦੀ ਵਿਚ ਛੋਟ ਦੇ ਬਾਅਦ ਵਿਗੜੇ ਹਾਲਾਤ
ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾ ਸੰਭਾਵਨਾ ਹੈ ਕਿ ਕੰਪਨੀ ਨੇ ਸਿਓਲ ਦੇ ਨੇੜੇ ਬੁਚੇਯੋਨ ਵਿਚ ਸਥਿਤ ਇਸ ਗੋਦਾਮ ਵਿਚ ਬਚਾਅ ਵਾਲੇ ਕਦਮਾਂ ਜਿਵੇਂ ਮਾਸਕ ਨੂੰ ਲਾਗੂ ਨਹੀਂ ਕੀਤਾ ਅਤੇ ਕਰਮਚਾਰੀ ਬੀਮਾਰ ਹੋਣ ਦੌਰਾਨ ਵੀ ਕੰਮ ਕਰਦੇ ਰਹੇ। ਉੱਥੇ ਮਈ ਦੇ ਸ਼ੁਰੂ ਵਿਚ ਪਾਬੰਦੀਆਂ ਵਿਚ ਮਿਲੀ ਛੋਟ ਦੇ ਬਾਅਦ ਸਾਹਮਣੇ ਆਏ ਸੈਂਕੜੇ ਨਾਈਟ ਕਲੱਬ ਅਤੇ ਮਨੋਰੰਜਨ ਦੇ ਹੋਰ ਸਥਾਨਾਂ ਨਾਲ ਜੁੜੇ ਹਨ। ਇਹਨਾਂ ਸਥਾਨਾਂ 'ਤੇ ਮਈ ਦੀ ਸ਼ੁਰੂਆਤ ਵਿਚ ਕਾਫੀ ਭੀੜ ਦੇਖੀ ਗਈ ਸੀ।

ਪੜ੍ਹੋ ਇਹ ਅਹਿਮ ਖਬਰ- ਵੁਹਾਨ 'ਚ ਮੁੜ ਖੁੱਲ੍ਹਿਆ ਜ਼ਿੰਦਾ ਜੰਗਲੀ ਜਾਨਵਰਾਂ ਦਾ ਬਾਜ਼ਾਰ

ਵਿਕਾਸ ਦਰ ਘਟੀ
ਇਸ ਵਿਚ ਦੱਖਣੀ ਕੋਰੀਆ ਦੇ ਕੇਂਦਰੀ ਬੈਂਕ ਨੇ ਦੇਸ਼ ਦੀ ਵਪਾਰ ਨਿਰਭਰ ਅਰਥਵਿਵਸਥਾ 'ਤੇ ਮਹਾਮਾਰੀ ਕਾਰਨ ਹੋਏ ਨੁਕਸਾਨ ਨੂੰ ਘੱਟ ਕਰਨ ਲਈ ਆਪਣੀ ਨੀਤੀਗਤ ਦਰ ਨੂੰ 0.5 ਫੀਸਦੀ ਕਰ ਦਿੱਤਾ ਹੈ। ਜੋ ਹੁਣ ਤੱਕ ਦੀ ਸਭ ਤੋਂ ਹੇਠਲੀ ਦਰ ਹੈ। ਬੈਂਕ ਆਫ ਕੋਰੀਆ ਨੇ ਸਾਲਾਨਾ ਵਿਕਾਸ ਦਰ ਵਿਸਥਾਰ ਨੂੰ 2.1 ਤੇਂ ਹੇਠਾਂ ਡਿਗਾ ਕੇ 0.2 ਫੀਸਦੀ ਦੀ ਕਮੀ ਕੀਤੀ ਹੈ। ਇਸ ਤੋਂ ਪਹਿਲਾਂ ਦੇਸ਼ ਵਿਚ ਸਾਲਾਨਾ ਕਮੀ 1998 ਤੋਂ ਬਾਅਦ ਹੁਣ ਤੱਕ ਨਹੀਂ ਦੇਖੀ ਗਈ ਸੀ। 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਆਖਰੀ ਕੋਰੋਨਾ ਮਰੀਜ਼ ਨੂੰ ਮਿਲੀ ਛੁੱਟੀ, ਇੰਝ ਹਾਸਲ ਕੀਤਾ ਟੀਚਾ


Vandana

Content Editor

Related News