ਦੱਖਣੀ ਕੋਰੀਆ ਦੀ ਸਾਬਕਾ ਰਾਸ਼ਟਰਪਤੀ ਪਾਰਕ ਨੂੰ ਹੋਰ 8 ਸਾਲ ਦੀ ਸਜ਼ਾ

Friday, Jul 20, 2018 - 04:00 PM (IST)

ਦੱਖਣੀ ਕੋਰੀਆ ਦੀ ਸਾਬਕਾ ਰਾਸ਼ਟਰਪਤੀ ਪਾਰਕ ਨੂੰ ਹੋਰ 8 ਸਾਲ ਦੀ ਸਜ਼ਾ

ਸਿਓਲ (ਭਾਸ਼ਾ)— ਦੱਖਣੀ ਕੋਰੀਆ ਦੀ ਸਾਬਕਾ ਰਾਸ਼ਟਰਪਤੀ ਪਾਰਕ ਗਵੇਨ ਹੇਅ ਨੂੰ ਅੱਜ (20 ਜੁਲਾਈ) ਅਦਾਲਤ ਨੇ ਦੇਸ਼ ਦੀ ਖੁਫੀਆ ਏਜੰਸੀ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਧਨ ਹਾਸਲ ਕਰਨ ਦਾ ਦੋਸ਼ੀ ਠਹਿਰਾਉਂਦੇ ਹੋਏ 8 ਸਾਲ ਹੋਰ ਜੇਲ ਦੀ ਵਾਧੂ ਸਜ਼ਾ ਸੁਣਾਈ ਹੈ। ਪਾਰਕ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਪਹਿਲਾਂ ਹੀ ਜੇਲ ਦੀ ਸਜ਼ਾ ਕੱਟ ਰਹੀ ਹੈ। ਦੱਖਣੀ ਕੋਰੀਆ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਪਾਰਕ ਨੂੰ ਬੀਤੇ ਸਾਲ ਮਹਾਦੋਸ਼ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਨ੍ਹਾਂ ਨੂੰ ਅਪ੍ਰੈਲ ਵਿਚ ਭ੍ਰਿਸ਼ਟਾਚਾਰ ਅਤੇ ਅਧਿਕਾਰਾਂ ਦੀ ਦੁਰਵਰਤੋਂ ਲਈ 24 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਸੀ। ਅੱਜ ਪਾਰਕ ਦੀ ਗੈਰ ਮੌਜੂਦਗੀ ਵਿਚ ਉਸ ਨੂੰ ਸਜ਼ਾ ਸੁਣਾਈ ਗਈ। ਸਿਓਲ ਮੱਧ ਜ਼ਿਲਾ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਨੂੰ ਖੁਫੀਆ ਏਜੰਸੀ ਤੋਂ 3.3 ਅਰਬ ਵੋਨ (29 ਲੱਖ ਡਾਲਰ) ਲੈਣ ਦੇ ਦੋਸ਼ ਵਿਚ 6 ਸਾਲ ਜਦਕਿ ਚੋਣ ਸੰਬੰਧੀ ਅਪਰਾਧ ਲਈ 2 ਸਾਲ ਦੀ ਵਾਧੂ ਸਜ਼ਾ ਸੁਣਾਈ। ਨਵੀਆਂ ਸਜ਼ਾਵਾਂ ਦਾ ਮਤਲਬ ਹੈ ਕਿ 66 ਸਾਲਾ ਪਾਰਕ ਨੂੰ ਜੇਲ ਵਿਚ ਕੁੱਲ 32 ਸਾਲ ਕੱਟਣੇ ਪੈਣਗੇ।


Related News