ਦੱਖਣੀ ਕੋਰੀਆ: 6,400 ਤੋਂ ਵੱਧ ਸਿਖਿਆਰਥੀ ਡਾਕਟਰਾਂ ਨੇ ਦਿੱਤੇ ਅਸਤੀਫ਼ੇ

Tuesday, Feb 20, 2024 - 04:05 PM (IST)

ਦੱਖਣੀ ਕੋਰੀਆ: 6,400 ਤੋਂ ਵੱਧ ਸਿਖਿਆਰਥੀ ਡਾਕਟਰਾਂ ਨੇ ਦਿੱਤੇ ਅਸਤੀਫ਼ੇ

ਸਿਓਲ (ਆਈ.ਏ.ਐੱਨ.ਐੱਸ.) ਮੈਡੀਕਲ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੀ ਦੱਖਣੀ ਕੋਰੀਆ ਦੀ ਸਰਕਾਰ ਦੀ ਯੋਜਨਾ ਦੇ ਵਿਰੋਧ ਵਿੱਚ 6,400 ਤੋਂ ਵੱਧ ਸਿਖਿਆਰਥੀ ਡਾਕਟਰਾਂ ਨੇ ਆਪਣੇ ਅਸਤੀਫੇ ਸੌਂਪ ਦਿੱਤੇ, ਜਿਸ ਕਾਰਨ ਸਰਜਰੀਆਂ ਅਤੇ ਡਾਕਟਰੀ ਇਲਾਜ ਵਿੱਚ ਦੇਰੀ ਹੋ ਰਹੀ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਯੋਨਹਾਪ ਨਿਊਜ਼ ਏਜੰਸੀ ਨੇ ਰਿਪੋਰਟ ਮੁਤਾਬਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੂਜੇ ਉਪ ਸਿਹਤ ਮੰਤਰੀ ਪਾਰਕ ਮਿਨ ਨੇ ਕਿਹਾ ਕਿ ਮੰਤਰਾਲੇ ਨੇ 831 ਸਿਖਿਆਰਥੀ ਡਾਕਟਰਾਂ ਨੂੰ ਕੰਮ 'ਤੇ ਵਾਪਸ ਜਾਣ ਦਾ ਆਦੇਸ਼ ਦਿੱਤਾ ਹੈ।

ਅਗਲੇ ਸਾਲ ਦੇਸ਼ ਦੇ ਮੈਡੀਕਲ ਸਕੂਲ ਦੇ ਦਾਖਲੇ ਕੋਟੇ ਵਿੱਚ 2,000 ਹੋਰ ਸ਼ਾਮਲ ਕਰਨ ਦੀ ਯੋਜਨਾ ਨੂੰ ਲੈ ਕੇ ਡਾਕਟਰਾਂ ਅਤੇ ਸਰਕਾਰ ਵਿਚਕਾਰ ਤਣਾਅ ਪੈਦਾ ਹੋ ਗਿਆ। ਪਾਰਕ ਨੇ ਕਿਹਾ ਕਿ ਸੋਮਵਾਰ ਤੱਕ 100 ਹਸਪਤਾਲਾਂ ਦੇ 6,415 ਸਿਖਿਆਰਥੀ ਡਾਕਟਰਾਂ ਨੇ ਆਪਣੇ ਅਸਤੀਫੇ ਦੇ ਦਿੱਤੇ, ਜਿਨ੍ਹਾਂ ਵਿੱਚੋਂ ਲਗਭਗ 1,600 ਨੇ ਨੌਕਰੀ ਛੱਡ ਦਿੱਤੀ। ਪਾਰਕ ਨੇ ਕਿਹਾ ਕਿ ਸਰਕਾਰ 97 ਜਨਤਕ ਹਸਪਤਾਲਾਂ ਵਿੱਚ ਕੰਮਕਾਜੀ ਘੰਟੇ ਵਧਾਏਗੀ ਅਤੇ ਜਨਤਾ ਲਈ 12 ਮਿਲਟਰੀ ਹਸਪਤਾਲਾਂ ਵਿੱਚ ਐਮਰਜੈਂਸੀ ਕਮਰੇ ਡਾਕਟਰੀ ਸੇਵਾਵਾਂ ਦੇ ਸੰਭਾਵੀ ਵਿਘਨ ਨਾਲ ਸਿੱਝਣ ਲਈ ਖੋਲ੍ਹੇ ਜਾਣਗੇ।

ਪੜ੍ਹੋ ਇਹ ਅਹਿਮ ਖ਼ਬਰ-17 ਵਾਰ ਗਰਭਵਤੀ ਦੱਸ ਕੇ ਔਰਤ ਨੇ ਸਰਕਾਰ ਨੂੰ ਲਗਾਇਆ 98 ਲੱਖ ਦਾ ਚੂਨਾ, ਇੰਝ ਖੁੱਲੀ ਪੋਲ

ਪਾਰਕ ਮੁਤਾਬਕ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਦਾਖਲਾ ਕੋਟਾ ਵਧਾਉਣ ਦੀ ਲੋੜ ਹੈ, ਖਾਸ ਤੌਰ 'ਤੇ ਪੇਂਡੂ ਖੇਤਰਾਂ ਅਤੇ ਜ਼ਰੂਰੀ ਮੈਡੀਕਲ ਖੇਤਰਾਂ, ਜਿਵੇਂ ਕਿ ਉੱਚ ਜੋਖਮ ਵਾਲੀਆਂ ਸਰਜਰੀਆਂ, ਬਾਲ ਰੋਗ, ਪ੍ਰਸੂਤੀ ਅਤੇ ਐਮਰਜੈਂਸੀ ਦਵਾਈ ਜਿਹੇ ਖੇਤਰ। ਸਿਹਤ ਅਧਿਕਾਰੀਆਂ ਅਨੁਸਾਰ ਆਬਾਦੀ ਦੇ ਆਕਾਰ ਦੇ ਮੁਕਾਬਲੇ ਦੱਖਣੀ ਕੋਰੀਆ ਵਿੱਚ ਡਾਕਟਰਾਂ ਦੀ ਗਿਣਤੀ ਵਿਕਸਤ ਦੁਨੀਆ ਵਿੱਚ ਸਭ ਤੋਂ ਘੱਟ ਹੈ। ਹਾਲਾਂਕਿ ਡਾਕਟਰਾਂ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਇਸ ਮਾਮਲੇ 'ਤੇ ਪੂਰੀ ਸਲਾਹ ਨਹੀਂ ਕੀਤੀ ਹੈ ਅਤੇ ਇਸ ਕਦਮ ਨਾਲ ਮੈਡੀਕਲ ਸਿੱਖਿਆ ਅਤੇ ਸੇਵਾਵਾਂ ਦੀ ਗੁਣਵੱਤਾ ਨਾਲ ਸਮਝੌਤਾ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News