ਦੱਖਣੀ ਕੋਰੀਆ: ਰਾਸ਼ਟਰਪਤੀ ਨੂੰ ਤਲਬ ਕਰਨ ਲਈ ਦਬਾਅ ਬਣਾ ਰਹੇ ਹਨ ਜਾਂਚਕਰਤਾ
Monday, Dec 16, 2024 - 11:43 AM (IST)
ਸਿਓਲ (ਏਜੰਸੀ)- ਦੱਖਣੀ ਕੋਰੀਆ ਵਿਚ ਸੰਵਿਧਾਨਕ ਅਦਾਲਤ ਵੱਲੋਂ ਰਾਸ਼ਟਰਪਤੀ ਯੂਨ ਸੁਕ ਯੇਓਲ ਖਿਲਾਫ ਮਹਾਦੋਸ਼ 'ਤੇ ਸੋਮਵਾਰ ਨੂੰ ਪਹਿਲੀ ਵਾਰ ਵਿਚਾਰ ਕੀਤੇ ਜਾਣ ਦਰਮਿਆਨ, ਜਾਂਚਕਰਤਾ ਯੁਨ ਨੂੰ ਤਲਬ ਕੀਤੇ ਜਾਣ ਦਾ ਦਬਾਅ ਬਣਾ ਰਹੇ ਹਨ ਤਾਂ ਕਿ ਥੋੜ੍ਹੇ ਸਮੇਂ ਲਈ ਮਾਰਸ਼ਲ ਲਾਅ ਲਗਾਉਣ ਨੂੰ ਲੈ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਸਕੇ। ਦੱਖਣੀ ਕੋਰੀਆ 'ਚ ਥੋੜ੍ਹੇ ਸਮੇਂ ਲਈ ਮਾਰਸ਼ਲ ਲਾਅ ਲਾਗੂ ਕਰਨ ਦਾ ਹੁਕਮ ਦੇਣ ਲਈ ਸੰਸਦ 'ਚ ਯੂਨ ਖਿਲਾਫ ਲਿਆਂਦੇ ਗਏ ਮਹਾਦੋਸ਼ ਮਤੇ ਨੂੰ ਸ਼ਨੀਵਾਰ ਨੂੰ 204 ਵੋਟਾਂ ਨਾਲ ਪਾਸ ਕਰ ਦਿੱਤਾ ਗਿਆ ਸੀ, ਜਦੋਂਕਿ ਇਸ ਦੇ ਵਿਰੋਧ ਵਿਚ 85 ਵੋਟਾਂ ਹੀ ਪਈਆਂ। ਹੁਣ ਅਦਾਲਤ ਫੈਸਲਾ ਕਰੇਗੀ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣਾ ਹੈ ਜਾਂ ਫਿਰ ਅਹੁਦੇ 'ਤੇ ਬਰਕਰਾਰ ਰੱਖਣਾ ਹੈ।
ਇਹ ਵੀ ਪੜ੍ਹੋ: ਵੱਡੀ ਖਬਰ: ਜਾਰਜੀਆ 'ਚ ਭਾਰਤੀ ਰੈਸਟੋਰੈਂਟ 'ਚੋਂ ਮਿਲੀਆਂ 12 ਲੋਕਾਂ ਦੀਆਂ ਲਾਸ਼ਾਂ
ਪੁਲਸ, ਭ੍ਰਿਸ਼ਟਾਚਾਰ ਰੋਕੂ ਏਜੰਸੀ ਅਤੇ ਰੱਖਿਆ ਮੰਤਰਾਲਾ ਦੀ ਸੰਯੁਕਤ ਜਾਂਚ ਟੀਮ ਨੇ ਕਿਹਾ ਕਿ ਉਸਨੇ ਯੂਨ ਦੇ ਦਫਤਰ ਨੂੰ ਇੱਕ ਬੇਨਤੀ ਭੇਜਣ ਦੀ ਯੋਜਨਾ ਬਣਾਈ ਹੈ ਕਿ ਉਹ ਬੁੱਧਵਾਰ ਨੂੰ ਪੁੱਛਗਿੱਛ ਲਈ ਹਾਜ਼ਰ ਹੋਣ। ਉੱਚ ਰੈਂਕਿੰਗ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਜਾਂਚ ਦਫਤਰ ਦੇ ਜਾਂਚਕਰਤਾ ਸੋਨ ਯੋਨ-ਜੋ ਨੇ ਕਿਹਾ ਕਿ ਟੀਮ ਬਗਾਵਤ ਅਤੇ ਸੱਤਾ ਦੀ ਦੁਰਵਰਤੋਂ ਦੇ ਦੋਸ਼ਾਂ 'ਤੇ ਯੂਨ ਤੋਂ ਪੁੱਛਗਿੱਛ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਪੁੱਛੇ ਜਾਣ 'ਤੇ ਕਿ ਜੇਕਰ ਯੂਨ ਨੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਤਾਂ ਜਾਂਚਕਰਤਾ ਕੀ ਕਾਰਵਾਈ ਕਰਨਗੇ, ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਸੰਵਿਧਾਨਕ ਅਦਾਲਤ ਨੇ ਸੋਮਵਾਰ ਨੂੰ ਪਹਿਲੀ ਵਾਰ ਮਹਾਦੋਸ਼ ਦੇ ਮਾਮਲੇ 'ਤੇ ਵਿਚਾਰ ਕੀਤਾ। ਅਦਾਲਤ ਕੋਲ ਫੈਸਲਾ ਸੁਣਾਉਣ ਲਈ 180 ਦਿਨਾਂ ਤੱਕ ਦਾ ਸਮਾਂ ਹੈ, ਪਰ ਨਿਰੀਖਕਾਂ ਦਾ ਕਹਿਣਾ ਹੈ ਕਿ ਅਦਾਲਤ ਦਾ ਫੈਸਲਾ ਜਲਦੀ ਆ ਸਕਦਾ ਹੈ।
ਇਹ ਵੀ ਪੜ੍ਹੋ: ਅੱਜ ਸਕੂਲਾਂ 'ਚ ਛੁੱਟੀ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8