ਅਮਰੀਕਾ : ਛੁੱਟੀਆਂ ਮਨਾਉਣ ਆਈ ਔਰਤ ''ਤੇ ਮਗਰਮੱਛ ਨੇ ਕੀਤਾ ਹਮਲਾ, ਖਾ ਗਿਆ ਸਰੀਰ ਦਾ ਅੱਧਾ ਹਿੱਸਾ

08/21/2018 4:32:41 PM

ਸਾਊਥ ਕੈਰੋਲੀਨਾ (ਏਜੰਸੀ)— ਅਮਰੀਕਾ ਦੇ ਸਾਊਥ ਕੈਰੋਲੀਨਾ ਵਿਚ ਇਕ ਮਗਰਮੱਛ ਨੇ ਔਰਤ ਨੂੰ ਨਿਗਲ ਲਿਆ। ਮਗਰਮੱਛ ਨੇ ਔਰਤ ਦੇ ਸਰੀਰ ਦਾ ਅੱਧਾ ਹਿੱਸਾ ਖਾ ਲਿਆ ਸੀ। ਔਰਤ 'ਤੇ ਮਗਰਮੱਛ ਨੇ ਉਸ ਸਮੇਂ ਹਮਲਾ ਕੀਤਾ, ਜਦੋਂ ਉਹ ਸਾਊਥ ਕੈਰੋਲੀਨਾ 'ਚ ਸਥਿਤ ਗੋਲਫ ਕੋਰਸ ਕੋਲ ਆਪਣੇ ਪਾਲਤੂ ਕੁੱਤੇ ਨੂੰ ਬਚਾ ਰਹੀ ਸੀ। 

 

ਜਾਣਕਾਰੀ ਮੁਤਾਬਕ 45 ਸਾਲਾ ਔਰਤ ਸਮੁੰਦਰ ਕਿਨਾਰੇ ਹਿਲਟਨ ਹੀਡ ਟਾਪੂ 'ਤੇ ਬਣੇ ਇਕ ਰਿਜ਼ੋਰਟ ਵਿਚ ਛੁੱਟੀਆਂ ਮਨਾਉਣ ਲਈ ਆਈ ਹੋਈ ਸੀ। ਇਹ ਘਟਨਾ ਸੋਮਵਾਰ ਦੀ ਹੈ। ਔਰਤ ਸੋਮਵਾਰ ਦੀ ਸਵੇਰ ਨੂੰ ਗੋਲਫ ਕੋਰਸ 'ਚ ਆਪਣੇ ਪਾਲਤੂ ਕੁੱਤੇ ਨਾਲ ਸੈਰ ਕਰ ਰਹੀ ਸੀ। ਇਸ ਦੌਰਾਨ ਕੁੱਤਾ ਗੋਲਫ ਕੋਰਸ ਦੇ ਬਾਰਡਰ 'ਤੇ ਚਲਾ ਗਿਆ। ਔਰਤ ਖਤਰਾ ਹੋਣ ਦੀ ਸ਼ੰਕਾ ਨੂੰ ਦੇਖਦੇ ਹੋਏ ਕੁੱਤੇ ਨੂੰ ਬਚਾਉਣ ਲਈ ਉਸ ਦੇ ਪਿੱਛੇ ਦੌੜੀ। ਉਹ ਕੁੱਤੇ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਅਚਾਨਕ ਮਗਰਮੱਛ ਨੇ ਉਸ ਦਾ ਪੈਰ ਫੜ ਲਿਆ ਅਤੇ ਦੇਖਦੇ ਹੀ ਦੇਖਦੇ ਉਸ ਦਾ ਅੱਧਾ ਸਰੀਰ ਖਾ ਗਿਆ। 

 

PunjabKesari

ਘਟਨਾ ਵਾਲੀ ਥਾਂ 'ਤੇ ਮੌਜੂਦ ਚਸ਼ਮਦੀਦ ਨੇ ਕਿਹਾ ਕਿ ਔਰਤ ਆਪਣੇ ਕੁੱਤੇ ਦੇ ਪਿੱਛੇ ਦੌੜ ਰਹੀ ਸੀ। ਇੰਨੇ ਵਿਚ ਕਰੀਬ 8 ਫੁੱਟ ਲੰਬਾ ਇਕ ਮਗਰਮੱਛ ਨੇ ਉਸ 'ਤੇ ਹਮਲਾ ਕਰ ਦਿੱਤਾ। ਮਗਰਮੱਛ ਔਰਤ ਦਾ ਪੈਰ ਫੜ ਕੇ ਪਾਣੀ ਵਿਚ ਖਿੱਚਣ ਲੱਗਾ। ਜਦੋਂ ਗੋਲਫ ਕੋਰਸ 'ਚ ਮੌਜੂਦ ਗਾਰਡ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ, ਉੱਥੋਂ ਤਕ ਕਾਫੀ ਦੇਰ ਹੋ ਚੁੱਕੀ ਸੀ। ਮਗਰਮੱਛ ਨੇ ਉਸ ਦਾ ਅੱਧਾ ਸਰੀਰ ਖਾ ਲਿਆ ਸੀ। ਪੁਲਸ ਮੁਤਾਬਕ ਔਰਤ ਦੀ ਪਛਾਣ ਕੈਸੇਂਡਰਾ ਕਲੀਨੀ ਦੇ ਰੂਪ ਵਿਚ ਹੋਈ ਹੈ। ਬਾਅਦ ਵਿਚ ਗਾਰਡ ਨੇ ਮਗਰਮੱਛ ਨੂੰ ਗੋਲੀ ਮਾਰ ਦਿੱਤੀ। ਔਰਤ ਦੀ ਮੌਤ ਮਗਰੋਂ ਕੁੱਤੇ ਨੂੰ ਉਨ੍ਹਾਂ ਦੇ ਗੁਆਂਢੀ ਨੂੰ ਸੌਂਪ ਦਿੱਤਾ ਗਿਆ। ਇਸ ਘਟਨਾ ਕਾਰਨ ਟੂਰਿਸਟ ਵੀ ਸਹਿਮੇ ਹੋਏ ਹਨ। ਕੁਝ ਟੂਰਿਸਟ ਨੇ ਤਾਂ ਰਿਜ਼ੋਰਟ ਤਕ ਛੱਡ ਦਿੱਤਾ।


Related News