ਦੱਖਣੀ ਆਸਟਰੇਲੀਆ ਸੂਬੇ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਲਈ ਦਿੱਤਾ ਰਾਹਤ ਪੈਕੇਜ ਸ਼ਲਾਘਾਯੋਗ : ਗਿੱਲ

Sunday, Apr 26, 2020 - 12:27 PM (IST)

ਦੱਖਣੀ ਆਸਟਰੇਲੀਆ ਸੂਬੇ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਲਈ ਦਿੱਤਾ ਰਾਹਤ ਪੈਕੇਜ ਸ਼ਲਾਘਾਯੋਗ : ਗਿੱਲ

ਐਡੀਲੇਡ,(ਮਨਦੀਪ ਸੈਣੀ)- ਭਾਰਤੀ ਭਾਈਚਾਰੇ ਦੇ ਆਗੂ ਤ੍ਰਿਮਾਣ ਸਿੰਘ ਗਿੱਲ ਨੇ ਸੂਬਾ ਦੱਖਣੀ ਆਸਟਰੇਲੀਆ ਸਰਕਾਰ ਵੱਲੋਂ ਕਰੋਨਾ ਵਾਇਰਸ ਦੇ ਸੰਕਟ ਦੌਰਾਨ ਆਰਥਿਕ ਮੰਦੀ ’ਚੋਂ ਲੰਘ ਰਹੇ ਕੌਮਾਂਤਰੀ ਵਿਦਿਆਰਥੀਆਂ ਨੂੰ 13.8 ਮਿਲੀਅਨ ਡਾਲਰ ਦੇ ਰਾਹਤ ਪੈਕੇਜ ਦਿੱਤੇ ਜਾਣ ’ਤੇ ਸੂਬਾ ਸਰਕਾਰ ਦੀ ਸ਼ਲਾਘਾ ਕੀਤੀ ਗਈ ਹੈ। ਉਨ੍ਹਾਂ ਆਸਟਰੇਲੀਆ ਸਰਕਾਰ ਤੋਂ ਵੀ ਕੌਮਾਂਤਰੀ ਵਿਦਿਆਰਥੀਆਂ ਲਈ ਰਾਹਤ ਫ਼ੰਡ ਦਾ ਐਲਾਨ ਕਰਨ ਦੀ ਮੰਗ ਕੀਤੀ ਹੈ । ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਨੇ ਕੌਮਾਂਤਰੀ ਵਿਦਿਆਰਥੀਆਂ ਲਈ ਪੈਕੇਜ ਜਾਰੀ ਕਰਕੇ ਕੌਮਾਂਤਰੀ ਵਿਦਿਆਰਥੀਆਂ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਹੈ। 

ਗਿੱਲ ਨੇ ਕਿਹਾ ਕਿ ਉਨ੍ਹਾਂ ਕੋਰੋਨਾ ਵਾਇਰਸ ਦੇ ਪ੍ਰਕੋਪ ਦੌਰਾਨ ਬੇਰੁਜ਼ਗਾਰ ਹੋਏ ਕੌਮਾਂਤਰੀ ਵਿਦਿਆਥੀਆਂ ਨੂੰ ਰਾਹਤ ਪ੍ਰਦਾਨ ਕਰਨ ਲਈ ਪਟੀਸ਼ਨ ਸਾਇਨ ਲਈ ਆਰੰਭਤਾ ਕੀਤੀ ਸੀ, ਜਿਸ ’ਤੇ ਵੱਖ-ਵੱਖ ਭਾਈਚਾਰੇ ਵੱਲੋਂ ਵੱਡੇ ਪੱਧਰ 'ਤੇ ਸਹਿਯੋਗ ਦਿੰਦਿਆਂ ਦਸਤਖਤ ਕੀਤੇ ਗਏ ਸਨ । ਇਸ ਪਟੀਸ਼ਨ ਨੂੰ ਆਧਾਰ ਬਣਾ ਕਿ ਮਾਣਯੋਗ ਮੈਂਬਰ ਲੈਜ਼ਸਲੈਟਿਵ ਕੌਂਸਲ ਟੁੰਗ ਐਨਗੋ ਵੱਲੋਂ ਸੂਬਾ ਦੱਖਣੀ ਆਸਟਰੇਲੀਆ ਦੀ ਪਾਰਲੀਮੈਂਟ 'ਚ ਮਜ਼ਬੂਤੀ ਨਾਲ ਵਿਦਿਆਰਥੀਆਂ ਦਾ ਪੱਖ ਸਰਕਾਰ ਸਾਹਮਣੇ ਰੱਖਿਆ ਗਿਆ। ਇਸ ਤਹਿਤ ਸੂਬੇ ਦੀ ਫੈਡਰਲ ਸਰਕਾਰ ਵੱਲੋਂ ਸਿਰਫ ਦੱਖਣੀ ਆਸਟਰੇਲੀਆ ਦੇ ਕੌਮਾਂਤਰੀ ਵਿਦਿਆਰਥੀਆਂ ਲਈ ਰਾਹਤ ਫ਼ੰਡ ਜਾਰੀ ਕੀਤਾ ਗਿਆ । ਉਨ੍ਹਾਂ ਮਾਣਯੋਗ ਮੈਂਬਰ ਲੈਜ਼ਸਲੈਟਿਵ ਕੌਂਸਲ ਟਿੰਗ ਐਨਗੋ ਵੱਲੋਂ ਵਿਦਿਆਰਥੀਆਂ ਦੀਆਂ ਮੁਸਕਲਾਂ ਸੂਬੇ ਦੀ ਪਾਰਲੀਮੈਂਟ ਵਿੱਚ ਰੱਖਣ ’ਤੇ ਧੰਨਵਾਦ ਕੀਤਾ । 

ਉਨ੍ਹਾਂ ਸੈਂਟਰ ਸਰਕਾਰ ਨੂੰ ਵੀ ਕੌਮਾਂਤਰੀ ਵਿਦਿਆਰਥੀਆਂ ਦੀ ਮਦਦ ਲਈ ਰਾਹਤ ਪੈਕਜ ਦੇਣ ਦੀ ਅਪੀਲ ਕੀਤੀ । ਗਿੱਲ ਨੇ ਲੋੜਵੰਦ ਵਿਦਿਆਰਥੀਆਂ ਨੂੰ ਮੁਸ਼ਕਲ ਸਮੇਂ ਵਿੱਚ ਖਾਣਾ, ਰਾਸ਼ਨ ਸਮੇਤ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਾਉਣ ਕਰਵਾ ਰਹੇ ਵੱਖ-ਵੱਖ ਧਾਰਮਿਕ, ਰਾਜਨੀਤਿਕ, ਸਮਾਜਿਕ ਆਗੂਆਂ ਅਤੇ ਸੰਸਥਾਵਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਆਪਣਾ ਬਣਦਾ ਫਰਜ਼ ਬਾਖੂਬੀ ਨਿਭਾਇਆ ਹੈ।
 


author

Lalita Mam

Content Editor

Related News