6 ਮਹੀਨੇ ਤੋਂ ਬਾਅਦ ਅੱਜ ਖੁੱਲ੍ਹੇਗਾ ਸਾਊਥ ਆਸਟ੍ਰੇਲੀਆ ਅਤੇ ਨਿਊ ਸਾਊਥ ਵੇਲਜ਼ ਦਾ ਬਾਰਡਰ

Wednesday, Sep 23, 2020 - 03:56 PM (IST)

6 ਮਹੀਨੇ ਤੋਂ ਬਾਅਦ ਅੱਜ ਖੁੱਲ੍ਹੇਗਾ ਸਾਊਥ ਆਸਟ੍ਰੇਲੀਆ ਅਤੇ ਨਿਊ ਸਾਊਥ ਵੇਲਜ਼ ਦਾ ਬਾਰਡਰ

 ਸਿਡਨੀ (ਸਨੀ ਚਾਂਦਪੁਰੀ): ਕੋਵਿਡ ਦੇ ਕਹਿਰ ਤੋਂ ਬਾਅਦ ਪਿਛਲੇ ਛੇ ਮਹੀਨੇ ਵਿੱਚ ਸਾਊਥ ਆਸਟ੍ਰੇਲੀਆ ਨੇ ਐਨ.ਐਸ.ਡਬਲਊ. ਲਈ ਆਪਣੇ ਬਾਰਡਰ ਅੱਜ ਖੋਲ੍ਹਣ ਦਾ ਫੈਸਲਾ ਕੀਤਾ ਹੈ। ਅੱਜ ਰਾਤ ਦੇ 12 ਵਜੇ ਤੋਂ ਬਾਅਦ ਪੂਰਬੀ ਰਾਜ ਤੋਂ ਦੱਖਣੀ ਆਸਟ੍ਰੇਲੀਆ ਵਿੱਚ ਦਾਖਲ ਹੋਣ ਵਾਲੇ ਲੋਕਾਂ ਨੂੰ 14 ਦਿਨਾਂ ਲਈ ਖ਼ੁਦ ਨੂੰ ਅਲੱਗ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ। ਹਾਲਾਂਕਿ ਕੁਝ ਲੋੜਾਂ ਦਸਤਾਵੇਜ਼ ਦੇ ਸੰਬੰਧ ਵਿੱਚ ਰਹਿਣਗੀਆਂ। 

ਯਾਤਰੀਆਂ ਨੂੰ ਪੂਰਵ ਪ੍ਰਵਾਨਗੀ ਨੂੰ ਭਰਨ ਦੀ ਜ਼ਰੂਰਤ ਹੋਵੇਗੀ ਅਤੇ ਐਲਾਨ ਕੀਤਾ ਜਾਵੇਗਾ ਕਿ ਉਹ ਦੱਖਣੀ ਆਸਟ੍ਰੇਲੀਆ ਵਿੱਚ ਦਾਖਲ ਹੋਣ ਦੇ 14 ਦਿਨਾਂ ਦੇ ਅੰਦਰ ਅੰਦਰ ਸੁਰੱਖਿਅਤ ਕਮਿਊਨਿਟੀ ਟ੍ਰਾਂਸਮਿਸ਼ਨ ਜ਼ੋਨ ਤੋਂ ਬਾਹਰ ਨਹੀਂ ਹਨ। ਮਾਰਸ਼ਲ ਦਾ ਕਹਿਣਾ ਹੈ ਕਿ ਉਹਨਾਂ ਵਿਅਕਤੀਆਂ ਨੂੰ ਅਜੇ ਵੀ 14 ਦਿਨ ਦਾ ਇਕਾਂਤਵਾਸ ਪੂਰਾ ਕਰਨਾ ਪਵੇਗਾ ਜੋ ਪਹਿਲਾਂ ਤੋਂ ਦੱਖਣੀ ਆਸਟ੍ਰੇਲੀਆ ਵਿੱਚ ਆਏ ਹਨ। ਉਹਨਾਂ ਅੱਗੇ ਕਿਹਾ ਕਿ ਬਾਰਡਰ ਨੂੰ ਦੋਬਾਰਾ ਤੋਂ ਖੋਲ੍ਹਣ ਦਾ ਫੈਸਲਾ ਦੋਵਾਂ ਰਾਜਾਂ ਦੇ ਕਾਰੋਬਾਰ ਅਤੇ ਪਰਿਵਾਰਾਂ ਲਈ ਰਾਹਤ ਦੇਵੇਗਾ। 

ਪੜ੍ਹੋ ਇਹ ਅਹਿਮ ਖਬਰ- ਵਿਕਟੋਰੀਅਨ ਬੁਸ਼ਲੈਂਡ 'ਚ ਮਿਲੀ ਲਾਪਤਾ 14 ਸਾਲਾ ਨੌਜਵਾਨ ਦੀ ਲਾਸ਼

ਇਸ ਮੌਕੇ ਚੀਫ ਪਬਲਿਕ ਹੈਲਥ ਅਫਸਰ ਨਿਕੋਲਾ ਸੁਪੀਰੀਅਰ ਦਾ ਕਹਿਣਾ ਹੈ ਕਿ ਲੋਕਾਂ ਨੂੰ ਅਜੇ ਵੀ ਯਾਤਰਾ ਦੌਰਾਨ ਸਾਵਧਾਨ ਰਹਿਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਐਨ.ਐਸ.ਡਬਲਊ. ਨੂੰ ਉਡਾਨ ਭਰਨ ਵੇਲੇ ਯਾਤਰੀਆਂ ਨੂੰ ਫੇਸ ਮਾਸਕ ਪਹਿਨਣੇ ਚਾਹੀਦੇ ਹਨ। ਇੱਥੇ ਗੌਰਤਲਬ ਹੈ ਕਿ ਪਿਛਲੇ 24 ਘੰਟਿਆਂ ਵਿੱਚ ਨਿਊ ਸਾਊਥ ਵੇਲਸ ਵਿੱਚ ਕੋਰੋਨਾ ਦਾ ਕੋਈ ਵੀ ਕੇਸ ਦਰਜ ਨਹੀਂ ਕੀਤਾ ਗਿਆ।


author

Vandana

Content Editor

Related News