ਸਾਊਥ ਆਸਟ੍ਰੇਲੀਆ ‘ਚ ਇਲਾਜ਼ ''ਚ ਦੇਰੀ ਕਾਰਨ 4 ਬੱਚਿਆਂ ਦੀ ਮੌਤ

10/21/2020 6:26:07 PM

ਐਡੀਲੇਡ (ਕਰਨ ਬਰਾੜ): ਉਂਝ ਤਾਂ ਸਿਹਤ ਸਹੂਲਤਾਂ ਪੱਖੋਂ ਆਸਟ੍ਰੇਲੀਆ ਦੀ ਗਿਣਤੀ ਚੋਟੀ ਦੇ ਮੁਲਕਾਂ ਵਿੱਚ ਹੁੰਦੀ ਹੈ। ਪਰ ਪਿੱਛਲਾ ਮਹੀਨਾ ਸਾਊਥ ਆਸਟ੍ਰੇਲੀਆ ਲਈ ਬਹੁਤ ਨਮੋਸ਼ੀ ਭਰਿਆ ਰਿਹਾ। ਦੁਖਦਾਈ ਖ਼ਬਰ ਕਿ ਐਡੀਲੇਡ ਵਿਚ ਬੱਚਿਆਂ ਦੇ ਸਭ ਤੋਂ ਵੱਡੇ ਵੂਮੈਨ ਐਂਡ ਚਿਲਡਰਨ ਹਸਪਤਾਲ ਵਿੱਚ ਪਿੱਛਲੇ ਚਾਰ ਹਫ਼ਤਿਆਂ ਵਿਚ ਬੱਚਿਆਂ ਦਾ ਸਮੇਂ ਸਿਰ ਦਿਲ ਦੀ ਬੀਮਾਰੀ ਦਾ ਇਲਾਜ ਨਾ ਹੋ ਸਕਣ ਕਾਰਨ ਚਾਰ ਮੌਤਾਂ ਹੋ ਚੁੱਕੀਆਂ ਹਨ। ਮੌਤਾਂ ਦਾ ਕਾਰਨ ਦਿਲ ਦੀਆਂ ਮਸ਼ੀਨਾਂ ਦੀ ਘਾਟ ਦੱਸਿਆ ਜਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ- ਦੁਨੀਆ 'ਚ ਤਬਾਹੀ ਲਿਆ ਸਕਦਾ ਹੈ ਇਹ ਵਿਨਾਸ਼ਕਾਰੀ 'ਟਰੱਕ', ਜਾਣੋ ਖਾਸੀਅਤ

ਇਸ ਤੋਂ ਪਹਿਲਾਂ ਲੋੜ ਪੈਣ 'ਤੇ ਬੱਚਿਆਂ ਨੂੰ ਦਿਲ ਦੀਆਂ ਬਿਮਾਰੀਆਂ ਦੇ ਉਚੇਰੇ ਇਲਾਜ ਲਈ ਹੋਰ ਵੱਡੇ ਸ਼ਹਿਰਾਂ ਵਿੱਚ ਭੇਜ ਦਿੱਤਾ ਜਾਂਦਾ ਸੀ ਪਰ ਹੁਣ ਕੋਵਿਡ-19 ਕਾਰਨ ਜਾਰੀ ਸਰਹੱਦੀ ਪਬੰਦੀਆਂ ਦੇ ਚੱਲਦਿਆ ਬੱਚਿਆਂ ਨੂੰ ਬਾਹਰ ਭੇਜਣ ਵਿਚ ਹੋਈ ਦੇਰੀ ਵੀ ਬੱਚਿਆਂ ਦੀ ਮੌਤ ਦਾ ਇਕ ਕਾਰਨ ਰਹੀ। ਦੱਸਣਯੋਗ ਹੈ ਕਿ ਸਾਊਥ ਆਸਟ੍ਰੇਲੀਆ ਤੋਂ 18 ਸਾਲ ਪਹਿਲਾਂ ਬੱਚਿਆਂ ਦੇ ਦਿਲ ਦੇ ਇਲਾਜ ਲਈ ਆਉਣ ਆਲੇ ਮਰੀਜ਼ਾਂ ਦੀ ਘਾਟ ਕਾਰਨ ਲੋੜੀਦੀਆਂ ਮਸ਼ੀਨਾਂ ਹਟਾ ਦਿੱਤੀਆਂ ਗਈਆਂ ਸਨ। ਦੂਜੇ ਪਾਸੇ ਸਿਹਤ ਮੰਤਰੀ ਸਟੀਫਨ ਵੇਡ ਕਹਿਣਾ ਕਿ ਅਸੀਂ ਭਵਿੱਖ ਵਿੱਚ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਅਜਿਹੀਆਂ ਮੰਦਭਾਗੀਆਂ ਦੁਰਘਟਨਾਵਾਂ ਮੁੜ ਨਾ ਵਾਪਰਨ।


Vandana

Content Editor

Related News