ਦੱਖਣੀ ਅਫਰੀਕਾ ਹੋਰ ਅਫਰੀਕੀ ਦੇਸ਼ਾਂ ਨੂੰ ਜਾਨਸਨ ਐਂਡ ਜਾਨਸਨ ਦੇ ਦੇਵੇਗਾ ਟੀਕੇ

Saturday, Dec 18, 2021 - 12:10 AM (IST)

ਦੱਖਣੀ ਅਫਰੀਕਾ ਹੋਰ ਅਫਰੀਕੀ ਦੇਸ਼ਾਂ ਨੂੰ ਜਾਨਸਨ ਐਂਡ ਜਾਨਸਨ ਦੇ ਦੇਵੇਗਾ ਟੀਕੇ

ਜੋਹਾਨਿਸਬਰਗ-ਦੱਖਣੀ ਅਫਰੀਕਾ ਕੋਵਿਡ-19 ਰੋਕੂ ਟੀਕਾਕਰਨ ਮੁਹਿੰਮ ਨੂੰ ਉਤਸ਼ਾਹ ਦੇਣ ਲਈ ਅਫਰੀਕਾ ਮਹਾਦੀਪ ਦੇ ਹੋਰ ਦੇਸ਼ਾਂ ਨੂੰ ਜਾਨਸਨ ਐਂਡ ਜਾਨਸ (ਜੇ.ਐਂਡ.ਜੇ.) ਵੈਕਸੀਨ ਦੀਆਂ 20 ਲੱਖ ਤੋਂ ਜ਼ਿਆਦਾ ਖੁਰਾਕਾਂ ਵੰਡੇਗਾ। ਦੱਖਣੀ ਅਫਰੀਕੀ ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਇਕ ਬਿਆਨ ਮੁਤਾਬਕ, ਲਗਭਗ 18 ਮਿਲੀਅਨ ਡਾਲਰ ਮੂਲ ਦੀ ਖੁਰਾਕ ਦਾ ਉਤਪਾਦ ਉੱਤਰ-ਪੂਰਬੀ ਪੋਰਟ ਏਲੀਜਾਬੇਥ 'ਚ ਐਸਪੇਨ ਫਾਰਮਾਕੇਅਰ ਨਿਰਮਾਣ ਸੁਵਿਧਾ 'ਚ ਕੀਤਾ ਜਾਵੇਗਾ ਅਤੇ ਅਗਲੇ ਸਾਲ ਵੱਖ-ਵੱਖ ਅਫਰੀਕੀ ਦੇਸ਼ਾਂ 'ਚ ਇਹ ਖੁਰਾਕ ਵੰਡੀ ਜਾਵੇਗੀ।

ਇਹ ਵੀ ਪੜ੍ਹੋ : ਰੂਸ ਨੇ ਸੁਰੱਖਿਆ ਸਮਝੌਤੇ ਦੇ ਮਸੌਦੇ 'ਚ ਅਮਰੀਕਾ-ਨਾਟੋ ਦੇ ਸਾਹਮਣੇ ਰੱਖੀਆਂ ਸਖ਼ਤ ਸ਼ਰਤਾਂ

ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਇਕ ਬਿਆਨ 'ਚ ਕਿਹਾ ਕਿ ਇਹ ਦਾਨ ਮਹਾਦੀਪ ਦੇ ਸਾਡੇ ਭਰਾਵਾਂ ਅਤੇ ਭੈਣਾਂ ਨਾਲ ਦੱਖਣੀ ਅਫਰੀਕਾ ਦੀ ਏਕਤਾ ਦਾ ਪ੍ਰਤੀਕ ਹੈ, ਜਿਨ੍ਹਾਂ ਦੇ ਨਾਲ ਅਸੀਂ ਜਨਤਕ ਸਿਹਤ ਅਤੇ ਆਰਥਿਕ ਖੁਸ਼ਹਾਲੀ ਲਈ ਬੇਮਿਸਾਲ ਖਤਰੇ ਨਾਲ ਲੜਨ ਲਈ ਇਕਜੁਟ ਹੈ। ਰਾਮਫੋਸਾ ਨੇ ਕਿਹਾ ਕਿ ਅਫਰੀਕੀ ਆਬਾਦੀ ਨੂੰ ਸੁਰੱਖਿਅਤ ਅਤੇ ਪ੍ਰਭਾਵੀ ਟੀਕਿਆਂ ਰਾਹੀਂ ਅਸੀਂ ਆਪਣੇ ਮਹਾਦੀਪ 'ਚ ਕੋਵਿਡ-19 ਕਹਿਰ ਨੂੰ ਰੋਕ ਸਕਦੇ ਹਾਂ ਅਤੇ ਅਰਥਵਿਵਸਥਾਵਾਂ ਅਤੇ ਸਮਾਜਾਂ ਦੀ ਰੱਖਿਆ ਕਰ ਸਕਦੇ ਹਾਂ।

ਇਹ ਵੀ ਪੜ੍ਹੋ : ਵਿਦੇਸ਼ ਤੋਂ ਆਏ 28 ਵਿਅਕਤੀ ਕੋਰੋਨਾ ਪਾਜ਼ੇਟਿਵ ਮਿਲੇ : ਐੱਮ ਸੁਬ੍ਰਾਮਣੀਅਮ

ਉਨ੍ਹਾਂ ਦੇ ਦਫ਼ਤਰ ਨੇ ਸ਼ੁੱਕਰਵਾਰ ਨੂੰ ਇਕ ਵੱਖ ਬਿਆਨ 'ਚ ਕਿਹਾ ਕਿ ਰਾਮਫੋਸਾ ਦਾ ਕੋਵਿਡ-19 ਦੇ ਹਲਕੇ ਲੱਛਣਾਂ ਲਈ ਇਲਾਜ ਜਾਰੀ ਹੈ ਅਤੇ ਉਨ੍ਹਾਂ ਦੇ ਸਿਹਤ 'ਚ ਚੰਗੀ ਪ੍ਰਗਤੀ ਹੋ ਰਹੀ ਹੈ। 69 ਸਾਲਾ ਰਾਮਫੋਸਾ ਦੀ ਕੋਵਿਡ-19 ਇਨਫੈਕਸ਼ਨ ਦੀ ਜਾਂਚ 12 ਦਸੰਬਰ ਨੂੰ ਕੀਤੀ ਗਈ ਸੀ ਅਤੇ ਉਹ ਇਨਫੈਕਟਿਡ ਪਾਏ ਗਏ ਸਨ। ਉਸ ਤੋਂ ਬਾਅਦ ਤੋਂ ਉਹ ਦੱਖਣੀ ਅਫਰੀਕੀ ਮਿਲਟਰੀ ਹੈਲਥ ਸਰਵਿਸ 'ਚ ਇਲਾਜ ਅਧੀਨ ਹੈ ਅਤੇ ਕੇਪ ਟਾਊਨ 'ਚ ਸਥਿਤ ਅਧਿਕਾਰਤ ਰਿਹਾਇਸ਼ 'ਚ ਇਕਾਂਤਵਾਸ 'ਚ ਹਨ।

ਇਹ ਵੀ ਪੜ੍ਹੋ : SII ਦੀ ਕੋਵਿਡ-19 ਵੈਕਸੀਨ Covovax ਨੂੰ ਮਿਲੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 

 


author

Karan Kumar

Content Editor

Related News