ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਧੋਖਾਧੜੀ ਦੇ ਦੋਸ਼ ’ਚ ਹੋਈ 7 ਸਾਲ ਦੀ ਸਜ਼ਾ

Tuesday, Jun 08, 2021 - 11:11 AM (IST)

ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਧੋਖਾਧੜੀ ਦੇ ਦੋਸ਼ ’ਚ ਹੋਈ 7 ਸਾਲ ਦੀ ਸਜ਼ਾ

ਡਰਬਨ : ਮਹਾਤਮਾ ਗਾਂਧੀ ਦੀ 56 ਸਾਲਾ ਪੜਪੋਤੀ ਨੂੰ ਡਰਬਨ ਦੀ ਇਕ ਅਦਾਲਤ ਨੇ 60 ਲੱਖ ਰੁਪਏ ਦੀ ਧੋਖਾਧੜੀ ਅਤੇ ਜਾਲਸਾਜ਼ੀ ਮਾਮਲੇ ਵਿਚ 7 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਸੋਮਵਾਰ ਨੂੰ ਅਦਾਲਤ ਨੇ ਆਸ਼ੀਸ਼ ਲਤਾ ਰਾਮਗੋਬਿਨ ਨੂੰ ਦੋਸ਼ੀ ਕਰਾਰ ਦਿੱਤਾ। ਉਨ੍ਹਾਂ ’ਤੇ ਕਾਰੋਬਾਰੀ ਐਸ.ਆਰ. ਮਹਾਰਾਜ ਨੂੰ ਧੋਖਾ ਦੇਣ ਦਾ ਦੋਸ਼ ਸੀ। ਐਸ.ਆਰ. ਨੇ ਭਾਰਤ ਤੋਂ ਇਕ ਨੋਨ ਐਕਜ਼ਿਸਟਿੰਗ ਕੰਸਾਈਨਮੈਂਟ ਲਈ ਆਯਾਤ ਅਤੇ ਕਸਟਮ ਡਿਊਟੀ ਦੇ ਕਥਿਤ ਕਲੀਅਰੈਂਸ ਲਈ 62 ਲੱਖ ਰੁਪਏ ਦਿੱਤੇ। ਇਸ ਵਿਚ ਮਹਾਰਾਜ ਨੂੰ ਮੁਨਾਫ਼ੇ ਵਿਚ ਹਿੱਸਾ ਦੇਣ ਦਾ ਵਾਅਦਾ ਕੀਤਾ ਗਿਆ ਸੀ। ਲਤਾ ਰਾਮਗੋਬਿਨ ਪ੍ਰਸਿੱਧ ਅਧਿਕਾਰ ਕਾਰਜਕਰਤਾ ਈਲਾ ਗਾਂਧੀ ਅਤੇ ਮਰਹੂਮ ਮੇਵਾ ਰਾਮਗੋਬਿੰਦ ਦੀ ਧੀ ਹੈ। ਡਰਬਨ ਦੀ ਸਪੈਸ਼ਲਾਈਜ਼ਡ ਕਮਰਸ਼ੀਅਲ ਕ੍ਰਾਈਮ ਅਦਾਲਤ ਨੇ ਲਤਾ ਨੂੰ ਕਨਵੈਕਸ਼ਨ ਅਤੇ ਸਜ਼ਾ ਦੋਵਾਂ ਖ਼ਿਲਾਫ਼ ਅਪੀਲ ਕਰਨ ਦੀ ਇਜਾਜ਼ਤ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਉਪਲੱਬਧੀ: ਯੂ.ਐੱਨ. ਇਕਨੋਮਿਕ ਐਂਡ ਸੋਸ਼ਲ ਕੌਂਸਲ ’ਚ 2022-24 ਤੱਕ ਲਈ ਚੁਣਿਆ ਗਿਆ ਭਾਰਤ

ਜਦੋਂ ਸਾਲ 2015 ਵਿਚ ਲਤਾ ਰਾਮਗੋਬਿਨ ਖ਼ਿਲਾਫ਼ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਨੈਸ਼ਨਲ ਪ੍ਰੋਸੀਕਿਊਸ਼ਨ ਅਥਾਰਟੀ (ਐਨ.ਪੀ.ਏ.) ਦੇ ਬ੍ਰਿਗੇਡੀਅਰ ਹੰਗਵਾਨੀ ਮੁਲੌਦਜੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਸੰਭਾਵਿਤ ਨਿਵੇਸ਼ਕਾਂ ਨੂੰ ਇਹ ਸਮਝਾਉਣ ਲਈ ਕਥਿਤ ਰੂਪ ਨਾਲ ਜਾਲੀ ਚਾਲਾਨ ਅਤੇ ਦਸਤਾਵੇਜ਼ ਦਿੱਤੇ ਸਨ ਕਿ ਭਾਰਤ ਤੋਂ ਲਿਨਨ ਦੇ ਕੰਟੇਨਰ ਭੇਜੇ ਗਏ ਹਨ। ਉਸ ਸਮੇਂ ਲਤਾ ਰਾਮਗੋਬਿਨ ਨੂੰ 50,000 ਰੈਂਡ ਦੀ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਸੀ। ਸੋਮਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਲਤਾ ਰਾਮਗੋਬਿਨ ਨੇ ਨਿਊ ਅਫਰੀਕਾ ਅਲਾਇੰਸ ਫੁਟਵੀਅਰ ਡਿਸਟ੍ਰੀਬਿਊਟਰਸ ਦੇ ਡਾਇਰੈਕਟਰ ਮਹਾਰਾਜ ਨਾਲ ਅਗਸਤ 2015 ਵਿਚ ਮੁਲਾਕਾਤ ਕੀਤੀ ਸੀ। ਕੰਪਨੀ ਕੱਪੜੇ, ਲਿਨਨ ਅਤੇ ਬੂਟਾਂ ਦਾ ਇੰਪੋਰਟ, ਮੈਨੂਫੈਕਚਰਿੰਗ ਅਤੇ ਵਿਕਰੀ ਕਰਦੀ ਹੈ। ਮਹਾਰਾਜ ਦੀ ਕੰਪਨੀ ਹੋਰ ਕੰਪਨੀਆਂ ਨੂੰ ਪ੍ਰੋਫਿਟ-ਸ਼ੇਅਰ ਦੇ ਆਧਾਰ ’ਤੇ ਫਾਈਨੈਂਸ ਵੀ ਕਰਦੀ ਹੈ। ਲਤਾ ਰਾਮਗੋਬਿਨ ਨੇ ਮਹਾਰਾਜ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਦੱਖਣੀ ਅਫਰੀਕੀ ਹਸਪਤਾਲ ਗਰੁੱਪ ਨੈਟਕੇਅਰ ਲਈ ਲਿਨਨ ਦੇ 3 ਕੰਟੇਨਰ ਆਯਾਤ ਕੀਤੇ ਹਨ।

ਇਹ ਵੀ ਪੜ੍ਹੋ: ਲਾਹੌਰ ਜੇਲ੍ਹ ’ਚ ਬੰਦ ਔਰਤ ਕੈਦੀਆਂ ਨੇ CM ਤੇ PM ਨੂੰ ਲਿਖੀ ਚਿੱਠੀ,ਕਿਹਾ- ਜੇਲ੍ਹ ਅਧਿਕਾਰੀ ਕਰਦੇ ਹਨ ਸਰੀਰਕ ਸ਼ੋਸ਼ਣ

ਐਨ.ਪੀ.ਏ. ਦੀ ਮਹਿਲਾ ਬੁਲਾਰਾ ਨਤਾਸ਼ਾ ਕਾਰਾ ਮੁਤਾਬਕ ਲਤਾ ਨੇ ਕਿਹਾ- ‘ਇੰਪੋਰਟ ਕਾਸਟ ਅਤੇ ਕਸਟਮ ਡਿਊਟੀ ਲਈ ਉਸ ਕੋਲ ਪੈਸੇ ਨਹੀਂ ਸਨ। ਉਸ ਨੂੰ ਬੰਦਰਗਾਹ ’ਤੇ ਸਾਮਾਨ ਖਾਲ੍ਹੀ ਕਰਨ ਲਈ ਪੈਸਿਆਂ ਦੀ ਜ਼ਰੂਰਤ ਸੀ।’ ਨਤਾਸ਼ਾ ਨੇ ਕਿਹਾ- ‘ਲਤਾ ਨੇ ਮਹਾਰਾਜ ਨੂੰ ਕਿਹਾ ਕਿ ਉਸ ਨੂੰ 62 ਲੱਖ ਰੁਪਏ ਦੀ ਜ਼ਰੂਰਤ ਹੈ। ਮਹਾਰਾਜ ਨੂੰ ਸਮਝਾਉਣ ਲਈ ਲਤਾ ਨੇ ਉਸ ਨੂੰ ਪਰਚੇਜ਼ ਆਰਡਰ ਦਿਖਾਇਆ। ਇਸ ਦੇ ਬਾਅਦ ਲਤਾ ਨੇ ਮਹਾਰਾਜ ਨੂੰ ਕੁੱਝ ਹੋਰ ਦਸਤਾਵੇਜ਼ ਦਿੱਤੇ ਜੋ ਨੈਟਕੇਅਰ ਇਨਵਾਇਸ ਅਤੇ ਡਿਲਿਵਰੀ ਨੋਟ ਵਰਗਾ ਦਿੱਖ ਰਿਹਾ ਸੀ। ਇਹ ਇਸ ਗੱਲ ਦਾ ਸਬੂਤ ਸੀ ਕਿ ਮਾਲ ਡਿਲਿਵਰ ਕੀਤਾ ਗਿਆ ਹੈ ਅਤੇ ਪੇਮੈਂਟ ਜਲਦ ਹੀ ਕੀਤੀ ਜਾਣੀ ਸੀ।’

ਇਹ ਵੀ ਪੜ੍ਹੋ: ਟਰੰਪ ਨੇ ਰਾਸ਼ਟਰਪਤੀ ਚੋਣ ਲੜਨ ਦੇ ਦਿੱਤੇ ਸੰਕੇਤ, ਕਿਹਾ–2024 ’ਚ ਰਿਪਬਲਿਕਨ ਪਾਰਟੀ ਮੁੜ ਸੱਤਾ ’ਚ ਹੋਵੇਗੀ

ਨਤਾਸ਼ਾ ਨੇ ਕਿਹਾ, ਲਤਾ ਰਾਮਗੋਬਿਨ ਨੇ ‘ਨੈਟਕੇਅਰ ਦੇ ਬੈਂਕ ਖਾਤੇ ਤੋਂ ਪੁਸ਼ਟੀ ਕੀਤੀ ਕਿ ਭੁਗਤਾਨ ਕੀਤਾ ਗਿਆ ਸੀ।’ ਰਾਮਗੋਬਿਨ ਦੀ ਪਰਿਵਾਰਕ ਸਾਕ ਅਤੇ ਨੈਟਕੇਅਰ ਦਸਤਾਵੇਜ਼ਾਂ ਕਾਰਨ ਮਹਾਰਾਜ ਨੇ ਲੋਨ ਲਈ ਲਿਖਤੀ ਸਮਝੌਤਾ ਕੀਤਾ ਸੀ। ਹਾਲਾਂਕਿ ਜਦੋਂ ਮਹਾਰਾਜ ਨੂੰ ਪਤਾ ਲੱਗਾ ਕਿ ਦਸਤਾਵੇਜ਼ ਜਾਅਲੀ ਸਨ ਅਤੇ ਨੈਟਕੇਟਰ ਦਾ ਲਤਾ ਰਾਮਗੋਬਿਨ ਨਾਲ ਕੋਈ ਸਮਝੌਤਾ ਨਹੀਂ ਸੀ ਤਾਂ ਉਨ੍ਹਾਂ ਨੇ ਅਦਾਲਤ ਦਾ ਰੁੱਖ ਕੀਤਾ। ਰਾਮਗੋਬਿਨ ਐਨ.ਜੀ.ਓ. ਇੰਟਰਨੈਸ਼ਨਲ ਸੈਂਟਰ ਫੋਰ ਅਹਿੰਸਾ ਵਿਚ ਸਹਿਭਾਗੀ ਵਿਕਾਸ ਪਹਿਲ ਦੇ ਸੰਸਥਾਪਕ ਅਤੇ ਕਾਰਜਕਾਰੀ ਨਿਰਦੇਸ਼ਕ ਵੀ ਸੀ, ਜਿੱਥੇ ਉਨ੍ਹਾਂ ਨੇ ਖੁਦ ਨੂੰ ‘ਵਾਤਾਵਰਣ, ਸਮਾਜਕ ਅਤੇ ਰਾਜਨੀਤਕ ਹਿੱਤਾਂ ’ਤੇ ਧਿਆਨ ਦੇਣ ਵਾਲੀ ਇਕ ਕਾਰਜਕਰਤਾ’ ਦੱਸਿਆ।

ਇਹ ਵੀ ਪੜ੍ਹੋ: ਵਾਹਨ ਚਾਲਕ ਨੇ ਮੁਸਲਿਮ ਪਰਿਵਾਰ ਨੂੰ ਕੁਚਲਿਆ, 4 ਦੀ ਮੌਤ, PM ਟਰੂਡੋ ਨੇ ਕੀਤੀ ਹਮਲੇ ਦੀ ਨਿੰਦਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News