ਦੱਖਣੀ ਅਫ਼ਰੀਕਾ 'ਚ ਭਾਰਤੀ ਮੂਲ ਦੇ 2 ਭਰਾਵਾਂ ਦੀ ਕੋਰੋਨਾ ਨਾਲ ਮੌਤ

Wednesday, Jul 29, 2020 - 05:44 PM (IST)

ਦੱਖਣੀ ਅਫ਼ਰੀਕਾ 'ਚ ਭਾਰਤੀ ਮੂਲ ਦੇ 2 ਭਰਾਵਾਂ ਦੀ ਕੋਰੋਨਾ ਨਾਲ ਮੌਤ

ਜੋਹਾਨਸਬਰਗ (ਭਾਸ਼ਾ) : ਦੱਖਣੀ ਅਫ਼ਰੀਕਾ ਦੇ ਲੇਨਾਸੀਆ ਸ਼ਹਿਰ ਵਿਚ ਇੱਕ ਭਾਰਤੀ ਟਾਊਨਸ਼ਿਪ ਵਿੱਚ ਭਾਈਚਾਰਕ ਸੇਵਾ ਦੇਣ ਵਾਲੇ ਇੱਕ ਨਾਮਵਰ ਸੰਗਠਨ ਦੇ ਸੰਸਥਾਪਕ ਮੈਬਰਾਂ ਅਤੇ ਭਾਰਤੀ ਮੂਲ ਦੇ 2 ਭਰਾਵਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਸਾਬੇਰੀ ਚਿਸ਼ਤੀ ਸੋਸਾਇਟੀ ਦੇ ਚੇਅਰਮੈਨ ਅਤੇ ਪ੍ਰਧਾਨ ਅੱਬਾਸ ਸਈਦ ਅਤੇ ਉਸਮਾਨ ਸਈਦ ਦੀ ਕਰਮਵਾਰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਮੌਤ ਹੋ ਗਈ ਅਤੇ ਦੋਵਾਂ ਨੂੰ ਅਗਲ-ਬਗਲ ਦਫਨਾ ਦਿੱਤਾ ਗਿਆ। ਦੋਵਾਂ ਭਰਾਵਾਂ ਦੀ ਮੌਤ ਨਾਲ ਭਾਰਤ ਅਤੇ ਹੋਰ ਦੇਸ਼ਾਂ ਤੋਂ ਲਗਾਤਾਰ ਸੋਗ ਸੰਦੇਸ਼ ਆ ਰਹੇ ਹਨ।

ਇਹ ਵੀ ਪੜ੍ਹੋ: ਹਵਸ ਦੇ ਭੁੱਖਿਆਂ ਨੇ ਬਿੱਲੀ ਨੂੰ ਵੀ ਨਾ ਬਖ਼ਸ਼ਿਆ, ਇਕ ਹਫ਼ਤੇ ਤੱਕ ਕੀਤਾ ਗੈਂਗਰੇਪ

ਅੱਬਾਸ ਆਪਣੀ ਜਵਾਨੀ ਵਿਚ ਅਜਮੇਰ ਗਏ ਸਨ ਅਤੇ ਉਦੋਂ ਤੋਂ ਉਨ੍ਹਾਂ ਨੂੰ ਮਨੁੱਖੀ ਕੰਮਾਂ ਦੀ ਪ੍ਰੇਰਨਾ ਮਿਲੀ ਸੀ। ਉਨ੍ਹਾਂ ਦੇ ਅਜਮੇਰ ਤੋਂ ਪਰਤਣ ਦੇ ਬਾਅਦ ਲੇਨਾਸੀਆ ਵਿਚ ਉਨ੍ਹਾਂ ਦੇ ਘਰ ਵਿਚ ਇੱਕ ਛੋਟਾ ਧਾਰਮਿਕ ਸਮਾਗਮ ਹੋਇਆ ਅਤੇ ਜਲਦ ਹੀ ਇਹ ਸਾਰੇ ਭਾਈਚਾਰਿਆਂ ਲਈ ਚੈਰਿਟੀ ਅਤੇ ਭਲਾਈ ਯੋਜਨਾਵਾਂ ਵਿਚ ਤਬਦੀਲ ਹੋ ਗਿਆ। ਸਈਦ ਭਰਾ 6 ਭਰਾ-ਭੈਣਾਂ ਵਿਚੋਂ ਸਨ ਜਿਨ੍ਹਾਂ ਨੇ ਆਪਣੇ ਪਿਤਾ, ਚਾਚਾ ਅਤੇ ਰਿਸ਼ਤੇਦਾਰਾਂ ਵੱਲੋਂ ਸ਼ੁਰੂ ਕੀਤੀਆਂ ਗਈਆਂ ਭੋਜਨ ਯੋਜਾਨਾਵਾਂ, ਮਸਜਿਦ ਨਿਰਮਾਣ ਅਤੇ ਮਦਰੱਸਾ ਨਿਰਮਾਣ, ਨਿਸ਼ੁਲਕ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਵਰਗੇ ਕੰਮਾਂ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ। ਉਸ ਸਮੇਂ ਲੇਨਾਸੀਆ ਦੀ ਸਰਕਾਰ ਵੱਲੋਂ ਇਸ ਪ੍ਰਕਾਰ ਦੀਆਂ ਸੁਵਿਧਾਵਾਂ ਨਹੀਂ ਸਨ।

ਇਹ ਵੀ ਪੜ੍ਹੋ: 1 ਅਗਸਤ ਤੋਂ ਬਦਲ ਜਾਣਗੇ ਇਹ ਨਿਯਮ, ਤੁਹਾਡੇ ਪੈਸਿਆਂ ਨਾਲ ਜੁੜਿਆ ਹੈ ਮਾਮਲਾ

ਲਖਨਊ ਦੇ ਧਾਰਮਿਕ ਨੇਤਾਵਾਂ ਤੋਂ ਪ੍ਰਾਪਤ ਇਕ ਸੋਗ ਸੰਦੇਸ਼ ਵਿਚ ਕਿਹਾ ਗਿਆ,'ਆਪਣੇ ਪੂਰਵਜਾਂ ਦੀ ਤਰ੍ਹਾਂ ਹੀ ਉਨ੍ਹਾਂ ਨੇ ਸਮਰਪਣ ਨਾਲ ਭਾਈਚਾਰੇ ਦੀ ਸੇਵਾ ਕਰਣ ਲਈ ਜੀਵਨ ਭਰ ਅਣਥਕ ਮਿਹਨਤ ਕੀਤੀ। ਉਨ੍ਹਾਂ ਦੀ ਮੁਸਕਾਨ ਅਤੇ ਉਨ੍ਹਾਂ ਨਾਲ ਕੀਤੀ ਗਈ ਚਰਚਾ ਯਾਦ ਆਉਂਦੇ ਹੀ ਹੰਝੂ ਵਹਿਣ ਲੱਗਦੇ ਹਨ।' ਹਰਿਆਣੇ ਦੇ ਪਾਨੀਪਤ ਤੋਂ ਪ੍ਰਾਪਤ ਇੱਕ ਸੰਦੇਸ਼ ਵਿੱਚ ਕਿਹਾ ਗਿਆ, 'ਉਹ ਗਰਿਮਾ, ਸੱਚਾਈ ਅਤੇ ਸਾਦਗੀ ਨਾਲ ਭਰੇ ਇਨਸਾਨ ਸਨ।' ਸੰਗਠਨ ਨੇ 2009 ਵਿਚ ਪਾਨੀਪਤ ਵਿਚ 30 ਸਾਲ ਪਹਿਲਾਂ ਬੰਦ ਹੋਈ ਇੱਕ ਮਸਜਿਦ ਦੇ ਪੁਨਰ ਨਿਰਮਾਣ ਵਿਚ ਸਹਾਇਤਾ ਕੀਤੀ ਸੀ ਅਤੇ ਇਸ ਦੇ ਲਈ ਦੱਖਣੀ ਅਫ਼ਰੀਕਾ ਤੋਂ ਚੰਦਾ ਜੁਟਾਇਆ ਗਿਆ ਸੀ।  

ਇਹ ਵੀ ਪੜ੍ਹੋ: ਬਾਜ਼ਾਰ 'ਚ ਆਈ ਕੋਰੋਨਾ ਦੇ ਇਲਾਜ ਦੀ ਦਵਾਈ 'ਫੇਵੀਵਿਰ', ਇਕ ਗੋਲੀ ਦੀ ਇੰਨੀ ਹੋਵੇਗੀ ਕੀਮਤ


author

cherry

Content Editor

Related News