ਦੱਖਣੀ ਅਫਰੀਕਾ 'ਚ ਹੁਣ ਨਹੀਂ ਲੱਗੇਗੀ ਜਾਨਸਨ ਐਂਡ ਜਾਨਸਨ ਦੀ ਕੋਰੋਨਾ ਵੈਕਸੀਨ
Thursday, Apr 15, 2021 - 10:03 PM (IST)
ਜੋਹਾਨਿਸਬਰਗ-ਅਮਰੀਕਾ ਤੋਂ ਬਾਅਦ ਹੁਣ ਦੱਖਣੀ ਅਫਰੀਕਾ ਨੇ ਵੀ ਜਾਨਸਨ ਐਂਡ ਜਾਨਸਨ ਕੋਵਿਡ-19 ਟੀਕੇ ਦਾ ਇਸਤੇਮਾਲ ਰੋਕਣ ਦਾ ਫੈਸਲਾ ਕੀਤਾ ਹੈ। ਅਜਿਹੀਆਂ ਖਬਰਾਂ ਆਈਆਂ ਸਨ ਕਿ ਕੰਪਨੀ ਦਾ ਟੀਕਾ ਲਵਾਉਣ ਵਾਲੀਆਂ 6 ਬੀਬੀਆਂ ਦੇ ਸਰੀਰ 'ਚ ਖੂਨ ਦੇ ਥੱਕੇ ਜੰਮ ਗਏ ਅਤੇ ਨਾਲ ਹੀ ਪਲੇਟੇਲੇਟਸ ਡਿੱਗ ਗਏ। ਸਿਹਤ ਮੰਤਰੀ ਜਵੇਲੀ ਮਿਜੇ ਨੇ ਮੰਗਲਵਾਰ ਸ਼ਾਮ ਨੂੰ ਇਕ ਬਿਆਨ 'ਚ ਕਿਹਾ ਕਿ ਇਸ ਵਿਚਾਰ ਵਟਾਂਦਰੇ ਦੇ ਪਤਾ ਚੱਲਣ ਤੋਂ ਬਾਅਦ ਮੈਂ ਆਪਣੇ ਵਿਗਿਆਨੀਆਂ ਨਾਲ ਤੁਰੰਤ ਸਲਾਹ ਮਸ਼ਵਰਾ ਕੀਤਾ ਜਿਨ੍ਹਾਂ ਨੇ ਸਲਾਹ ਦਿੱਤੀ ਕਿ ਯੂ.ਐੱਸ. ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ (ਐੱਫ.ਡੀ.ਏ.) ਦੇ ਫੈਸਲੇ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ-ਇਰਾਕ ਦੀ ਰਾਜਧਾਨੀ ਬਗਦਾਦ 'ਚ ਧਮਾਕਾ, 1 ਦੀ ਮੌਤ ਤੇ 12 ਜ਼ਖਮੀ
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਲਾਹ 'ਤੇ ਅਸੀਂ ਖੂਨ ਦੇ ਥੱਕੇ ਜੰਮਣ ਅਤੇ ਜਾਨਸਨ ਐਂਡ ਜਾਨਸਨ ਟੀਕੇ ਦੇ ਦਰਮਿਆਨ ਸੰਬੰਧ ਦਾ ਪਤਾ ਲੱਗਣ ਤੱਕ ਇਸ ਟੀਕੇ ਦਾ ਇਸਤੇਮਾਲ ਰੋਕਣ ਦਾ ਫੈਸਲਾ ਕੀਤਾ ਹੈ। ਮਿਜੇ ਨੇ ਕਿਹਾ ਕਿ ਦੱਖਣੀ ਅਫਰੀਕਾ 'ਚ ਟੀਕਾ ਲਵਾਉਣ ਤੋਂ ਬਾਅਦ ਖੂਨ ਦੇ ਥੱਕੇ ਜੰਮਣ ਦੀ ਕੋਈ ਖਬਰ ਨਹੀਂ ਆਈ ਹੈ ਜਦਕਿ 289,787 ਸਿਹਤ ਦੇਖਭਾਲ ਮੁਲਾਜ਼ਮਾਂ ਨੂੰ ਇਹ ਟੀਕਾ ਲੱਗ ਚੁੱਕਿਆ ਹੈ। ਖੂਨ ਦੇ ਥੱਕੇ ਜੰਮਣ ਦੇ ਸਾਰੇ ਮਾਮਲੇ ਅਮਰੀਕਾ ਤੋਂ ਆਏ ਹਨ।
ਇਹ ਵੀ ਪੜ੍ਹੋ-'ਫਲਾਇਡ ਦੀ ਮੌਤ ਦਿਲ ਸਬੰਧੀ ਦਿੱਕਤਾਂ ਕਾਰਣ ਹੋਈ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।