ਕੋਰੋਨਾ ''ਤੇ ਮਜ਼ਾਕ ਕਾਰਨ ਮੁਸੀਬਤ ''ਚ ਫਸੇ ਭਾਰਤੀ ਮੂਲ ਦੇ 2 ਅਫਰੀਕੀ
Tuesday, Mar 10, 2020 - 10:45 AM (IST)
ਜੋਹਾਨਸਬਰਗ (ਭਾਸ਼ਾ): ਕੋਰੋਨਾਵਾਇਰਸ 'ਤੇ ਮਜ਼ਾਕ ਕਰਨ ਕਾਰਨ ਭਾਰਤੀ ਮੂਲ ਦੇ 2 ਦੱਖਣੀ ਅਫਰੀਕੀ ਨਾਗਰਿਕ ਮੁਸੀਬਤ ਵਿਚ ਫਸ ਗਏ ਹਨ। ਪਹਿਲਾ ਮਾਮਲਾ ਭਾਰਤ ਤੋਂ ਡਰਬਨ ਪਰਤੀ 55 ਸਾਲਾ ਇਕ ਮਹਿਲਾ ਦਾ ਹੈ ਜਿਸ ਨੇ ਦਾਅਵਾ ਕੀਤਾ ਕਿ ਉਸ ਨੂੰ ਕੋਰੋਨਾਵਾਇਰਸ ਦਾ ਇਨਫੈਕਸ਼ਨ ਹੈ। ਇਸ ਦੇ ਬਾਅਦ ਹਫੜਾ-ਦਫੜਾ ਵਿਚ ਮਹਿਲਾ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਦੋਂ ਇਹ ਪਾਇਆ ਗਿਆ ਕਿ ਮਹਿਲਾ ਨੂੰ ਕੋਈ ਇਨਫੈਕਸ਼ਨ ਨਹੀਂ ਹੈ ਤਾਂ ਉਸ ਨੇ ਕਿਹਾ ਕਿ ਉਹ ਮਜ਼ਾਕ ਕਰ ਰਹੀ ਸੀ। ਬਾਅਦ ਵਿਚ ਪੁਲਸ ਜਾਂਚ ਵਿਚ ਪਤਾ ਚੱਲਿਆ ਕਿ ਧੋਖਾਧੜੀ ਦੇ ਇਕ ਮਾਮਲੇ ਵਿਚ ਗ੍ਰਿਫਤਾਰੀ ਤੋਂ ਬਚਣ ਲਈ ਮਹਿਲਾ ਨੇ ਅਜਿਹਾ ਕਿਹਾ ਸੀ। ਫਿਲਹਾਲ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਕੋਵਿਡ 19 : ਕੈਨੇਡਾ 'ਚ ਪਹਿਲੀ ਮੌਤ, ਦੁਨੀਆ ਭਰ 'ਚ ਮ੍ਰਿਤਕਾਂ ਦੀ ਗਿਣਤੀ 4,000 ਦੇ ਪਾਰ
ਇਕ ਦੂਜੇ ਮਾਮਲੇ ਵਿਚ ਅਧਿਕਾਰੀਆਂ ਨੂੰ ਇਕ ਮਹਿੰਗੀ ਸਪੋਰਟਸ ਕਾਰ ਦੇ ਮਾਲਕ ਦੀ ਤਲਾਸ਼ ਹੈ, ਜਿਸ ਦੇ ਬਾਰੇ ਵਿਚ ਮੰਨਿਆ ਜਾ ਰਿਹਾ ਹੈਕਿ ਉਹ ਭਾਰਤੀ ਮੂਲ ਦਾ ਹੈ। ਅਸਲ ਵਿਚ 4 ਵੱਖ-ਵੱਖ ਲੋਕਾਂ ਨੇ ਕਿਹਾ ਹੈ ਕਿ ਉਹ ਜਿਸ ਕਾਰ ਨੂੰ ਚਲਾ ਰਿਹਾ ਸੀ ਉਸ ਦੀ ਨੰਬਰ ਪਲੇਟ 'ਤੇ ਕੋਵਿਡ 19-ਜੈੱਡ.ਐੱਨ.' ਲਿਖਿਆ ਸੀ। ਇਸ ਨੰਬਰ ਪਲੇਟ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ। ਪੁਲਸ ਕਾਰ ਅਤੇ ਉਸ ਦੇ ਮਾਲਕ ਦਾ ਪਤਾ ਲਗਾਉਣ ਵਿਚ ਜੁਟੀ ਹੈ।
ਪੜ੍ਹੋ ਇਹ ਅਹਿਮ ਖਬਰ- US 'ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ 'ਚ ਪੰਜਾਬ ਦੇ 15 ਨੌਜਵਾਨ ਲਾਪਤਾ