ਗਾਜ਼ਾ ’ਚ ‘ਨਸਲਕੁਸ਼ੀ’ ਦੇ ਵਿਰੋਧ ’ਚ ਦੱਖਣੀ ਅਫਰੀਕਾ ਨੇ ਦਾਇਰ ਕੀਤਾ ਕੇਸ

Wednesday, Jan 03, 2024 - 10:59 AM (IST)

ਗਾਜ਼ਾ ’ਚ ‘ਨਸਲਕੁਸ਼ੀ’ ਦੇ ਵਿਰੋਧ ’ਚ ਦੱਖਣੀ ਅਫਰੀਕਾ ਨੇ ਦਾਇਰ ਕੀਤਾ ਕੇਸ

ਯੇਰੂਸ਼ਲਮ : ਇਜ਼ਰਾਈਲ ਨੇ ਫੈਸਲਾ ਕੀਤਾ ਹੈ ਕਿ ਉਹ ਗਾਜ਼ਾ ਵਿਚ ਨਸਲਕੁਸ਼ੀ ਕਰਨ ਦਾ ਦੋਸ਼ ਲਾਉਂਦਿਆਂ ਦੱਖਣੀ ਅਫਰੀਕਾ ਵੱਲੋਂ ਦਾਇਰ ਕੇਸ ਦੀ ਸੁਣਵਾਈ ਲਈ ਹੇਗ ਸਥਿਤ ਅੰਤਰਰਾਸ਼ਟਰੀ ਅਦਾਲਤ (ਆਈ. ਸੀ. ਜੇ.) ਵਿਚ ਪੇਸ਼ ਹੋਵੇਗਾ ਅਤੇ ਆਪਣਾ ਪੱਖ ਪੇਸ਼ ਕਰੇਗਾ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਅਗਵਾਈ ਹੇਠ ਸੀਨੀਅਰ ਅਧਿਕਾਰੀਆਂ ਵੱਲੋਂ ਡੂੰਘੇ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ।

ਇਹ ਵੀ ਪੜ੍ਹੋ : ਡੇਰਾ ਬਾਬਾ ਨਾਨਕ 'ਚ ਵੱਡੀ ਵਾਰਦਾਤ, ਅਣਪਛਾਤਿਆਂ ਨੇ ਗੋਲੀਆਂ ਮਾਰ ਵਿਅਕਤੀ ਦਾ ਕੀਤਾ ਕਤਲ

ਇਜ਼ਰਾਈਲ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਤਜ਼ਾਚੀ ਹਾਨੇਗਬੀ ਨੇ ਕਿਹਾ ਕਿ ਇਜ਼ਰਾਈਲ ਨੇ ਦਹਾਕਿਆਂ ਤੋਂ ਨਸਲਕੁਸ਼ੀ ਵਿਰੁੱਧ ਕਨਵੈਨਸ਼ਨ ’ਤੇ ਦਸਤਖਤ ਕੀਤੇ ਹਨ ਅਤੇ ਅਸੀਂ ਯਕੀਨੀ ਤੌਰ ’ਤੇ ਕਾਰਵਾਈ ਦਾ ਬਾਈਕਾਟ ਨਹੀਂ ਕਰਾਂਗੇ ਪਰ ਸਾਡੇ ਵਿਰੁੱਧ ਰਚੀ ਗਈ ਬੇਤੁਕੀ ਖੂਨੀ ਸਾਜ਼ਿਸ਼ ਨੂੰ ਖ਼ਤਮ ਕਰਾਂਗੇ। ਉਸ ਨੇ ਕਿਹਾ ਕਿ ਦੱਖਣੀ ਅਫਰੀਕਾ ਇਕ ਅੱਤਵਾਦੀ ਸੰਗਠਨ ਨਾਲ ਸਹਿਯੋਗ ਕਰ ਰਿਹਾ ਹੈ, ਜੋ ਇਜ਼ਰਾਈਲ ਨੂੰ ਤਬਾਹ ਕਰਨ ਦੀ ਮੰਗ ਕਰਦਾ ਹੈ ਅਤੇ ਹਮਾਸ ਗਾਜ਼ਾ ਪੱਟੀ ’ਚ ਫਿਲਸਤੀਨੀਆਂ ਨੂੰ ਮਨੁੱਖੀ ਢਾਲ ਵਜੋਂ ਵਰਤ ਰਿਹਾ ਹੈ ਅਤੇ ਮਨੁੱਖੀ ਸਹਾਇਤਾ ਚੋਰੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਪ੍ਰੇਮ ਵਿਆਹ ਕਰਵਾਉਣ ਦੀ ਮਿਲੀ ਭਿਆਨਕ ਸਜ਼ਾ, 20 ਦੇ ਕਰੀਬ ਲੋਕਾਂ ਨੇ ਮੁੰਡੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਡਿਆ

ਆਈ. ਸੀ. ਜੇ. ਇਹ ਸੰਯੁਕਤ ਰਾਸ਼ਟਰ ਦਾ ਪ੍ਰਮੁੱਖ ਨਿਆਂਇਕ ਅੰਗ ਹੈ। ਇਸ ਨੇ ਪਿਛਲੇ ਸਾਲ 29 ਦਸੰਬਰ ਨੂੰ ਦਾਇਰ ਦੱਖਣੀ ਅਫ਼ਰੀਕਾ ਦੇ ਕੇਸ ਦੀ ਪੁਸ਼ਟੀ ਕੀਤੀ ਹੈ। ਆਈ. ਸੀ. ਜੇ. ਆਪਣੀ 84 ਪੰਨਿਆਂ ਦੀ ਅਰਜ਼ੀ ਦੇ ਬਾਅਦ, ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਨੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਦਾ ਦੇਸ਼ ਗਾਜ਼ਾ ਵਿਚ ਨਸਲਕੁਸ਼ੀ ਨੂੰ ਰੋਕਣ ਲਈ ਪਾਬੰਦ ਹੈ। ਦੱਖਣੀ ਅਫਰੀਕਾ ਨੇ ਨਵੰਬਰ 2023 ’ਚ ਇਜ਼ਰਾਈਲ ਤੋਂ ਆਪਣੇ ਸਾਰੇ ਡਿਪਲੋਮੈਟਾਂ ਨੂੰ ਵਾਪਸ ਸੱਦ ਲਿਆ ਸੀ। ਬਦਲੇ ਵਿਚ, ਇਜ਼ਰਾਈਲ ਨੇ ਪ੍ਰਿਟੋਰੀਆ ਤੋਂ ਆਪਣੇ ਰਾਜਦੂਤ ਨੂੰ ਵਾਪਸ ਸੱਦ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

sunita

Content Editor

Related News