ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ''ਤੇ ਚੱਲੇਗਾ ਭ੍ਰਿਸ਼ਟਾਚਾਰ ਦਾ ਮੁਕੱਦਮਾ

10/11/2019 4:46:51 PM

ਕੈਪਟਾਊਨ (ਭਾਸ਼ਾ)— ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਭ੍ਰਿਸ਼ਟਾਚਾਰ ਦੇ ਮੁਕੱਦਮੇ ਦਾ ਸਾਹਮਣਾ ਕਰਨਗੇ। ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਇਸਤਗਾਸਾ ਪੱਖ 'ਤੇ ਸਥਾਈ ਰੋਕ ਦੀ ਉਨ੍ਹਾਂ ਦੀ ਪਟੀਸ਼ਨ ਖਾਰਿਜ ਕਰਦਿਆਂ ਮੁਕੱਦਮਾ ਚਲਾਉਣ ਦਾ ਆਦੇਸ਼ ਦਿੱਤਾ। ਫਰਾਂਸ ਦੀ ਰੱਖਿਆ ਕੰਪਨੀ ਥੇਲਸ ਤੋਂ 1990 ਵਿਚ ਰਿਸ਼ਵਤ ਲੈਣ ਦੇ ਦੋਸ਼ੀ ਜ਼ੂਮਾ ਨੇ ਮਾਮਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਮਾਰਚ ਵਿਚ ਇਸ ਨੂੰ ਸਥਾਈ ਤੌਰ 'ਤੇ ਬੰਦ ਕਰਨ ਦੀ ਅਪੀਲ ਕੀਤੀ ਸੀ। 

ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਸਾਲਾਂ ਪੁਰਾਣੇ ਇਸ ਮਾਮਲੇ ਦੀ ਸਹੀ ਸੁਣਵਾਈ ਨਹੀਂ ਹੋ ਸਕੇਗੀ। ਹਾਈ ਕੋਰਟ ਦੇ ਜੱਜ ਵਿਲੀ ਸੇਰਿਤੀ ਵੱਲੋਂ ਜ਼ੂਮਾ ਦੀ ਅਪੀਲ ਖਾਰਿਜ ਕਰਨ ਦੇ ਬਾਅਦ ਹੁਣ ਮੰਗਲਵਾਰ ਨੂੰ ਮੁਕੱਦਮਾ ਸ਼ੁਰੂ ਹੋਣ ਦੀ ਸੰਭਾਵਨਾ ਹੈ। ਜ਼ੂਮਾ (77) ਵਿਰੁੱਧ ਦੋਸ਼ 2005 ਵਿਚ ਪਹਿਲੀ ਵਾਰ ਸਾਹਮਣੇ ਆਏ ਸਨ ਪਰ ਇਸਤਗਾਸਾ ਪੱਖ ਨੇ 2009 ਵਿਚ ਉਨ੍ਹਾਂ ਦੇ ਰਾਸ਼ਟਰਪਤੀ ਬਣਨ ਦੇ ਕੁਝ ਹੀ ਸਮੇਂ ਬਾਅਦ ਉਨ੍ਹਾਂ ਨੂੰ ਹਟਾ ਦਿੱਤਾ। ਇਸ ਮਗਰੋਂ 2016 ਵਿਚ ਮੁੜ ਉਨ੍ਹਾਂ 'ਤੇ ਇਹ ਦੋਸ਼ ਲੱਗੇ।


Vandana

Content Editor

Related News