ਦੱਖਣੀ ਅਫਰੀਕਾ ''ਚ ਹਿੰਦੂ, ਮੁਸਲਿਮ ਵਿਆਹਾਂ ਨੂੰ ਕਾਨੂੰਨੀ ਦਰਜਾ ਦੇਣ ''ਤੇ ਚਰਚਾ
Saturday, May 08, 2021 - 12:22 PM (IST)
ਜੋਹਾਨਸਬਰਗ (ਭਾਸ਼ਾ): ਦੱਖਣੀ ਅਫਰੀਕਾ ਵਿਚ ਹਿੰਦੂ ਅਤੇ ਮੁਸਲਿਮ ਰੀਤੀ-ਰਿਵਾਜਾਂ ਨਾਲ ਹੋਏ ਵਿਆਹਾਂ ਵਿਚ ਪਤੀ-ਪਤਨੀਆਂ ਦੇ ਸਾਹਮਣੇ ਆ ਰਹੀਆਂ ਮੁਸ਼ਕਿਲਾਂ 'ਤੇ 'ਗ੍ਰੀਨ ਪੇਪਰ' ਵਿਚ ਵਿਚਾਰ ਕੀਤਾ ਜਾ ਰਿਹਾ ਹੈ। ਨਾਲ ਹੀ ਔਰਤਾਂ ਦੇ ਇਕ ਤੋਂ ਵੱਧ ਪਤੀ ਹੋਣ ਦੇ ਵਿਵਾਦਿਤ ਮੁੱਦੇ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ 'ਗ੍ਰੀਨ ਪੇਪਰ' ਨੂੰ ਅਗਲੇ ਮਹੀਨੇ ਦੇ ਅਖੀਰ ਤੱਕ ਜਨਤਾ ਦੀਆਂ ਟਿੱਪਣੀਆਂ ਲਈ ਜਾਰੀ ਕੀਤਾ ਗਿਆ ਹੈ।
ਵਿਭਿੰਨ ਪੱਤਰਕਾਰਾਂ ਨਾਲ ਮਹੀਨਿਆਂ ਤੱਕ ਵਿਆਪਕ ਚਰਚਾ ਕਰਨ ਦੇ ਬਾਅਦ ਇਹ ਪੱਤਰ ਤਿਆਰ ਕੀਤਾ ਗਿਆ ਹੈ। ਗ੍ਰਹਿ ਮਾਮਲਿਆਂ ਦੇ ਵਿਭਾਗ (ਡੀ.ਐੱਚ.ਏ.) ਨੇ ਗ੍ਰੀਨ ਪੇਪਰ ਵਿਚ ਕਿਹਾ,''ਮੁਸਲਿਮ, ਹਿੰਦੂ ਅਤੇ ਯਹੂਦੀ ਵਿਆਹਾਂ ਨੂੰ ਮਾਨਤਾ ਦੇਣ ਦਾ ਮੁੱਦਾ ਚੁੱਕਿਆ। ਪੱਖਕਾਰਾਂ ਨੇ ਵਿਧਾਨਿਕ ਮਾਧਿਅਮਾਂ ਨਾਲ ਇਹਨਾਂ ਵਿਆਹਾਂ ਨੂੰ ਮਾਨਤਾ ਦੇਣ ਦੀ ਤੁਰੰਤ ਲੋੜ ਦਾ ਮੁੱਦਾ ਚੁੱਕਿਆ।'' ਇਸ ਵਿਚ ਕਿਹਾ ਗਿਆ ਹੈ ਪਹਿਲਾਂ ਦੀਆਂ ਕਮੀਆਂ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੌਜੂਦਾ ਵਿਆਹ ਕਾਨੂੰਨਾਂ ਵਿਚ ਕੁਝ ਸਭਿਆਚਾਰਕ ਅਤੇ ਧਾਰਮਿਕ ਭਾਈਚਾਰੇ ਦੇ ਵਿਆਹਾਂ ਨੂੰ ਕਾਨੂੰਨੀ ਮਾਨਤਾ ਨਹੀਂ ਦਿੱਤੀ ਗਈ ਹੈ। ਇਸ ਵਿਚ ਕੁਝ ਅਫਰੀਕੀ ਭਾਈਚਾਰਿਆਂ ਵਿਚ ਹੋਏ ਇਸਲਾਮੀ ਤੇ ਹਿੰਦੂ ਵਿਆਹ ਸ਼ਾਮਲ ਹਨ ਅਤੇ ਨਾਲ ਹੀ ਟ੍ਰਾਂਸਜੈਂਡਰਾਂ ਦੇ ਵਿਆਹ ਵੀ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਵਿਗਿਆਨੀਆਂ ਨੇ ਨੇਤਰਹੀਨਾਂ ਦੀ ਮਦਦ ਲਈ ਬਣਾਏ ਖਾਸ ਤਰ੍ਹਾਂ ਦੇ 'ਬੂਟ'
ਮੌਜੂਦਾ ਵਿਆਹ ਕਾਨੂੰਨ ਦੇ ਤਹਿਤ ਹਿੰਦੂ, ਮੁਸਲਿਮ ਅਤੇ ਹੋਰ ਧਾਰਮਿਕ ਵਿਆਹ ਅਧਿਕਾਰੀ ਵਿਆਹ ਕਰਾ ਸਕਦੇ ਹਨ ਪਰ ਵਿਆਹ ਡੀ.ਐੱਚ.ਏ. ਵਿਚ ਵੀ ਰਜਿਸਟਰਡ ਹੋਣੇ ਚਾਹੀਦੇ ਹਨ ਕਿਉਂਕਿ ਧਾਰਮਿਕ ਰੀਤੀ-ਰਿਵਾਜਾਂ ਦੇ ਨਾਲ ਕੀਤੇ ਗਏ ਵਿਆਹ ਦੀ ਕੋਈ ਕਾਨੂੰਨੀ ਵੈਧਤਾ ਨਹੀਂ ਹੈ। ਡੀ.ਐੱਚ.ਏ. ਨੇ ਕਿਹਾ,''ਚਰਚਾ ਵਿਚ ਬਹੁਵਿਆਹ ਦਾ ਮੁੱਦਾ ਵੀ ਵਿਵਾਦਿਤ ਰਿਹਾ। ਕੁਝ ਪੱਖਕਾਰਾਂ ਨੇ ਬਹੁਵਿਆਹ ਪ੍ਰਥਾ ਵਿਚ ਵਿਸ਼ਵਾਸ ਜਤਾਇਆ ਜਦਕਿ ਕੁਝ ਨੇ ਇਸ ਦਾ ਵਰੋਧ ਕੀਤਾ।'' ਪੱਖਕਾਰਾਂ ਨਾਲ ਗੱਲਬਾਤ ਵਿਚ ਇਹ ਖੁਲਾਸਾ ਹੋਇਆ ਕਿ ਅਦਾਲਤਾਂ ਨੇ ਮੁਸਲਿਮ ਵਿਆਹਾਂ ਵਿਚ ਪਤੀ-ਪਤਨੀਆਂ ਨੂੰ ਵਿਆਹ ਸੰਬੰਧਤ ਕਈ ਅਧਿਕਾਰ ਦਿੱਤੇ ਹਨ ਜਦਕਿ ਹਿੰਦੂ ਅਤੇ ਹੋਰ ਧਰਮਾਂ ਦੇਲੋਕਾਂ ਨੂੰ ਘੱਟ ਅਧਿਕਾਰ ਦਿੱਤੇ ਗਏ ਹਨ, ਜਿਸ ਨਾਲ ਇਹਨਾਂ ਧਾਰਮਿਕ ਵਿਆਹਾਂ ਕੋਲ ਮੁਸਲਿਮਾਂ ਦੇ ਵਿਆਹਾਂ ਦੇ ਮੁਕਾਬਲੇ ਘੱਟ ਅਤੇ ਕਮਜ਼ੋਰ ਅਧਿਕਾਰ ਹਨ।
ਡੀ.ਐੱਚ.ਏ. ਨੇ ਕਿਹਾ ਕਿ ਹਿੰਦੂ ਵਿਆਹਾਂ ਵਿਚ ਤਲਾਕ ਇਕ ਕਲੰਕ ਹੈ ਜੋ ਔਰਤਾਂ ਨੂੰ ਅਨਿਸ਼ਚਿਤਤਾ ਦੀ ਸਥਿਤੀ ਵਿਚ ਛੱਡ ਦਿੰਦਾ ਹੈ। ਕਾਨੂੰਨ ਵਿਚ ਅਜਿਹੇ ਵਿਆਹਾਂ ਨੂੰ ਸੁਰੱਖਿਆ ਨਹੀਂ ਦਿੱਤੀ ਗਈ ਹੈ ਜਿਸ ਨਾਲ ਸਥਿਤੀ ਜਟਿਲ ਹੋ ਜਾਂਦੀ ਹੈ। ਇਹਨਾਂ ਸਾਰੇ ਮੁੱਦਿਆਂ ਨਾਲ ਨਜਿੱਠਣ ਲਈ ਗ੍ਰੀਨ ਪੇਪਰ ਵਿਚ ਸਾਰੇ ਮਾਨਤਾ ਪ੍ਰਾਪਤ ਸੱਭਿਆਚਾਰਕ ਅਤੇ ਧਾਰਮਿਕ ਅਧਿਕਾਰਾਂ ਦੀ ਸੁਰੱਖਿਆ ਲਈ ਨਵੇਂ ਵਿਆਹ ਕਾਨੂੰਨਾਂ ਲਈ ਤਿੰਨ ਵਿਕਲਪਾਂ ਦਾ ਪ੍ਰਸਤਾਵ ਦਿੱਤਾ ਗਿਆ ਹੈ।ਇਸ ਵਿਚ ਮੌਜੂਦਾ ਵਿਆਹ ਕਾਨੂੰਨ ਵਿਚ ਸੋਧ ਇਕ ਵਿਆਹ ਜਾਂ ਬਹੁਵਿਆਹ ਨੂੰ ਮਾਨਤਾ ਦੇਣਾ ਸ਼ਾਮਲ ਹੈ।
ਨੋਟ- ਦੱਖਣੀ ਅਫਰੀਕਾ 'ਚ ਹਿੰਦੂ, ਮੁਸਲਿਮ ਵਿਆਹਾਂ ਨੂੰ ਕਾਨੂੰਨੀ ਦਰਜਾ ਦੇਣ 'ਤੇ ਚਰਚਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।