ਦੱਖਣੀ ਅਫਰੀਕਾ ''ਚ ਗੁਪਤਾ ਪਰਿਵਾਰ ਦੀ ਖਣਨ ਜਾਇਦਾਦਾਂ ਦੀ ਹੋਵੇਗੀ ਵਿਕਰੀ

08/05/2019 12:34:41 PM

ਜੋਹਾਨਸਬਰਗ (ਭਾਸ਼ਾ)— ਦੱਖਣੀ ਅਫਰੀਕਾ ਵਿਚ ਭਾਰਤੀ ਮੂਲ ਦੇ ਗੁਪਤਾ ਪਰਿਵਾਰ ਦੀਆਂ ਯੂਰੇਨੀਅਮ ਅਤੇ ਖਣਨ ਜਾਇਦਾਦਾਂ ਵੇਚੀਆਂ ਜਾਣਗੀਆਂ। ਸਰਕਾਰੀ ਵਿਭਾਗਾਂ ਨਾਲ ਗਠਜੋੜ ਦੇ ਦੋਸ਼ਾਂ ਵਿਚ ਘਿਰੇ ਗੁਪਤਾ ਪਰਿਵਾਰ ਨੇ ਦੱਖਣੀ ਅਫਰੀਕਾ ਛੱਡ ਦਿੱਤਾ ਹੈ ਅਤੇ ਦੁਬਈ ਵਿਚ ਸ਼ਿਫਟ ਹੋ ਗਿਆ ਹੈ। ਗੁਪਤਾ ਦੀ ਮਲਕੀਅਤ ਵਾਲੀ ਓਪਟੀਮਮ ਕੋਲਾ ਖਾਨ, ਓਪਟੀਮਮ ਕੋਲਾ ਟਰਮੀਨਲ ਸਮੇਤ ਇਕ ਹੋਰ ਕੰਪਨੀ ਦੀ ਵਿਕਰੀ ਪ੍ਰਕਿਰਿਆ ਲਈ ਗੋਇੰਡਸਟਰੀ ਡੋਵਬਿਡ ਨੂੰ ਨਿਯੁਕਤ ਕੀਤਾ ਗਿਆ ਹੈ। 

ਕੰਪਨੀ ਨੇ ਕਿਹਾ ਹੈ ਕਿ ਗੁਪਤੀ ਦੀਆਂ ਇਨ੍ਹਾਂ ਕੰਪਨੀਆਂ ਦੀ ਜਾਇਦਾਦਾਂ ਲਈ 8 ਪੇਸ਼ਕਸ਼ ਮਿਲੀਆਂ ਹਨ। ਇਨ੍ਹਾਂ ਨੂੰ ਪਿਛਲੇ ਮਹੀਨੇ ਨੀਲਾਮੀ ਲਈ ਰੱਖਿਆ ਗਿਆ ਸੀ। ਗੋਇੰਡਸਟਰੀ ਡੋਵਬਿਡ ਕਾਰੋਬਾਰ ਬਚਾਉਣ ਦੀ ਪ੍ਰਸਤਾਵਿਤ ਯੋਜਨਾ 'ਤੇ ਰਿਣਦਾਤਿਆਂ ਦੀ ਮਨਜ਼ੂਰੀ ਲਵੇਗੀ। ਇਸ ਦੇ ਬਾਅਦ ਰਿਣਦਾਤਿਆਂ ਅਤੇ ਸੰਭਾਵਿਤ ਖਰੀਦਦਾਰਾਂ ਦੇ ਵਿਚ ਮਹੱਤਵਪੂਰਣ ਬੈਠਕ ਆਯੋਜਿਤ ਕਰੇਗੀ। ਇਸ ਨਾਲ ਨਿਵੇਸ਼ਕਾਂ ਦਾ ਪੈਸਾ ਵਾਪਸ ਕਰਨ ਵਿਚ ਮਦਦ ਮਿਲੇਗੀ। ਤਿੰਨੇ ਗੁਪਤਾ ਭਰਾਵਾਂ 'ਤੇ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੁਮਾ ਨਾਲ ਆਪਣੇ ਸੰਬੰਧਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ। ਗੁਪਤਾ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਰਹਿਣ ਵਾਲੇ ਹਨ।


Vandana

Content Editor

Related News