ਦੱਖਣੀ ਅਫਰੀਕੀ ਅਦਾਲਤ ਨੇ ਤਾਲਾਬੰਦੀ ਸੰਬੰਧੀ ਕੁਝ ਨਿਯਮਾਂ ''ਤੇ ਕੀਤੀ ਟਿੱਪਣੀ

Wednesday, Jun 03, 2020 - 12:45 PM (IST)

ਦੱਖਣੀ ਅਫਰੀਕੀ ਅਦਾਲਤ ਨੇ ਤਾਲਾਬੰਦੀ ਸੰਬੰਧੀ ਕੁਝ ਨਿਯਮਾਂ ''ਤੇ ਕੀਤੀ ਟਿੱਪਣੀ

ਜੋਹਾਨਸਬਰਗ (ਭਾਸ਼ਾ): ਦੱਖਣੀ ਅਫਰੀਕਾ ਦੀ ਇਕ ਅਦਾਲਤ ਨੇ ਕਿਹਾ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਦੇ ਲਈ ਲਗਾਏ ਗਏ ਸਰਕਾਰ ਦੇ ਲਾਕਡਾਊਨ ਸੰਬੰਧੀ ਕੁਝ ਨਿਯਮ 'ਗੈਰ ਸੰਵਿਧਾਨਕ ਅਤੇ ਗੈਰ ਕਾਨੂੰਨੀ' ਹਨ ਪਰ ਇਹ ਅਗਲੇ 14 ਦਿਨਾਂ ਦੇ ਲਈ ਲਾਗੂ ਰਹਿਣਗੇ। ਨੌਰਥ ਗੋਤੇਂਗ ਦੇ ਹਾਈ ਕੋਰਟ ਨੇ ਦੇਸ਼ ਪੱਧਰੀ ਤਾਲਾਬੰਦੀ ਦੇ ਤੀਜੇ ਅਤੇ ਚੌਥੇ ਪੜਾਅ ਦੇ ਮੌਜੂਦਾ ਨਿਯਮਾਂ ਦੀ ਸਮੀਖਿਆ ਕਰਨ ਦਾ ਮੰਗਲਵਾਰ ਨੂੰ ਆਦੇਸ਼ ਦਿੱਤਾ। ਦੱਖਣੀ ਅਫਰੀਕਾ ਨੇ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ 5 ਪੜਾਅ ਵਾਲੀ ਰਣਨੀਤੀ ਦੇ ਤੀਜੇ ਪੜਾਅ ਨੂੰ ਸੋਮਵਾਰ ਨੂੰ ਲਾਗੂ ਕਰ ਦਿੱਤਾ ਸੀ। ਦੇਸ਼ ਵਿਚ 67 ਦਿਨ ਪਹਿਲਾਂ ਤਾਲਾਬੰਦੀ ਹੋਣ ਤੋਂ ਲੈਕੇ ਹੁਣ ਤੱਕ ਇਸ ਛੂਤਕਾਰੀ ਰੋਗ ਨਾਲ 703 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਪੜ੍ਹੋ ਇਹ ਅਹਿਮ ਖਬਰ- ਜੌਰਜ ਨੂੰ ਸ਼ਰਧਾਂਜਲੀ ਦੇਣ ਲਈ ਤੇਜ਼ ਧੁੱਪ 'ਚ 60,000 ਲੋਕਾਂ ਨੇ ਕੱਢਿਆ ਸ਼ਾਂਤੀ ਮਾਰਚ (ਤਸਵੀਰਾਂ)

ਸਰਕਾਰ ਨੇ ਇਕ ਬਿਆਨ ਵਿਚ ਕਿਹਾ,''ਸਰਕਾਰ ਨੇ 2 ਜੂਨ ਨੂੰ ਗੋਤੇਂਗ ਦੇ ਹਾਈ ਕੋਰਟ ਵੱਲੋਂ ਦਿੱਤੇ ਫੈਸਲੇ 'ਤੇ ਨੋਟਿਸ ਲਿਆ ਹੈ ਜਿਸ ਵਿਚ ਚੌਥੇ ਅਤੇ ਤੀਜੇ ਪੜਾਅ ਦੀ ਤਾਲਾਬੰਦੀ ਸੰਬੰਧੀ ਨਿਯਮਾਂ ਨੂੰ ਗੈਰ ਸੰਵਿਧਾਨਕ ਅਤੇ ਗੈਰ ਕਾਨੂੰਨ ਘੋਸ਼ਿਤ ਕੀਤਾ ਹੈ।'' ਇਸ ਵਿਚ ਕਿਹਾ ਗਿਆ ਹੈ,''ਅਦਾਲਤ ਨੇ ਗੈਰ ਕਾਨੂੰਨਤਾ ਦੇ ਇਸ ਆਦੇਸ਼ ਨੂੰ 14 ਦਿਨਾਂ ਦੇ ਲਈ ਮੁਅੱਤਲ ਕਰ ਦਿਤਾ ਹੈ।ਇਸ ਦਾ ਮਤਲਬ ਹੈ ਕਿ ਹਾਲੇ ਤੀਜੇ ਪੜਾਅ ਦੇ ਨਿਯਮ ਲਾਗੂ ਰਹਿਣਗੇ।'' ਤਾਲਾਬੰਦੀ ਦੇ ਇਹਨਾਂ ਨਿਯਮਾਂ ਵਿਚ ਸਭ ਤੋਂ ਵੱਡਾ ਇਤਰਾਜ਼ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਹਟਾਉਣ ਦੇ ਫੈਸਲੇ ਸਬੰਧੀ ਹੈ ਪਰ ਸਿਗਰਟ ਅਤੇ ਤਮਾਕੂ ਉਤਪਾਦਾਂ ਦੀ ਵਿਕਰੀ 'ਤੇ ਪਾਬੰਦੀ ਬਰਕਰਾਰ ਰਹੀ। ਜੱਜ ਨੋਰਮਨ ਡੇਵਿਸ ਨੇ ਕੁਝ ਹੋਰ ਨਿਯਮਾਂ ਦਾ ਵੀ ਜ਼ਿਕਰ ਕੀਤਾ ਜੋ ਤਰਕਹੀਣ ਲੱਗਦੇ ਹਨ। ਇਹਨਾਂ ਵਿਚ ਅੰਤਿਮ ਸੰਸਕਾਰਾਂ, ਜਨਤਕ ਸਥਾਨਾਂ 'ਤੇ ਕਸਰਤ, ਸੈਲੂਨ ਖੋਲ੍ਹਣ 'ਤੇ ਪਾਬੰਦੀ ਅਤੇ ਤਾਲਾਬੰਦੀ ਦੌਰਾਨ ਕੁਝ ਖਾਸ ਤਰ੍ਹਾਂ ਦੇ ਕੱਪੜਿਆਂ ਦੀ ਵਿਕਰੀ ਨੂੰ ਹੀ ਇਜਾਜ਼ਤ ਦੇਣਾ ਸ਼ਾਮਲ ਹੈ।


author

Vandana

Content Editor

Related News