ਕੋਰੋਨਾ ਵਾਇਰਸ ਦੇ ਮਾਮਲੇ ''ਚ 5ਵੇਂ ਸਥਾਨ ''ਤੇ ਪੁੱਜਾ ਦੱਖਣੀ ਅਫ਼ਰੀਕਾ
Sunday, Jul 19, 2020 - 10:13 AM (IST)
ਜੋਹਾਨਸਬਰਗ (ਭਾਸ਼ਾ) : ਦੱਖਣੀ ਅਫ਼ਰੀਕਾ ਕੋਰੋਨਾ ਵਾਇਰਸ ਦੇ ਮਾਮਲੇ ਵਿਚ ਦੁਨੀਆ ਦਾ 5ਵਾਂ ਦੇਸ਼ ਬਣ ਗਿਆ ਹੈ। ਇੱਥੇ ਕੋਰੋਨਾ ਮਾਮਲੇ 3,50,879 'ਤੇ ਪਹੁੰਚ ਗਏ ਹਨ। ਦੇਸ਼ ਵਿਚ ਸ਼ਨੀਵਾਰ ਨੂੰ ਕੋਰੋਨਾ ਦੇ 13,285 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਮਾਮਲੇ ਵੱਧ ਕੇ 3,50,879 ਹੋ ਗਏ ਹਨ। ਗਿਣਤੀ ਦੇ ਮਾਮਲੇ ਵਿਚ ਦੱਖਣ ਅਫ਼ਰੀਕਾ ਨੇ ਪੇਰੂ ਨੂੰ ਪਿੱਛੇ ਛੱਡ ਦਿੱਤਾ ਹੈ। ਕੋਰੋਨਾ ਦੇ ਪੁਸ਼ਟੀ ਕੀਤੇ ਹੋਏ ਮਾਮਲਿਆਂ ਵਿਚ ਹੁਣ ਵੀ ਅਮਰੀਕਾ ਸਭ ਤੋਂ ਅੱਗੇ ਹੈ, ਇਸ ਦੇ ਬਾਅਦ ਬ੍ਰਾਜ਼ੀਲ, ਭਾਰਤ ਅਤੇ ਰੂਸ ਦਾ ਨਾਮ ਆਉਂਦਾ ਹੈ। ਇਸ ਸੂਚੀ ਵਿਚ 5ਵਾਂ ਨਾਮ ਦੱਖਣ ਅਫ਼ਰੀਕਾ ਦਾ ਜੁੜ ਗਿਆ ਹੈ।
ਧਿਆਨਦੇਣ ਯੋਗ ਹੈ ਕਿ ਦੁਨੀਆ ਦੇ ਹੋਰ ਸਥਾਨਾਂ ਦੀ ਤੁਲਣਾ ਵਿਚ ਕੋਰੋਨਾ ਵਾਇਰਸ ਅਫ਼ਰੀਕੀ ਮਹਾਂਦੀਪ ਵਿਚ ਕਾਫ਼ੀ ਦੇਰੀ ਨਾਲ ਪਹੁੰਚਿਆ ਅਤੇ ਇਸ ਲਿਹਾਜ਼ ਤੋਂ ਅਧਿਕਾਰੀਆਂ ਨੂੰ ਕੋਰੋਨਾ ਨਾਲ ਨਜਿੱਠਣ ਦੀ ਤਿਆਰੀ ਦਾ ਕਾਫ਼ੀ ਸਮਾਂ ਮਿਲਿਆ ਪਰ ਕਿਸੇ ਵੀ ਹੋਰ ਖ਼ੇਤਰ ਦੇ ਮੁਕਾਬਲੇ ਅਫ਼ਰੀਕਾ ਵਿਚ ਸਿਹਤ ਦੇਖਭਾਲ ਦੇ ਸਰੋਤ ਬੇਹੱਦ ਸੀਮਤ ਹਨ ਅਤੇ ਇਸ ਦੇ ਚਲਦੇ ਦੱਖਣ ਅਫ਼ਰੀਕਾ ਵਿਚ ਕੋਰੋਨਾ ਦੇ ਤੇਜੀ ਨਾਲ ਵੱਧਦੇ ਮਰੀਜਾਂ ਦਾ ਇਲਾਜ ਕਰਣ ਵਿਚ ਸਰਕਾਰੀ ਹਸਪਤਾਲਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਣਾ ਪੈ ਰਿਹਾ ਹੈ। ਦੇਸ਼ ਵਿਚ ਕੋਰੋਨਾ ਨਾਲ 4,948 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਸਾਊਥ ਅਫ਼ਰੀਕਨ ਮੈਡੀਕਲ ਰਿਸਰਚ ਕਾਊਂਸਲ ਨੇ ਆਪਣੀ ਇਕ ਹਾਲੀਆ ਰਿਪੋਰਟ ਵਿਚ ਕਿਹਾ ਕਿ 6 ਮਈ ਤੋਂ 7 ਜੁਲਾਈ ਦਰਮਿਆਨ ਦੇਸ਼ ਵਿਚ 10,944 ਮੌਤ ਹੋਈਆਂ ਹਨ।