ਦੱਖਣੀ ਅਫਰੀਕਾ : ਦੁਕਾਨ ''ਚੋਂ 18 ਹਜ਼ਾਰ ਡਾਲਰ ਦੀ ਸ਼ਰਾਬ ਚੋਰੀ

06/02/2020 10:50:38 AM

ਜੋਹਾਨਸਬਰਗ (ਭਾਸ਼ਾ): ਦੱਖਣੀ ਅਫਰੀਕਾ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਲੱਗੀ 66 ਦਿਨ ਦੀ ਤਾਲਾਬੰਦੀ ਖਤਮ ਤੋਂ ਠੀਕ ਇਕ ਦਿਨ ਪਹਿਲਾਂ ਕੁਝ ਚੋਰ ਸੁਰੰਗ ਬਣਾ ਕੇ ਸ਼ਰਾਬ ਦੀ ਇਕ ਦੁਕਾਨ ਵਿਚ ਦਾਖਲ ਹੋ ਗਏ ਅਤੇ ਉੱਥੋਂ ਸ਼ਰਾਬ ਦੀ ਚੋਰੀ ਕਰ ਲਈ। ਚੋਰ ਉੱਥੋਂ 3,00,000 ਰੈਂਡ (ਕਰੀਬ 18000 ਅਮਰੀਕੀ ਡਾਲਰ) ਦੀ ਸ਼ਰਾਬ ਲੈ ਕੇ ਫਰਾਰ ਹੋ ਗਏ ਜੋ ਦੁਕਾਨ ਦੇ ਮਾਲਕ ਨੇ ਸੋਮਵਾਰ ਸਵੇਰੇ ਦੁਕਾਨ ਖੋਲ੍ਹਣ ਦੇ ਬਾਅਦ ਵੇਚਣ ਦੇ ਲਈ ਰੱਖੀ ਸੀ। 

ਪੜ੍ਹੋ ਇਹ ਅਹਿਮ ਖਬਰ- ਆਕਸਫੋਰਡ ਵੱਲੋਂ ਤਿਆਰ ਵੈਕਸੀਨ ਦਾ 5 ਤੋਂ 12 ਸਾਲ ਦੇ ਬੱਚਿਆਂ 'ਤੇ ਵੀ ਹੋਵੇਗਾ ਟ੍ਰਾਇਲ

ਦੇਸ਼ ਵਿਚ ਮਾਰਚ ਤੋਂ ਲਾਗੂ ਸਖਤ ਤਾਲਾਬੰਦੀ ਦੇ ਕਾਰਨ ਸ਼ਰਾਬ ਦੀ ਵਿਕਰੀ ਪਾਬੰਦੀਸ਼ੁਦਾ ਹੈ। ਦੁਕਾਨ ਦੇ ਮਾਲਕ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਨਾਲ ਚੋਰਾਂ ਦੀ ਪਛਾਣ ਹੋ ਗਈ ਹੈ। ਉਹ 10 ਦਿਨ ਪਹਿਲਾਂ ਵੀ ਦੁਕਾਨ 'ਤੇ ਆਏ ਸਨ। ਉਹਨਾਂ ਤੱਕ ਪਹੁੰਚਣ ਦੇ ਸੰਬੰਧ ਵਿਚ ਕੋਈ ਵੀ ਜਾਣਕਾਰੀ ਦੇਣ ਦੇ ਲਈ 50000 ਰੈਂਡ ਦਾ ਇਨਾਮ ਰੱਖਿਆ ਗਿਆ ਹੈ। ਦੇਸ਼ ਵਿਚ ਸ਼ਰਾਬ ਦੀਆਂ ਦੁਕਾਨਾਂ 'ਤੇ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਇਹਨਾਂ ਦੁਕਾਨਾਂ ਮਾਲਕਾਂ ਨੇ ਸੁਰੱਖਿਆ ਗਾਰਡ ਤਾਇਨਾਤ ਕੀਤੇ ਹਨ। ਤਾਲਾਬੰਦੀ ਪਾਬੰਦੀਆਂ ਦੇ ਕਾਰਨ ਲੋਕਾਂ ਨੂੰ ਸ਼ਰਾਬ ਨਹੀਂ ਮਿਲ ਪਾ ਰਹੀ ਇਸ ਲਈ ਸ਼ਰਾਬ ਚੋਰੀ ਕਰ ਕੇ ਕਾਲਾ ਬਾਜ਼ਾਰ ਵਿਚ 10 ਗੁਣਾ ਵੱਧ ਕੀਮਤ 'ਤੇ ਵੇਚੀ ਜਾ ਰਹੀ ਹੈ।


Vandana

Content Editor

Related News