ਦੱਖਣੀ ਅਫਰੀਕਾ : ਜਾਂਚ ''ਚ ਗੁਪਤਾ ਭਰਾਵਾਂ ਦੇ ਭ੍ਰਿਸ਼ਟਾਚਾਰ ਮਾਮਲੇ ''ਚ ਜ਼ੂਮਾ ਦੀ ਭੂਮਿਕਾ ਦੀ ਪੁਸ਼ਟੀ
Wednesday, Jan 05, 2022 - 02:02 PM (IST)
ਜੋਹਾਨਸਬਰਗ (ਭਾਸ਼ਾ)- ਦੱਖਣੀ ਅਫਰੀਕਾ ਵਿਚ ਲੋੜੀਂਦੇ ਚੱਲ ਰਹੇ ਗੁਪਤਾ ਭਰਾਵਾਂ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਦੱਖਣੀ ਅਫਰੀਕਾ ਵਿਚ ਭ੍ਰਿਸ਼ਟਾਚਾਰ ਸਬੰਧੀ ਇਕ ਰਿਪੋਰਟ ਵਿਚ ਇਸ ਦੀ ਗੱਲ ਦੀ ਪੁਸ਼ਟੀ ਹੋਈ ਹੈ ਕਿ ਸਰਕਾਰੀ ਅਦਾਰਿਆਂ ਤੋਂ ਅਰਬਾਂ ਰੁਪਏ ਦੀ ਲੁੱਟ ਕਰਕੇ ਦੇਸ਼ ਛੱਡ ਕੇ ਭੱਜਣ ਵਾਲੇ ਗੁਪਤਾ ਭਰਾਵਾਂ ਦੀ ਮਲਕੀਅਤ ਵਾਲੇ ਨਿਊ ਏਜ (ਟੀ.ਐਨ.ਏ.) ਅਖ਼ਬਾਰ ਨੂੰ ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਦੇ ਪ੍ਰਭਾਵ ਕਾਰਨ ਮਦਦ ਪਹੁੰਚਾਈ ਗਈ ਸੀ।
ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਰਹਿਣ ਵਾਲੇ ਤਿੰਨ ਗੁਪਤਾ ਭਰਾਵਾਂ ਅਜੈ, ਅਤੁਲ ਅਤੇ ਰਾਜੇਸ਼ ਨੇ ਟੀਐਨਏ ਸ਼ੁਰੂ ਕੀਤਾ ਸੀ, ਜੋ ਹੁਣ ਬੰਦ ਪਿਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਤਿੰਨੇ ਭਰਾ ਦੁਬਈ ਵਿਚ ਰਹਿ ਰਹੇ ਹਨ ਅਤੇ ਦੱਖਣੀ ਅਫ਼ਰੀਕਾ ਦੇ ਅਧਿਕਾਰੀਆਂ ਨੇ ਉਨ੍ਹਾਂ ਦੀ ਹਵਾਲਗੀ ਦੀ ਬੇਨਤੀ ਕੀਤੀ ਹੈ ਤਾਂ ਜੋ ਉਨ੍ਹਾਂ ਖ਼ਿਲਾਫ਼ ਅਪਰਾਧਿਕ ਦੋਸ਼ਾਂ ਦੀ ਸੁਣਵਾਈ ਕੀਤੀ ਜਾ ਸਕੇ। 'ਦੱਖਣੀ ਅਫ਼ਰੀਕੀ ਕਮਿਸ਼ਨ ਆਫ਼ ਇਨਕੁਆਰੀ ਇਨਟੂ ਸਟੇਟ ਕੈਪਚਰ' ਦੀ ਪਹਿਲੀ ਰਿਪੋਰਟ ਮੰਗਲਵਾਰ ਸ਼ਾਮ ਨੂੰ ਜਨਤਕ ਕੀਤੀ ਗਈ ਸੀ। ਇਸ ਤੋਂ ਪਹਿਲਾਂ ਕਾਰਜਕਾਰੀ ਚੀਫ਼ ਜਸਟਿਸ ਰੇਮੰਡ ਜ਼ੋਂਡੋ ਨੇ ਦੇਸ਼ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੂੰ ਇਹ ਰਿਪੋਰਟ ਸੌਂਪੀ ਸੀ।
ਪੜ੍ਹੋ ਇਹ ਅਹਿਮ ਖਬਰ -ਜਾਪਾਨ 'ਚ ਪਾਕਿਸਤਾਨੀ ਵਿਅਕਤੀ ਦੀ ਲਾਸ਼ ਦਫਨਾਉਣ ਦੀ ਬਜਾਏ ਸਾੜੀ, ਭੜਕੇ ਲੋਕ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗੁਪਤਾ ਭਰਾਵਾਂ ਦਾ ਜ਼ੂਮਾ 'ਤੇ ਬਹੁਤ ਪ੍ਰਭਾਵ ਸੀ ਅਤੇ ਉਨ੍ਹਾਂ ਨੇ ਦੇਸ਼ ਤੋਂ ਭੱਜਣ ਤੋਂ ਪਹਿਲਾਂ ਸਰਕਾਰੀ ਅਦਾਰਿਆਂ ਤੋਂ ਅਰਬਾਂ ਰੁਪਏ ਲੁੱਟੇ ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਮਿਸ਼ਨ ਕੋਲ ਉਪਲਬਧ ਸਬੂਤ ਗੁਪਤਾ ਭਰਾਵਾਂ ਦੀ ਜਨਤਕ ਖੇਤਰ ਦੇ ਅਦਾਰਿਆਂ ਤੋਂ ਜਨਤਕ ਫੰਡਾਂ ਨੂੰ ਖੋਹਣ ਦੀ ਜਾਣਬੁੱਝ ਕੇ ਰਣਨੀਤੀ ਵੱਲ ਇਸ਼ਾਰਾ ਕਰਦੇ ਹਨ। ਇਸ ਵਿਚ ਦੱਸਿਆ ਗਿਆ ਹੈ ਕਿ ਉਹਨਾਂ ਨੇ ਸਰਕਾਰੀ ਅਦਾਰਿਆਂ (SOE) ਅਤੇ ਸਰਕਾਰੀ ਸੰਚਾਰ ਸੂਚਨਾ ਸੇਵਾਵਾਂ (GCIS) ਜਿਹੇ ਵਿਭਾਗਾਂ ਵਿਚ ਅਜਿਹੇ ਸਹਾਇਕ ਤਾਇਨਾਤ ਕਰਨ ਦੀ ਕੋਸ਼ਿਸ਼ ਕੀਤੀ, ਜੋ ਇਹ ਯਕੀਨੀ ਬਣਾਉਣ ਲਈ ਸਨ ਕਿ ਇਹ ਸੰਸਥਾਵਾਂ ਲੱਖਾਂ ਦਾ ਨਿਵੇਸ਼ ਕਰਦੀਆਂ ਹਨ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੇ ਪਰਵਾਸੀ ਪੰਜਾਬੀਆਂ ਵਲੋਂ ਪੰਜਾਬ ਦੀਆਂ ਜੁਝਾਰੂ ਕਿਸਾਨ ਜਥੇਬੰਦੀਆਂ ਨੂੰ ਚੋਣ ਨਾ ਲੜਨ ਦੀ ਬੇਨਤੀ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਬਕਾ ਰਾਸ਼ਟਰਪਤੀ ਜ਼ੂਮਾ 'ਤੇ ਉਨ੍ਹਾਂ (ਗੁਪਤਾ ਭਰਾਵਾਂ) ਦਾ ਬਹੁਤ ਪ੍ਰਭਾਵ ਸੀ। ਇਸੇ ਕਾਰਨ ਜਦੋਂ ਇੱਕ ਚੰਗੇ ਅਤੇ ਸਿਧਾਂਤਕ ਲੋਕ ਸੇਵਕ ਨੇ ਆਪਣੇ ਮੀਡੀਆ ਕਾਰੋਬਾਰ ਨੂੰ ਖੁਸ਼ਹਾਲ ਕਰਨ ਲਈ ਲੱਖਾਂ ਰੈਂਡ ਦੇ ਜਨਤਕ ਪੈਸੇ ਦੀ ਮੰਗ ਨੂੰ ਠੁਕਰਾ ਦਿੱਤਾ, ਤਾਂ ਉਨ੍ਹਾਂ ਨੇ ਯਕੀਨੀ ਬਣਾਇਆ ਕਿ ਜਨਤਕ ਸੇਵਕ ਨੂੰ ਤੁਰੰਤ ਬਰਖਾਸਤ ਕਰ ਦਿੱਤਾ ਗਿਆ ਸੀ। ਅਸਲ ਵਿਚ ਗੁਪਤਾ ਭਰਾਵਾਂ ਨੇ ਜੀ.ਸੀ.ਆਈ.ਐੱਸ. ਦੇ ਪ੍ਰਮੁੱਖ ਥੈਮਬਾ ਮਾਸੇਕੋ 'ਤੇ ਟੀਐਨਏ ਲਈ 60 ਕਰੋੜ ਰੈਂਡ ਦਾ ਬਜਟ ਨਿਰਧਾਰਿਤ ਕਰਨ ਲਈ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮਾਸੇਕੋ ਨੇ ਉਹਨਾਂ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਜ਼ੂਮਾ ਦੇ ਨਿਰਦੇਸ਼ਾਂ 'ਤੇ ਮਾਸੇਕੋ ਨੂੰ ਬਰਖਾਸਤ ਕਰ ਦਿੱਤਾ ਗਿਆ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜ਼ੂਮਾ ਨੇ ਮਾਸੇਕੋ ਦੀ ਥਾਂ ਮਜ਼ਵਾਨੇ ਮਨਾਈ ਨੂੰ ਲੈ ਲਿਆ, ਜਿਸ ਦੇ ਕਾਰਜਕਾਲ ਵਿੱਚ ਟੀਐਨਏ ਵਿੱਚ ਲੱਖਾਂ ਰੈਂਡ ਖਰਚੇ ਗਏ, ਜਦੋਂ ਕਿ ਅਖ਼ਬਾਰ ਦੇ ਪਾਠਕਾਂ ਅਤੇ ਵਿਕਰੀ ਬਾਰੇ ਕੋਈ ਭਰੋਸੇਯੋਗ ਜਾਣਕਾਰੀ ਨਹੀਂ ਸੀ। ਕਮਿਸ਼ਨ ਨੇ ਇਹ ਵੀ ਦੇਖਿਆ ਕਿ SoE ਵਿੱਚ ਬੋਰਡ ਦੇ ਕੁਝ ਮੈਂਬਰਾਂ ਸਮੇਤ ਸੀਨੀਅਰ ਅਧਿਕਾਰੀ ਵੀ TNAs ਨੂੰ ਵੱਡੀ ਰਕਮ ਦੇ ਅਨਿਯਮਿਤ ਟ੍ਰਾਂਸਫਰ ਵਿੱਚ ਸ਼ਾਮਲ ਸਨ।