ਲੰਡਨ 'ਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਸੋਫੀਆ ਦਲੀਪ ਸਿੰਘ ਦਾ ਹੋਵੇਗਾ ਵਿਸ਼ੇਸ਼ ਸਨਮਾਨ

Friday, Jan 27, 2023 - 08:56 PM (IST)

ਲੰਡਨ 'ਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਸੋਫੀਆ ਦਲੀਪ ਸਿੰਘ ਦਾ ਹੋਵੇਗਾ ਵਿਸ਼ੇਸ਼ ਸਨਮਾਨ

ਲੰਡਨ (ਸਰਬਜੀਤ ਸਿੰਘ ਬਨੂੜ) : ਯੂਕੇ 'ਚ ਔਰਤਾਂ ਦੇ ਅਧਿਕਾਰਾਂ ਲਈ ਇਕ ਵਚਨਬੱਧ ਪ੍ਰਚਾਰਕ ਅਤੇ ਇਕ ਸਰਗਰਮ ਫੰਡ-ਰੇਂਜਰ ਹੋਣ 'ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਸੋਫੀਆ ਦਲੀਪ ਸਿੰਘ ਨੂੰ ਲੰਡਨ ਵਿੱਚ ਨੀਲੀ ਤਖ਼ਤੀ ਨਾਲ ਸਨਮਾਨਿਤ ਕੀਤਾ ਜਾਵੇਗਾ। ਰਾਜਕੁਮਾਰੀ ਸੋਫੀਆ ਦਲੀਪ ਸਿੰਘ ਨੂੰ ਅਕਸਰ ਦੱਖਣ-ਪੱਛਮੀ ਲੰਡਨ ਦੇ ਹੈਂਪਟਨ ਕੋਰਟ ਪੈਲੇਸ ਦੇ ਬਾਹਰ 'ਦਿ ਸਫਰਗੇਟ' ਅਖ਼ਬਾਰ ਵੇਚਦੇ ਦੇਖਿਆ ਜਾ ਸਕਦਾ ਸੀ ਤੇ ਉਸ ਨੇ ਆਪਣੀ ਸ਼ਾਹੀ ਰਾਜਕੁਮਾਰੀ ਸ਼ਾਨ ਦੀ ਵਰਤੋਂ ਮਹਿਲਾ ਸਮਾਜਿਕ ਅਤੇ ਰਾਜਨੀਤਕ ਯੂਨੀਅਨ ਦੀ ਮੈਂਬਰ ਵਜੋਂ ਔਰਤ ਅਧਿਕਾਰ ਦੀ ਮੁਹਿੰਮ ਲਈ ਕੀਤੀ। ਉਸ ਦੀ ਨੀਲੀ ਤਖ਼ਤੀ ਮਹਿਲ ਦੇ ਨੇੜੇ ਉਸ ਵੱਡੇ ਘਰ 'ਤੇ ਲਗਾਈ ਜਾਵੇਗੀ, ਜੋ 1896 ਵਿੱਚ ਮਹਾਰਾਣੀ ਵਿਕਟੋਰੀਆ ਦੁਆਰਾ ਉਸ ਨੂੰ ਅਤੇ ਉਸ ਦੀਆਂ ਭੈਣਾਂ ਨੂੰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ ਪੁਲਸ ਵੱਲੋਂ 9 ਦੇਸੀ ਪਿਸਤੌਲ, 4 ਜ਼ਿੰਦਾ ਰੌਂਦ ਤੇ ਜਾਅਲੀ ਕਰੰਸੀ ਸਮੇਤ 3 ਗ੍ਰਿਫ਼ਤਾਰ

PunjabKesari

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਤੇ ਸਿੱਖ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਰਾਜਕੁਮਾਰੀ ਸੋਫੀਆ ਯੂਕੇ ਦੀ ਇਕ ਸਰਗਰਮ ਔਰਤਾਂ ਦੇ ਹੱਕ ਵੋਟ ਲੈਣ ਵਿੱਚ ਸਫਲ ਹੋਈ ਸੀ। ਉਹ ਮਹਿਲਾ ਟੈਕਸ ਪ੍ਰਤੀਰੋਧ ਲੀਗ ਨਾਲ ਸਬੰਧਤ ਸੀ, ਜਿਸ ਦਾ ਨਾਅਰਾ 'ਨੋ ਵੋਟ, ਨੋ ਟੈਕਸ' ਸੀ। ਟੈਕਸ ਅਦਾ ਕਰਨ ਤੋਂ ਇਨਕਾਰ ਕਰਨ ਕਾਰਨ ਉਸ 'ਤੇ ਕਈ ਵਾਰ ਮੁਕੱਦਮਾ ਚਲਾਇਆ ਗਿਆ ਅਤੇ ਉਸ ਦੀਆਂ ਕੁਝ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਸਨ। ਇੰਗਲੈਂਡ ਦੀ ਇੰਗਲਿਸ਼ ਹੈਰੀਟੇਜ ਦਾ ਉਦੇਸ਼ ਹਰ ਸਾਲ 12 ਤਖ਼ਤੀਆਂ ਪ੍ਰਦਾਨ ਕਰਨਾ ਹੈ ਅਤੇ ਇਕ ਤਖ਼ਤੀ ਸਿੱਖ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਹਿੱਸਾ ਬਣੀ ਹੈ। ਰਾਜਕੁਮਾਰੀ ਸੋਫੀਆ ਇਕ ਬਰਖਾਸਤ ਸਿੱਖ ਰਾਜ ਦੇ ਮਹਾਰਾਜਾ ਦੀ ਧੀ ਸੀ। 20ਵੀਂ ਸਦੀ ਦੇ ਸ਼ੁਰੂ ਵਿੱਚ ਇਸ ਨੇ ਲਿੰਗ ਸਮਾਨਤਾ ਦੀ ਲੜਾਈ ਵਿੱਚ ਆਪਣੀ ਪ੍ਰਸਿੱਧੀ, ਸਥਿਤੀ ਅਤੇ ਦ੍ਰਿੜ੍ਹਤਾ ਦੀ ਵਰਤੋਂ ਕੀਤੀ। ਇੰਗਲਿਸ਼ ਹੈਰੀਟੇਜ ਨੇ ਵੀਰਵਾਰ ਨੂੰ ਇਸ ਸਨਮਾਨ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ : ਅੰਬਾਲਾ 'ਚ ਬੇਅਦਬੀ, ਜੁੱਤੀ ਪਾ ਕੇ ਗੁਰਦੁਆਰਾ ਸਾਹਿਬ 'ਚ ਦਾਖਲ ਹੋਇਆ ਚੋਰ, ਕਿਰਪਾਨ ਨਾਲ ਤੋੜੀ ਗੋਲਕ

PunjabKesari

ਨੀਲੀ ਤਖ਼ਤੀ ਐਵਾਰਡ ਮਹੱਤਵਪੂਰਨ ਸ਼ਖਸੀਅਤਾਂ ਨੂੰ ਦਿੱਤਾ ਜਾਂਦਾ ਹੈ, ਜੋ ਸਮਾਜ ਲਈ ਕੰਮ ਕਰਦੇ ਸਨ। ਹਰ ਸਾਲ ਇੰਗਲਿਸ਼ ਹੈਰੀਟੇਜ ਦੀਆਂ ਨੀਲੀਆਂ ਤਖ਼ਤੀਆਂ ਮਨੁੱਖੀ ਪ੍ਰਾਪਤੀ ਦੀ ਸਭ ਤੋਂ ਉੱਤਮ ਪ੍ਰਾਪਤੀ ਦੀ ਝਲਕ ਪੇਸ਼ ਕਰਦੀਆਂ ਹਨ। ਐਵਾਰਡ ਦਾ ਐਲਾਨ ਕਰਦਿਆਂ ਪ੍ਰੋਫੈਸਰ ਵਿਲੀਅਮ ਵ੍ਹਾਈਟ, ਟਰੱਸਟੀ ਅਤੇ ਬਲੂ ਪਲੇਕਸ ਪੈਨਲ ਦੇ ਚੇਅਰਮੈਨ ਨੇ ਕਿਹਾ ਕਿ ਇੰਗਲਿਸ਼ ਹੈਰੀਟੇਜ ਨੇ ਇਸ ਸਾਲ ਕਲਾ, ਸੰਗੀਤ, ਸਮਾਜ ਸੁਧਾਰ ਅਤੇ ਰਾਜਨੀਤੀ ਵਰਗੇ ਖੇਤਰਾਂ ਵਿੱਚ ਸਰਗਰਮ ਭੂਮਿਕਾ ਨਿਭਾਈ। ਇਸ ਮੌਕੇ ਐਮਿਲੀ ਵਾਈਲਡਿੰਗ ਡੇਵਿਸਨ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ, ਜੋ 1913 ਦੇ ਐਪਸੋਮ ਡਰਬੀ ਵਿੱਚ ਜਾਰਜ-V ਦੇ ਘੋੜੇ ਦੇ ਹੇਠਾਂ ਆਪਣੇ-ਆਪ ਨੂੰ ਸੁੱਟਣ ਤੋਂ ਬਾਅਦ ਮਾਰਿਆ ਗਿਆ ਸੀ।

ਇਹ ਵੀ ਪੜ੍ਹੋ : "ਭਾਰਤ ਸਦਾ ਹੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਅੰਬੇਡਕਰ ਦਾ ਰਿਣੀ ਰਹੇਗਾ"

PunjabKesari

ਹੋਰ ਪ੍ਰਾਪਤਕਰਤਾਵਾਂ ਵਿੱਚ ਵਾਇਲਨਵਾਦਕ ਅਤੇ ਸੰਗੀਤਕਾਰ ਯਹੂਦੀ ਮੇਨੂਹਿਨ ਅਤੇ ਕਾਰਕੁਨ ਕਲਾਉਡੀਆ ਜੋਨਸ ਸ਼ਾਮਲ ਹਨ, ਜਿਨ੍ਹਾਂ ਨੂੰ "ਨੋਟਿੰਗ ਹਿੱਲ ਕਾਰਨੀਵਲ ਦੀ ਸੰਸਥਾਪਕ ਭਾਵਨਾ" ਵਜੋਂ ਜਾਣਿਆ ਜਾਂਦਾ ਹੈ। ਮੇਨੂਹਿਨ ਦੀ ਤਖ਼ਤੀ ਬੇਲਗਰਾਵੀਆ, ਲੰਡਨ ਵਿੱਚ 6 ਮੰਜ਼ਿਲਾ ਘਰ ਦੀ ਯਾਦ ਵਿੱਚ ਹੋਵੇਗੀ, ਜਿੱਥੇ ਅਮਰੀਕੀ ਮੂਲ ਦੇ ਸੰਗੀਤਕਾਰ ਨੇ 1999 ਤੱਕ ਆਪਣੇ ਜੀਵਨ ਦੇ ਆਖਰੀ 16 ਸਾਲਾਂ ਤੱਕ ਰਹਿੰਦਾ ਕੰਮ ਕੀਤਾ ਅਤੇ ਮਨੋਰੰਜਨ ਕੀਤਾ। ਰਾਜਕੁਮਾਰੀ ਸੋਫੀਆ ਦਲੀਪ ਸਿੰਘ ਨੂੰ ਸਨਮਾਨ ਮਿਲਣ 'ਤੇ ਅਨੀਤਾ ਆਨੰਦ ਨੇ ਕਿਹਾ ਕਿ ਆਖਿਰਕਾਰ ਉਸ ਨੂੰ ਇਹ ਮਾਨਤਾ ਮਿਲੇਗੀ, ਜਿਸ ਦੀ ਉਹ ਹੱਕਦਾਰ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News