15 ਅਗਸਤ ਨੂੰ ਰਾਸ਼ਟਰੀ ਦਿਵਸ ਦੇ ਰੂਪ ''ਚ ਮਨਾਉਣ ਲਈ ਬ੍ਰਿਟੇਨ ''ਚ ਚਲਾਈ ਜਾਵੇਗੀ ਮੁਹਿੰਮ

07/15/2018 7:02:35 PM

ਲੰਡਨ— ਸਾਲ 1947 'ਚ ਭਾਰਤ ਦੀ ਵੰਡ ਦੇ ਦਿਨ ਨੂੰ ਬ੍ਰਿਟੇਨ 'ਚ ਰਾਸ਼ਟਰੀ ਦਿਵਸ ਦੇ ਰੂਪ 'ਚ ਮਨਾਏ ਜਾਣ ਲਈ ਇਸ ਹਫਤੇ ਦੇ ਅਖੀਰ 'ਚ ਇਕ ਨਵਾਂ ਮੁਹਿੰਮ ਸ਼ੁਰੂ ਕੀਤੀ ਜਾਣ ਵਾਲੀ ਹੈ। ਬ੍ਰਿਟੇਨ 'ਚ ਜੰਮੀ ਬੀਬੀਸੀ ਦੀ ਭਾਰਤੀ ਮੂਲ ਦੀ ਟੀਵੀ ਐਂਕਰ ਅਨੀਤਾ ਰਾਣੀ ਦੀ ਅਗਵਾਈ 'ਚ ਇਕ ਵਫਦ ਨੇ ਬੁੱਧਵਾਰ ਨੂੰ ਹਾਊਸ ਆਫ ਕਾਮਨਸ ਕੰਪਲੈਕਸ 'ਚ ਸੰਸਦ ਮੈਂਬਰਾਂ ਨਾਲ ਮਿਲ ਕੇ 15 ਅਗਸਤ ਨੂੰ ਰਾਸ਼ਟਰੀ ਦਿਵਸ ਦੇ ਰੂਪ 'ਚ ਮਨਾਉਣ ਦੀ ਅਪੀਲ ਕੀਤੀ। ਭਾਰਤੀ ਮੂਲ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਇਸ ਪਹਿਲ ਦੇ ਸਮਰਥਨ ਦਾ ਐਲਾਨ ਕੀਤਾ ਹੈ।
ਮੁਹਿੰਮ ਚਲਾਉਣ ਵਾਲਿਆਂ ਦਾ ਮੰਨਣਾ ਹੈ ਕਿ 15 ਅਗਸਤ ਨੂੰ ਰਾਸ਼ਟਰੀ ਦਿਵਸ ਦੇ ਰੂਪ 'ਚ ਮਨਾਉਣ ਨਾਲ ਬ੍ਰਿਟਿਸ਼ ਸਮਾਜ 'ਚ ਦੱਖਣ-ਏਸ਼ੀਆਈ ਲੋਕਾਂ ਦੇ ਯੋਗਦਾਨ ਨੂੰ ਸਨਮਾਣ ਦੇਣ 'ਚ ਮਦਦ ਮਿਲੇਗੀ। ਰਾਣੀ ਨੇ 'ਆਬਜ਼ਰਵਰ' ਅਖਬਾਰ ਨੂੰ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਰਾਹੀਂ ਅਤੀਤ ਨੂੰ ਲੈ ਕੇ ਦੱਖਣ-ਏਸ਼ੀਆਈ ਭਾਈਚਾਰੇ ਦੇ ਨਾਲ-ਨਾਲ ਬ੍ਰਿਟੇਨ 'ਚ ਰਹਿਣ ਵਾਲੇ ਹਰ ਵਿਅਕਤੀ ਨਾਲ ਜੋੜਿਆ ਜਾ ਸਕਦਾ ਹੈ।
ਰਾਣੀ ਨੇ ਵੰਡ ਦੀ ਤ੍ਰਾਸਦੀ 'ਤੇ ਅਧਾਰਿਤ ਉਨ੍ਹਾਂ ਦੀ ਡਾਕਿਊਮੈਂਟਰੀ 'ਮਾਈ ਫੈਮਿਲੀ, ਪਾਰਟੀਸ਼ਨ ਐਂਡ ਮੀ' ਦੇ ਲਈ 2018 ਦਾ ਰਾਇਲ ਟੈਲੀਵੀਜ਼ਨ ਸੋਸਾਇਟੀ ਐਵਾਰਡ ਮਿਲਿਆ ਸੀ। ਬੀਬੀਸੀ ਐਂਕਰ ਦਾ ਮੰਨਣਾ ਹੈ ਕਿ ਉਸ ਘਟਨਾ ਨੂੰ ਯਾਦ ਕੀਤਾ ਜਾਣਾ ਜ਼ਰੂਰੀ ਹੈ ਕਿਉਂਕਿ ਉਸ 'ਚ ਡੇਢ ਕਰੋੜ ਤੋਂ ਜ਼ਿਆਦਾ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਸੀ।


Related News