ਪੁੱਤਰ ਨੇ ਘਰ 'ਤੇ ਲਹਿਰਾਇਆ ਇਮਰਾਨ ਖਾਨ ਦੀ ਪਾਰਟੀ ਦਾ ਝੰਡਾ, ਪਿਓ ਨੇ ਉਤਾਰ 'ਤਾ ਮੌਤ ਦੇ ਘਾਟ
Wednesday, Jan 24, 2024 - 01:11 PM (IST)
ਪੇਸ਼ਾਵਰ - ਪਾਕਿਸਤਾਨ ਦੀਆਂ ਆਮ ਚੋਣਾਂ ਤੋਂ ਪਹਿਲਾਂ ਕਿਹੜੀ ਸਿਆਸੀ ਪਾਰਟੀ ਦਾ ਝੰਡਾ ਲਹਿਰਾਇਆ ਜਾਏ, ਇਸ 'ਤੇ ਅਸਹਿਮਤੀ ਹੋਣ 'ਤੇ ਇੱਕ ਪਿਤਾ ਨੇ ਆਪਣੇ ਪੁੱਤਰ ਦਾ ਕਤਲ ਕਰ ਦਿੱਤਾ। ਪਾਕਿਸਤਾਨ ਦੀ ਪੇਸ਼ਾਵਰ ਪੁਲਸ ਨੇ ਇਹ ਜਾਣਕਾਰੀ ਦਿੱਤੀ। ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਹਾਲ ਹੀ ਵਿੱਚ ਕਤਰ ਵਿੱਚ ਕੰਮ ਕਰਕੇ ਵਾਪਸ ਆਏ ਪੁੱਤਰ ਨੇ ਖੈਬਰ ਪਖਤੂਨਖਵਾ ਸੂਬੇ ਦੇ ਪੇਸ਼ਾਵਰ ਦੇ ਬਾਹਰੀ ਇਲਾਕੇ ਵਿਚ ਸਥਿਤ ਆਪਣੇ ਘਰ 'ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (PTI) ਦਾ ਝੰਡਾ ਲਹਿਰਾਇਆ।
ਜ਼ਿਲ੍ਹਾ ਪੁਲਸ ਅਧਿਕਾਰੀ ਨਸੀਰ ਫਰੀਦ ਮੁਤਾਬਕ ਪਿਤਾ ਨੇ ਆਪਣੇ ਪੁੱਤਰ ਨੂੰ ਘਰ ਵਿੱਚ ਪੀ.ਟੀ.ਆਈ. ਦਾ ਝੰਡਾ ਲਹਿਰਾਉਣ ਤੋਂ ਮਨ੍ਹਾ ਕੀਤਾ ਸੀ, ਪਰ ਪੁੱਤਰ ਨੇ ਇਸਨੂੰ ਉਤਾਰਨ ਅਤੇ ਪੀ.ਟੀ.ਆਈ. ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਬਹਿਸ ਵਧ ਗਈ ਅਤੇ ਗੁੱਸੇ ਵਿੱਚ ਪਿਤਾ ਨੇ ਆਪਣੇ 31 ਸਾਲਾ ਪੁੱਤਰ ਉੱਤੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ ਅਤੇ ਫਰਾਰ ਹੋ ਗਿਆ। ਹਸਪਤਾਲ ਲਿਜਾਂਦੇ ਸਮੇਂ ਪੁੱਤਰ ਦੀ ਮੌਤ ਹੋ ਗਈ। ਪੁਲਸ ਪਿਤਾ ਦੀ ਭਾਲ ਕਰ ਰਹੀ ਹੈ, ਜੋ ਰਾਸ਼ਟਰਵਾਦੀ ਅਵਾਮੀ ਨੈਸ਼ਨਲ ਪਾਰਟੀ (ANP) ਨਾਲ ਜੁੜਿਆ ਹੋਇਆ ਸੀ ਅਤੇ ਇਸ ਤੋਂ ਪਹਿਲਾਂ ਅਵਾਮੀ ਪਾਰਟੀ ਦਾ ਝੰਡਾ ਲਹਿਰਾ ਚੁੱਕਾ ਸੀ। 8 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਪਾਕਿਸਤਾਨ ਵਿੱਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਹਿੰਸਾ ਦਾ ਦੌਰ ਜਾਰੀ ਹੈ, ਜਿਸ ਵਿੱਚ ਉਮੀਦਵਾਰਾਂ ਨੂੰ ਬੰਬ ਧਮਾਕਿਆਂ ਅਤੇ ਬੰਦੂਕ ਦੇ ਹਮਲਿਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਸਿਰ 'ਚ ਵੱਜੀ ਗੋਲੀ, ਖ਼ੂਨ ਸਾਫ਼ ਕਰ 4 ਦਿਨ ਤੱਕ ਪਾਰਟੀ ਕਰਦਾ ਰਿਹਾ ਨੌਜਵਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।