ਨਾਰਵੇ ਤੇ ਫਰਾਂਸ ’ਚ ਚੰਗੀਆਂ ਨਹੀਂ ਮੰਨੀਆਂ ਜਾਂਦੀਆਂ ਕੁਝ ਸਾਧਾਰਨ ਗੱਲਾਂ

Sunday, Feb 16, 2020 - 10:06 PM (IST)

ਨਾਰਵੇ ਤੇ ਫਰਾਂਸ ’ਚ ਚੰਗੀਆਂ ਨਹੀਂ ਮੰਨੀਆਂ ਜਾਂਦੀਆਂ ਕੁਝ ਸਾਧਾਰਨ ਗੱਲਾਂ

ਪੈਰਿਸ (ਏਜੰਸੀ)- ਦੁਨੀਆ ’ਚ ਬਹੁਤ ਸਾਰੇ ਦੇਸ਼ ਹਨ, ਜਿੱਥੇ ਰਹਿਣ ਵਾਲੇ ਲੋਕਾਂ ਦੇ ਤੌਰ-ਤਰੀਕੇ ਇਕ-ਦੂਜੇ ਨਾਲ ਮਿਲਦੇ-ਜੁਲਦੇ ਹਨ। ਕਈ ਅਜਿਹੇ ਦੇਸ਼ ਵੀ ਮਿਲ ਜਾਣਗੇ, ਜਿੱਥੇ ਰਹਿਣ ਦੇ ਤੌਰ-ਤਰੀਕੇ ਇਕ ਦੂਜੇ ਤੋਂ ਵੱਖਰੇ ਹੁੰਦੇ ਹਨ। ਇਨ੍ਹਾਂ ’ਚ ਕਈ ਅਜਿਹੀਆਂ ਗੱਲਾਂ ਹਨ, ਜਿਹੜੀਆਂ ਇਥੇ ਸਾਧਾਰਨ ਹਨ ਪਰ ਦੂਸਰੇ ਦੇਸ਼ਾਂ ’ਚ ਚੰਗੀਆਂ ਨਹੀਂ ਮੰਨੀਆਂ ਜਾਂਦੀਆਂ। ਕੁਝ ਦੇਸ਼ ਅਜਿਹੇ ਵੀ ਹਨ, ਜਿਥੇ ਸ਼ੁੱਭ ਅਤੇ ਅਸ਼ੁੱਭ ਘਟਨਾਵਾਂ ਦਾ ਪੈਮਾਨਾ ਸਾਡੇ ਨਾਲੋਂ ਵੱਖਰਾ ਹੈ। ਇਨ੍ਹਾਂ ਦੇਸ਼ਾਂ ’ਚ ਨਾਰਵੇ ਅਤੇ ਫਰਾਂਸ ਸ਼ਾਮਲ ਹਨ।
ਮਹਿਮਾਨ ਸਾਹਮਣੇ ਤੋਹਫਾ ਖੋਲ੍ਹਣਾ ਗਲਤ
ਸਾਡੇ ਦੇਸ਼ ’ਚ ਤੋਹਫਾ ਦੇਣ ਵਾਲੇ ਦੇ ਸਾਹਮਣੇ ਹੀ ਗਿਫਟ ਖੋਲ੍ਹ ਦੇਣਾ ਚੰਗਾ ਨਹੀਂ ਮੰਨਿਆ ਜਾਂਦਾ। ਤੁਰੰਤ ਤੋਹਫਾ ਖੋਲ੍ਹਣ ਨੂੰ ਲਾਲਚ ਅਤੇ ਗਿਫਟ ਦੀ ਬੇਸਬਰੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਹਾਲਾਂਕਿ ਇਸ ਦੇ ਬਾਵਜੂਦ ਵੀ ਿੲਥੇ ਲੋਕ ਅਜਿਹਾ ਕਰਦੇ ਹਨ। ਦੁਨੀਆ ਦੇ ਕਈ ਹਿੱਸਿਆਂ ’ਚ ਗਿਫਟ ਦੇਣ ਵਾਲੇ ਦੇ ਸਾਹਮਣੇ ਹੀ ਤੋਹਫਾ ਖੋਲ੍ਹਿਆ ਜਾਂਦਾ ਹੈ।
ਇਥੇ ਦਾਨ ਦੇਣਾ, ਟਿਪ ਜਾਂ ਬਖਸ਼ਿਸ਼ ਦੇਣਾ ਬੁਰਾ
ਸਾਡੇ ਦੇਸ਼ ’ਚ ਕਿਹਾ ਜਾਂਦਾ ਹੈ ਕਿ ਦਾਨ ਕਰਨਾ ਬਹੁਤ ਚੰਗੀ ਗੱਲ ਹੈ। ਕਈ ਧਰਮਾਂ ਅਤੇ ਜਾਤੀਆਂ ’ਚ ਦਾਨ ਦੇ ਵੱਖ-ਵੱਖ ਮਹੱਤਵ ਵੀ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਜਾਪਾਨ ’ਚ ਟਿਪ ਜਾਂ ਬਖਸ਼ਿਸ਼ ਦੇਣ ਨੂੰ ਅਪਮਾਨਜਨਕ ਮੰਨਿਆ ਜਾਂਦਾ ਹੈ। ਡੀ.ਡਬਲਯੂ. ਦੀ ਰਿਪੋਰਟ ਮੁਤਾਬਿਕ ਸਾਡੇ ਦੇਸ਼ ’ਚ ਹੋਟਲਾਂ ’ਚ ਟਿਪ ਦੇਣ ਦਾ ਚਲਣ ਹੈ, ਜੇਕਰ ਨਹੀਂ ਦਿੰਦੇ ਤਾਂ ਕਈ ਵਾਰ ਵੇਟਰ ਬੁਰਾ ਵੀ ਮੰਨ ਜਾਂਦੇ ਹਨ ਪਰ ਜਾਪਾਨ ’ਚ ਬਿਨਾਂ ਟਿਪ ਦਿੱਤੇ ਹੀ ਤੁਹਾਨੂੰ ਚੰਗੀ ਸੇਵਾ ਮੁਹੱਈਆ ਕੀਤੀ ਜਾਏਗੀ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਹੋ ਸਕਦਾ ਹੈ ਕਿ ਲੈਣ ਵਾਲਾ ਹੀ ਤੁਹਾਡੀ ਇਸ ਗੱਲ ਦਾ ਬੁਰਾ ਮੰਨ ਜਾਏ।
ਹਾਰਨ ਸਿਰਫ ਐਮਰਜੈਂਸੀ ’ਚ
ਸਾਡੇ ਦੇਸ਼ ’ਚ ਕੋਈ ਵਾਹਨ ਚਾਲਕ ਤੁਹਾਡੇ ਤੋਂ ਅੱਗੇ ਨਿਕਲਣ ਦੇ ਚੱਕਰ ’ਚ ਰੈੱਡ ਲਾਈਟ ’ਤੇ ਵੀ ਹਾਰਨ ਵਜਾ-ਵਜਾ ਕੇ ਪਾਗਲ ਕਰ ਸਕਦਾ ਹੈ ਜਦਕਿ ਨਿਯਮ ਇਥੇ ਵੀ ਇਹ ਕਹਿੰਦਾ ਹੈ ਕਿ ਰੈੱਡ ਲਾਈਟ ’ਤੇ ਹਾਰਨ ਨਾ ਵਜਾਓ ਪਰ ਨਾਰਵੇ ’ਚ ਹਾਰਨ ਸਿਰਫ ਐਮਰਜੈਂਸੀ ਹਾਲਾਤ ’ਚ ਹੀ ਵਜਾਇਆ ਜਾਏਗਾ। ਐਮਰਜੈਂਸੀ ਨਾ ਹੋਣ ’ਤੇ ਹਾਰਨ ਵਜਾਉਣ ਨੂੰ ਨਾਰਵੇ ’ਚ ਬੁਰਾ ਸਮਝਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਹਾਰਨ ਵਜਾਉਣ ਨਾਲ ਰਾਹਗੀਰ ਅਤੇ ਦੂਜੇ ਡਰਾਈਵਰ ਸਸ਼ੋਪੰਜ ’ਚ ਪੈ ਜਾਂਦੇ ਹਨ।
ਖੁੱਲ੍ਹੇ ’ਚ ਨੱਕ ਸਾਫ ਕਰਨਾ ਚੰਗਾ ਨਹੀਂ ਮੰਨਿਆ ਜਾਂਦਾ
ਸਾਡੇ ਦੇਸ਼ ’ਚ ਵੀ ਲੋਕ ਖੁੱਲ੍ਹੇ ’ਚ ਨੱਕ ਸਾਫ ਕਰਨ ਦੀ ਆਦਤ ਨੂੰ ਬੁਰਾ ਵਰਤਾਓ ਮੰਨਦੇ ਹਨ ਪਰ ਬਹੁਤ ਸਾਰੇ ਲੋਕ ਅਜਿਹਾ ਕਰਦੇ ਹਨ ਪਰ ਫਰਾਂਸ ’ਚ ਬੱਸ, ਟਰੇਨ ਜਾਂ ਜਨਤਕ ਸਥਾਨ ’ਤੇ ਜ਼ੋਰ ਨਾਲ ਨੱਕ ਸਾਫ ਕਰਨਾ ਚੰਗਾ ਨਹੀਂ ਮੰਨਿਆ ਜਾਂਦਾ। ਇਥੇ ਨੱਕ ਸਾਫ ਕਰਨ ਲਈ ਲੋਕ ਕੁਝ ਦੂਰ ਜਾਂ ਫਿਰ ਬਾਥਰੂਮ ਚਲੇ ਜਾਂਦੇ ਹਨ।


author

Sunny Mehra

Content Editor

Related News