ਸੋਮਾਲੀਆ : ਅਮਰੀਕੀ ਹਵਾਈ ਹਮਲਿਆਂ ''ਚ 24 ਅੱਤਵਾਦੀ ਢੇਰ

02/01/2019 9:14:39 AM

ਵਾਸ਼ਿੰਗਟਨ(ਏਜੰਸੀ)— ਅਮਰੀਕੀ ਫੌਜ ਨੇ ਸੋਮਾਲੀਆ 'ਚ ਹਵਾਈ ਹਮਲੇ ਕੀਤੇ ਜਿਸ 'ਚ ਅਲ-ਸ਼ਬਾਬ ਦੇ 24 ਅੱਤਵਾਦੀ ਮਾਰੇ ਗਏ। ਅਮਰੀਕਾ-ਅਫਰੀਕਾ ਕਮਾਨ ਨੇ ਵੀਰਵਾਰ ਨੂੰ ਇਕ ਬਿਆਨ 'ਚ ਦੱਸਿਆ ਕਿ ਮੱਧ ਸੋਮਾਲੀਆ ਦੇ ਹਿਰਾਨ ਖੇਤਰ 'ਚ ਅੱਤਵਾਦੀਆਂ ਦੇ ਟਿਕਾਣਿਆਂ ਨੇੜੇ ਇਕ ਦਿਨ ਪਹਿਲਾਂ ਹਮਲਾ ਕੀਤਾ ਗਿਆ। ਇਹ ਕਾਰਵਾਈ ਉਸ ਮੁਹਿੰਮ ਤਹਿਤ ਕੀਤੀ ਗਈ ਜਿਸ 'ਚ ਅਮਰੀਕੀ ਫੌਜ ਸ਼ਬਾਬ ਜਿਹਾਦੀ ਅੰਦੋਲਨ ਦਾ ਮੁਕਾਬਲਾ ਕਰਨ ਲਈ ਅਫਰੀਕੀ ਸੰਘ ਅਤੇ ਸੋਮਾਲੀ ਰਾਸ਼ਟਰੀ ਸੁਰੱਖਿਆ ਬਲ ਮਿਲ ਕੇ ਕੰਮ ਕਰ ਰਹੇ ਹਨ।

ਅਫਰੀਕਾ ਕਮਾਨ ਦੀ ਮੁਹਿੰਮ ਦੇ ਨਿਰਦੇਸ਼ਕ ਮੇਜਰ ਜਨਰਲ ਗ੍ਰੇਗ ਓਲਸਨ ਨੇ ਕਿਹਾ,''ਅਜਿਹੇ ਹਮਲੇ ਸੋਮਾਲੀਆ ਅਤੇ ਖੇਤਰ 'ਚ ਸ਼ਾਂਤੀ ਦਾ ਵਿਰੋਧ ਕਰਨ ਵਾਲੇ ਵਿਦੇਸ਼ੀ ਅੱਤਵਾਦੀਆਂ ਦੇ ਖਿਲਾਫ ਕੀਤੇ ਗਏ ਹਨ ਅਤੇ ਇਹ ਲੜਾਈ 'ਚ ਸਾਡੇ ਸਾਥੀਆਂ ਨੂੰ ਸਫਲ ਕਰਨ 'ਚ ਮਦਦ ਕਰਦੇ ਰਹਿਣਗੇ।'' ਜ਼ਿਕਰਯੋਗ ਹੈ ਕਿ ਪੈਂਟਾਗਨ ਨੇ ਹਾਲ ਦੇ ਸਾਲਾਂ 'ਚ ਸੋਮਾਲੀਆ 'ਚ ਹਮਲੇ ਤੇਜ਼ ਕਰ ਦਿੱਤੇ ਹਨ ਕਿਉਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਰੋਕਾਂ ਨੂੰ ਘੱਟ ਕਰ ਦਿੱਤਾ ਹੈ ਕਿ ਜਿਸ 'ਚ ਦੱਸਿਆ ਜਾਂਦਾ ਸੀ ਕਿ ਅਮਰੀਕੀ ਫੌਜ ਕਦੋਂ ਕਥਿਤ ਅੱਤਵਾਦੀਆਂ ਖਿਲਾਫ ਕਾਰਵਾਈ ਕਰ ਸਕਦੀ ਹੈ।


Related News