ਸੋਮਾਲੀਆ ਦੇ 2 ਸ਼ਹਿਰਾਂ ''ਚ ਹੋਏ ਬੰਬ ਧਮਾਕੇ, 4 ਲੋਕਾਂ ਦੀ ਮੌਤ ਤੇ ਕਈ ਜ਼ਖਮੀ

2020-07-04T15:32:11.163

ਨੈਰੋਬੀ- ਸੋਮਾਲੀਆ ਦੇ 2 ਸ਼ਹਿਰਾਂ ਵਿਚ ਸ਼ਨੀਵਾਰ ਨੂੰ ਹੋਏ ਧਮਾਕਿਆਂ ਵਿਚ 4 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਕ ਆਤਮਘਾਤੀ ਹਮਲਾਵਰ ਨੇ ਮੋਗਾਦਿਸ਼ੂ ਵਿਚ ਬੰਦਰਗਾਹ ਦੇ ਕੋਲ ਧਮਾਕੇ ਨਾਲ ਭਰੇ ਵਾਹਨ ਵਿਚ ਧਮਾਕਾ ਕਰ ਦਿੱਤਾ। ਦੂਜੀ ਘਟਨਾ ਬੈਦੋਆ ਦੀ ਹੈ, ਜਿੱਥੇ ਬਾਹਰੀ ਇਲਾਕਿਆਂ ਵਿਚ ਸਥਿਤ ਇਕ ਰੈਸਟੋਰੈਂਟ ਵਿਚ ਬਾਰੂਦੀ ਸੁਰੰਗ ਵਿਚ ਧਮਾਕੇ ਵਿਚ 4 ਲੋਕਾਂ ਦੀ ਮੌਤ ਹੋ ਗਈ। 

ਦੱਖਣੀ-ਪੱਛਮੀ ਖੇਤਰੀ ਸੂਬੇ ਦੇ ਅਧਿਕਾਰੀ ਅਲੀ ਅਬਦੁੱਲਾਹੀ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਲੋਕ ਸਵੇਰੇ ਰੈਸਟੋਰੈਂਟ ਵਿਚ ਖਾਣ-ਪੀਣ ਗਏ ਸਨ ਅਤੇ ਉਸੇ ਸਮੇਂ ਰਿਮੋਟ ਕੰਟਰੋਲ ਨਾਲ ਬੰਬਾਰੀ ਕੀਤੀ ਗਈ। ਇਸ ਦੌਰਾਨ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ। ਅਜੇ ਤੱਕ ਕਿਸੇ ਵੀ ਸੰਗਠਨ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਸੋਮਾਲੀਆ ਵਿਚ ਅਲ ਕਾਇਦਾ ਨਾਲ ਜੁੜੇ ਅਲ-ਸ਼ਬਾਬ ਅੱਤਵਾਦੀ ਸਮੂਹ ਰਾਜਧਾਨੀ ਵਿਚ ਅਕਸਰ ਆਤਮਘਾਤੀ ਬੰਬ ਹਮਲੇ ਕਰਦੇ ਹਨ।

ਇਕ ਹੋਰ ਘਟਨਾ ਵਿਚ, ਇਕ ਆਤਮਘਾਤੀ ਹਮਲਾਵਰ ਨੇ ਮੋਗਾਦਿਸ਼ੂ ਵਿਚ ਬੰਦਰਗਾਹ ਨੇੜੇ ਇਕ ਧਮਾਕੇ ਨਾਲ ਭਰੇ ਵਾਹਨ ਵਿਚ ਧਮਾਕਾ ਕੀਤਾ। ਕਰਨਲ ਅਹਿਮਦ ਅਲੀ ਨੇ ਦੱਸਿਆ ਕਿ ਇਹ ਧਮਾਕਾ ਮੋਟਰ ਵਾਹਨ ਇੰਪੋਰਟ ਡਿਊਟੀ ਅਥਾਰਟੀ ਦੇ ਹੈੱਡਕੁਆਰਟਰ ਦੇ ਗੇਟ ਨੇੜੇ ਹੋਇਆ। ਸੋਮਾਲੀਆ ਦੇ ਸੂਚਨਾ ਮੰਤਰਾਲੇ ਦੇ ਬੁਲਾਰੇ ਇਸਮਾਈਲ ਮੁਖਤਾਰ ਨੇ ਕਿਹਾ ਕਿ ਜਦੋਂ ਹਮਲਾਵਰ ਸੁਰੱਖਿਆ ਚੌਕੀ ਤੋਂ ਲੰਘ ਰਿਹਾ ਸੀ ਤਾਂ ਸੁਰੱਖਿਆ ਅਧਿਕਾਰੀਆਂ ਨੇ ਵਾਹਨ 'ਤੇ ਗੋਲੀਆਂ ਚਲਾਈਆਂ ਜਿਸ ਤੋਂ ਬਾਅਦ ਕਾਰ ਵਿਚ ਧਮਾਕਾ ਹੋਇਆ। ਉਨ੍ਹਾਂ ਨੇ ਪੰਜ ਪੁਲਸ ਅਧਿਕਾਰੀਆਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ।


Lalita Mam

Content Editor

Related News