ਸੋਮਾਲੀਆ ''ਚ ਫੌਜ ਨੇ 8 ਅੱਤਵਾਦੀ ਕੀਤੇ ਢੇਰ

Wednesday, Sep 11, 2019 - 06:56 PM (IST)

ਸੋਮਾਲੀਆ ''ਚ ਫੌਜ ਨੇ 8 ਅੱਤਵਾਦੀ ਕੀਤੇ ਢੇਰ

ਮੋਗਾਦਿਸ਼ੂ— ਸੋਮਾਲੀਆ ਦੇ ਗੇਡੋ ਸੂਬੇ ਦੇ ਗਰਬਹਾਰੇ ਸ਼ਹਿਰ 'ਚ ਫੌਜ ਦੇ ਨਾਲ ਹੋਏ ਭਿਆਨਕ ਮੁਕਾਬਲੇ 'ਚ ਅੱਤਵਾਦੀ ਸੰਗਠਨ ਅਲ ਸ਼ਬਾਬ ਦੇ 8 ਲੜਾਕੇ ਮਾਰੇ ਗਏ। ਫੌਜ ਦੇ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਮੁਕਾਬਲਾ ਮੰਗਲਵਾਰ ਰਾਤ ਹੋਇਆ ਸੀ।

ਸੋਮਾਲੀ ਰਾਸ਼ਟਰੀ ਫੌਜ ਦੀ 10ਵੀਂ ਯੂਨਿਟ ਦੇ ਬੁਲਾਰੇ ਉਸਮਾਨ ਆਬਦੀ ਕੁਰਰਹ ਨੇ ਕਿਹਾ ਕਿ ਅਲ ਸ਼ਬਾਬ ਦੇ ਅੱਤਵਾਦੀਆਂ ਨੇ ਗਰਬਹਾਰੇ ਸਥਿਤ ਫੌਜ ਦੇ ਟਿਕਾਣੇ 'ਤੇ ਹਮਲਾ ਕੀਤਾ। ਇਸ 'ਤੇ ਫੌਜ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਸ਼ੁਰੂ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਮੁਕਾਬਲੇ 'ਚ ਅੱਤਵਾਦੀ ਸਮੂਹ ਦਾ ਏਰੀਆ ਕਮਾਂਡਰ ਮੁਹੰਮਦ ਧੇਰੇ ਸਣੇ 8 ਅੱਤਵਾਦੀ ਮਾਰੇ ਗਏ। ਕੁਰਰਹ ਨੇ ਪੁਸ਼ਟੀ ਕੀਤੀ ਕਿ ਇਸ ਮੁਕਾਬਲੇ 'ਚ ਫੌਜ ਦਾ ਇਕ ਜਵਾਨ ਵੀ ਜ਼ਖਮੀ ਹੋਇਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੋ ਸਤੰਬਰ ਨੂੰ ਮੱਧ ਤੇ ਹੇਠਲੇ ਸ਼ਾਬੇਲੇ ਇਲਾਕੇ 'ਚ ਫੌਜ ਦੇ ਨਾਲ ਮੁਕਾਬਲੇ 'ਚ ਅਲ ਸ਼ਬਾਬ ਦੇ 9 ਅੱਤਵਾਦੀ ਮਾਰੇ ਗਏ ਸਨ।


author

Baljit Singh

Content Editor

Related News