ਸੋਲੋਮਨ ਟਾਪੂ ''ਤੇ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ

10/03/2020 7:36:39 PM

ਹੋਨੀਆਰਾ (ਇੰਟ.): ਕੋਰੋਨਾ ਵਾਇਰਸ ਜਿਥੇ ਦੁਨੀਆ ਭਰ ਦੇ ਤਕਰੀਬਨ ਹਰ ਦੇਸ਼ ਤੱਕ ਆਪਣੇ ਪੈਰ ਪਸਾਰ ਚੁੱਕਿਆ ਹੈ ਤੇ ਇਸ ਦੇ ਮਾਮਲੇ ਕਰੋੜਾਂ ਵਿਚ ਆ ਗਏ ਹਨ, ਉਥੇ ਹੀ ਇਕ ਅਜਿਹੀ ਵੀ ਥਾਂ ਹੈ ਜਿੱਥੇ ਕੋਰੋਨਾ ਵਾਇਰਸ ਦਾ ਅਜੇ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਉਹ ਥਾਂ ਹੈ ਸੋਲੋਮਨ ਟਾਪੂ।

ਦੱਖਣੀ ਪ੍ਰਸ਼ਾਂਤ ਸਥਿਤ ਟਾਪੂਆਂ ਦੇ ਦੇਸ਼ ਸੋਲੋਮਨ ਟਾਪੂ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਕੋਰੋਨਾ ਕਾਰਣ ਇਨਫੈਕਟਿਡ ਹੋਣ ਵਾਲਾ ਇਕ ਵਿਦਿਆਰਥੀ ਹਾਲ ਹੀ ਵਿਚ ਫਿਲਪੀਨਸ ਤੋਂ ਪਰਤਿਆ ਹੈ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਦੇਸ਼ ਦੇ ਪ੍ਰਧਾਨ ਮੰਤਰੀ ਮਨਾਸੇਹ ਸੋਗਵਾਰੇ ਸ਼ਨੀਵਾਰ ਨੂੰ ਦੁਪਹਿਰ ਬਾਅਦ ਰਾਸ਼ਟਰ ਦੇ ਨਾਮ ਵਿਸ਼ੇਸ਼ ਸੰਬੋਧਨ ਕਰਨਗੇ, ਜਿਸ ਵਿਚ ਉਹ ਐਲਾਨ ਕਰਨਗੇ ਕਿ ਦੇਸ਼ ਹੁਣ ਕੋਰੋਨਾ ਮੁਕਤ ਨਹੀਂ ਰਿਹਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਦੇ ਪੂਰੇ ਵਿਸ਼ਵ ਵਿਚ ਹੁਣ ਤੱਕ 3.46 ਕਰੋੜ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 10.29 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਹੁਣ ਤੱਕ 2.40 ਕਰੋੜ ਲੋਕ ਇਨਫੈਕਸ਼ਨ ਤੋਂ ਨਿਜਾਤ ਹਾਸਲ ਕਰ ਚੁੱਕੇ ਹਨ।


Baljit Singh

Content Editor

Related News