ਬੁਰਕੀਨਾ ਫਾਸੋ : ਬੰਬ ਦੀ ਚਪੇਟ ''ਚ ਆਈ ਬੱਸ, ਹੋਈ 6 ਫੌਜੀਆਂ ਦੀ ਮੌਤ

01/18/2020 9:33:00 AM

ਬੁਰਕੀਨਾ ਫਾਸੋ, (ਏਜੰਸੀ)— ਬੁਰਕੀਨਾ ਫਾਸੋ ਦੇ ਉੱਤਰੀ ਸੂਬੇ 'ਚ ਸੜਕ ਦੇ ਕਿਨਾਰੇ ਪਏ ਬੰਬ ਦੀ ਚਪੇਟ 'ਚ ਆਉਣ ਨਾਲ ਇਕ ਫੌਜੀ ਵਾਹਨ 'ਚ ਸਵਾਰ 6 ਫੌਜੀਆਂ ਦੀ ਮੌਤ ਹੋ ਗਈ। ਰੱਖਿਆ ਸੂਤਰਾਂ ਨੇ ਦੱਸਿਆ ਕਿ ਹੁਣ ਤਕ ਇਸ ਧਮਾਕੇ ਦੀ ਜ਼ਿੰਮੇਵਾਰੀ ਕਿਸੇ ਸੰਗਠਨ ਨੇ ਨਹੀਂ ਲਈ ਪਰ ਇਸ ਤਰ੍ਹਾਂ ਦੇ ਹਮਲਿਆਂ ਦੇ ਪਿੱਛੇ ਇੱਥੇ ਅਲ ਕਾਇਦਾ ਅਤੇ ਇਸਲਾਮਕ ਸਟੇਟ ਸਮੂਹਾਂ ਦਾ ਹੱਥ ਮੰਨਿਆ ਜਾਂਦਾ ਹੈ।

ਫੌਜ ਨੇ ਇਕ ਬਿਆਨ 'ਚ ਦੱਸਿਆ ਕਿ ਫੌਜੀ ਸੌਉਮ ਸੂਬੇ ਦੇ ਵਣਜੀਵੀ ਖੇਤਰ 'ਚ ਗਸ਼ਤ ਕਰ ਰਹੇ ਸਨ ਤੇ ਉਸ ਦੌਰਾਨ ਇਕ ਦੇਸੀ ਬੰਬ 'ਚ ਧਮਾਕਾ ਹੋਇਆ ਤੇ ਇਸ ਕਾਰਨ 6 ਫੌਜੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਇਸ ਘਟਨਾ ਮਗਰੋਂ ਖੇਤਰ 'ਚ ਫੌਜੀ ਦਲ ਗਸ਼ਤ ਕਰਨ ਲੱਗੇ ਹਨ। ਬੁਰਕੀਨਾ ਫਾਸੋ ਅਤੇ ਗੁਆਂਢੀ ਦੇਸ਼ ਮਾਲੀ ਅਤੇ ਨਾਈਜਰ 'ਚ ਹਾਲ ਹੀ ਦੇ ਦਿਨਾਂ 'ਚ ਅੱਤਵਾਦੀ ਹਮਲੇ ਵਧੇ ਹਨ ਅਤੇ 2015 ਤੋਂ ਹੁਣ ਤਕ ਅਜਿਹੇ ਹਮਲਿਆਂ 'ਚ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ।


Related News