ਸੋਸ਼ਲ ਮੀਡੀਆ ''ਤੇ ਲੱਗੇਗਾ 9 ਕਰੋੜ ਡਾਲਰ ਤੋਂ ਵਧੇਰੇ ਜੁਰਮਾਨਾ! ਆਸਟ੍ਰੇਲੀਆ ਸਰਕਾਰ ਨੇ ਕਰ''ਤਾ ਐਲਾਨ

Sunday, Jun 28, 2026 - 12:10 PM (IST)

ਸੋਸ਼ਲ ਮੀਡੀਆ ''ਤੇ ਲੱਗੇਗਾ 9 ਕਰੋੜ ਡਾਲਰ ਤੋਂ ਵਧੇਰੇ ਜੁਰਮਾਨਾ! ਆਸਟ੍ਰੇਲੀਆ ਸਰਕਾਰ ਨੇ ਕਰ''ਤਾ ਐਲਾਨ

ਕੈਨਬਰਾ (ਆਈਏਐਨਐਸ): ਆਸਟ੍ਰੇਲੀਆ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸੋਸ਼ਲ ਮੀਡੀਆ ਕੰਪਨੀਆਂ ਵਿਰੁੱਧ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਉਨ੍ਹਾਂ ਕੰਪਨੀਆਂ 'ਤੇ ਲੱਗਣ ਵਾਲੇ ਜੁਰਮਾਨੇ ਨੂੰ ਦੁੱਗਣਾ ਕਰਨ ਜਾ ਰਹੀ ਹੈ ਜੋ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਲਗਾਈ ਗਈ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਵਿੱਚ ਅਸਫਲ ਰਹਿਣਗੀਆਂ।

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਤਕਨਾਲੋਜੀ ਕੰਪਨੀਆਂ ਬੱਚਿਆਂ 'ਤੇ ਪਾਬੰਦੀ ਦੇ ਨਿਯਮਾਂ ਦੀ ਪਾਲਣਾ ਕਰਨ ਲਈ "ਲੋੜੀਂਦੇ ਕਦਮ" ਨਹੀਂ ਚੁੱਕ ਰਹੀਆਂ ਹਨ। ਇਸ ਦੇ ਮੱਦੇਨਜ਼ਰ ਸਰਕਾਰ ਸੰਘੀ ਸੰਸਦ ਵਿੱਚ ਅਜਿਹਾ ਕਾਨੂੰਨ ਪੇਸ਼ ਕਰੇਗੀ, ਜਿਸ ਨਾਲ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਲਈ ਵੱਧ ਤੋਂ ਵੱਧ ਜੁਰਮਾਨਾ 4.95 ਕਰੋੜ ਆਸਟ੍ਰੇਲੀਅਨ ਡਾਲਰ (3.41 ਕਰੋੜ ਅਮਰੀਕੀ ਡਾਲਰ) ਤੋਂ ਵਧਾ ਕੇ 9.9 ਕਰੋੜ ਆਸਟ੍ਰੇਲੀਅਨ ਡਾਲਰ (ਲਗਭਗ 6.83 ਕਰੋੜ ਅਮਰੀਕੀ ਡਾਲਰ) ਕਰ ਦਿੱਤਾ ਜਾਵੇਗਾ।

ਪੜ੍ਹੋ ਇਹ ਅਹਿਮ ਖ਼ਬਰ-  ਪੈਟਰੋਲੀਅਮ ਟੈਕਸ 'ਚ ਹੋ ਗਿਆ ਵਾਧਾ ! ਕੀ ਵੱਧ ਜਾਣਗੀਆਂ ਗੁਆਂਢੀ ਮੁਲਕ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਦੱਸਣਯੋਗ ਹੈ ਕਿ ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇਹ ਇਤਿਹਾਸਕ ਪਾਬੰਦੀ ਦਸੰਬਰ 2025 ਵਿੱਚ ਲਾਗੂ ਕੀਤੀ ਗਈ ਸੀ।ਹਾਲਾਂਕਿ  ਨਿਊਕੈਸਲ ਯੂਨੀਵਰਸਿਟੀ ਦੁਆਰਾ ਕੀਤੇ ਗਏ ਇੱਕ ਤਾਜ਼ਾ ਅਧਿਐਨ ਵਿੱਚ ਇਹ ਚਿੰਤਾਜਨਕ ਖੁਲਾਸਾ ਹੋਇਆ ਹੈ ਕਿ ਪਾਬੰਦੀ ਲੱਗਣ ਦੇ ਤਿੰਨ ਮਹੀਨਿਆਂ ਬਾਅਦ ਵੀ 85 ਫੀਸਦੀ ਤੋਂ ਵੱਧ ਬੱਚੇ ਅਜੇ ਵੀ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਹਨ। ਰਿਪੋਰਟ ਅਨੁਸਾਰ ਬੱਚੇ ਆਪਣੇ ਨਿੱਜੀ ਖਾਤਿਆਂ ਜਾਂ ਸਾਂਝੇ ਖਾਤਿਆਂ ਰਾਹੀਂ ਟਿੱਕਟੋਕ, ਐਕਸ (X), ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਅਤੇ ਸਨੈਪਚੈਟ ਵਰਗੇ ਪਲੇਟਫਾਰਮਾਂ ਦੀ ਵਰਤੋਂ ਕਰ ਰਹੇ ਹਨ।

ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਕਿਹਾ ਕਿ ਇਹ ਬਦਲਾਅ ਇਸ ਗੱਲ ਦਾ ਪ੍ਰਮਾਣ ਹਨ ਕਿ ਸਰਕਾਰ ਇਨ੍ਹਾਂ ਕੰਪਨੀਆਂ ਦੀ ਲਾਪਰਵਾਹੀ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ।ਨਵੇਂ ਪ੍ਰਸਤਾਵਿਤ ਕਾਨੂੰਨ ਨਾਲ ਦੇਸ਼ ਦੇ ਈ-ਸੇਫਟੀ ਕਮਿਸ਼ਨਰ ਨੂੰ ਵਧੇਰੇ ਸ਼ਕਤੀਆਂ ਦਿੱਤੀਆਂ ਜਾਣਗੀਆਂ। ਹੁਣ ਕਮਿਸ਼ਨਰ ਕੋਲ ਸੋਸ਼ਲ ਮੀਡੀਆ ਕੰਪਨੀਆਂ ਨੂੰ ਇਹ ਸਬੂਤ ਦੇਣ ਲਈ ਮਜਬੂਰ ਕਰਨ ਦੀ ਤਾਕਤ ਹੋਵੇਗੀ ਕਿ ਉਹ ਬੱਚਿਆਂ ਨੂੰ ਰੋਕਣ ਲਈ ਅਸਲ ਵਿੱਚ ਕੀ ਉਪਾਅ ਕਰ ਰਹੀਆਂ ਹਨ। ਸਰਕਾਰ ਦੀ ਯੋਜਨਾ ਹੈ ਕਿ ਸੰਸਦ ਦੀਆਂ ਸਾਲਾਨਾ ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਨ੍ਹਾਂ ਬਦਲਾਵਾਂ ਨੂੰ ਕਾਨੂੰਨੀ ਰੂਪ ਦੇ ਦਿੱਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News