WHO ਦੀ ਚਿਤਾਵਨੀ, ਬੇਹੱਦ ਖ਼ਤਰਨਾਕ ਵੇਰੀਐਂਟ ਨੂੰ ਜਨਮ ਦੇ ਸਕਦੇ ਨੇ ਓਮੀਕਰੋਨ ਦੇ ਵਧਦੇ ਮਾਮਲੇ

01/05/2022 11:08:11 AM

ਜਿਨੇਵਾ: ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਕਿ ਦੁਨੀਆ ਭਰ ਵਿਚ ਓਮੀਕਰੋਨ ਦੇ ਵੱਧਦੇ ਮਾਮਲੇ ਇਕ ਨਵੇਂ ਅਤੇ ਬੇਹੱਦ ਖ਼ਤਰਨਾਕ ਵੇਰੀਐਂਟ ਨੂੰ ਜਨਮ ਦੇ ਸਕਦੇ ਹਨ। ਡਬਲਯੂ.ਐਚ.ਓ. ਨੇ ਕਿਹਾ ਕਿ ਓਮੀਕਰੋਨ ਦੁਨੀਆ ਭਰ ਵਿਚ ਅੱਗ ਦੀ ਤਰ੍ਹਾਂ ਫੈਲ ਚੁੱਕਾ ਹੈ, ਹਾਲਾਂਕਿ ਇਸ ਤੋਂ ਪਹਿਲਾਂ ਓਮੀਕਰੋਨ ਨੂੰ ਘੱਟ ਗੰਭੀਰ ਮੰਨਿਆ ਜਾ ਰਿਹਾ ਸੀ ਅਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਇਸ ਨਵੇਂ ਵੇਰੀਐਂਟ ਨਾਲ ਜ਼ਿੰਦਗੀ ਆਮ ਵਾਂਗ ਹੋ ਰਹੀ ਹੈ ਪਰ ਡਬਲਯੂ.ਐਚ.ਓ. ਦੇ ਸੀਨੀਅਰ ਐਮਰਜੈਂਸੀ ਅਧਿਕਾਰੀ ਕੈਥਰੀਨ ਸਮਾਲਵੁੱਡ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਾਵਧਾਨੀ ਨਹੀਂ ਵਰਤੀ ਗਈ ਤਾਂ ਸੰਕ੍ਰਮਣ ਦੀ ਵੱਧਦੀ ਦਰ ਦੁਨੀਆ ਵਿਚ ਉਲਟ ਪ੍ਰਭਾਵ ਪਾ ਸਕਦੀ ਹੈ।

ਇਹ ਵੀ ਪੜ੍ਹੋ: ਭਾਰਤ ’ਚ ਨਸ਼ੇ ਵਾਲੀਆਂ ਦਵਾਈਆਂ ਦੀ ਸਮੱਗਲਿੰਗ ਨੂੰ ਹਵਾ ਦਿੰਦੇ ਪਾਕਿਸਤਾਨ ਸਮੇਤ ਗੁਆਂਢੀ ਦੇਸ਼

ਡਬਲਯੂ.ਐਚ.ਓ. ਦੇ ਸੀਨੀਅਰ ਐਮਰਜੈਂਸੀ ਅਧਿਕਾਰੀ ਕੈਥਰੀਨ ਸਮਾਲਵੁੱਡ ਨੇ ਏ.ਐਫ.ਪੀ. ਨੂੰ ਦਿੱਤੇ ਇਕ ਇੰਟਰਵਿਊ ਵਿਚ ਕਿਹਾ ਕਿ ਜਿਸ ਰਫ਼ਤਾਰ ਨਾਲ ਓਮੀਕੋਰਨ ਵੱਧ ਰਿਹਾ ਹੈ, ਓਨਾ ਹੀ ਇਹ ਪ੍ਰਸਾਰਿਤ ਹੋ ਰਿਹਾ ਹੈ। ਇਸ ਲਈ ਇਸ ਗੱਲ ਦੀ ਸੰਭਾਵਨਾ ਵੀ ਬਹੁਤ ਜ਼ਿਆਦਾ ਹੈ ਕਿ ਇਹ ਕੋਰੋਨਾ ਦੇ ਇਕ ਨਵੇਂ ਅਤੇ ਬੇਹੱਦ ਖ਼ਤਰਨਾਕ ਵੇਰੀਐਂਟ ਨੂੰ ਜਨਮ ਵੀ ਦੇ ਸਕਦਾ ਹੈ। ਹਾਲਾਂਕਿ ਹੁਣ ਤੱਕ ਇਹ ਸਾਹਮਣੇ ਆਇਆ ਹੈ ਕਿ ਡੈਲਟਾ ਵੇਰੀਐਂਟ ਦੇ ਮੁਕਾਬਲੇ ਓਮੀਕਰੋਨ ਮਰੀਜ਼ ਦੀ ਮੌਤ ਦਾ ਕਾਰਨ ਘੱਟ ਬਣ ਰਿਹਾ ਹੈ ਪਰ ਕੌਣ ਕਹਿ ਸਕਦਾ ਹੈ ਕਿ ਅਗਲਾ ਵੇਰੀਐਂਟ ਕੀ ਕਰੇਗਾ?

ਇਹ ਵੀ ਪੜ੍ਹੋ: ਇਮਰਾਨ ਖਾਨ ਦੀ ਸਾਬਕਾ ਪਤਨੀ ’ਤੇ ਹੋਇਆ ਜਾਨਲੇਵਾ ਹਮਲਾ, ਪੁੱਛਿਆ- ਕੀ ਇਹੀ ਹੈ ਨਵਾਂ ਪਾਕਿਸਤਾਨ?

ਸਮਾਲਵੁੱਡ ਨੇ ਕਿਹਾ ਕਿ ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ ਯੂਰਪ ਵਿਚ ਹੁਣ ਤੱਕ 100 ਮਿਲੀਅਲ (10 ਕਰੋੜ) ਤੋਂ ਜ਼ਿਆਦਾ ਕੋਵਿਡ-19 ਦੇ ਮਾਮਲੇ ਦਰਜ ਹੋ ਚੁੱਕੇ ਹਨ ਅਤੇ ਡਰਾਉਣ ਵਾਲੀ ਗੱਲ ਇਹ ਹੈ ਕਿ 2021 ਦੇ ਆਖ਼ਰੀ ਹਫ਼ਤੇ ਵਿਚ ਹੀ 5 ਮਿਲੀਅਨ (50 ਲੱਖ) ਤੋਂ ਜ਼ਿਆਦਾ ਨਵੇਂ ਮਾਮਲੇ ਦਰਜ ਹੋਏ। ਉਨ੍ਹਾਂ ਕਿਹਾ, ‘ਅਸੀਂ ਇਕ ਬਹੁਤ ਹੀ ਖ਼ਤਰਨਾਕ ਪੜਾਅ ਵਿਚ ਹਾਂ, ਅਸੀਂ ਪੱਛਮੀ ਯੂਰਪ ਵਿਚ ਸੰਕ੍ਰਮਣ ਦਰ ਵਿਚ ਕਾਫ਼ੀ ਵਾਧਾ ਦੇਖ ਰਹੇ ਹਾਂ ਅਤੇ ਇਸ ਦਾ ਪੂਰਾ ਪ੍ਰਭਾਵ ਅਜੇ ਤੱਕ ਸਪਸ਼ਟ ਨਹੀਂ ਹੈ।’

ਇਹ ਵੀ ਪੜ੍ਹੋ: ਕੈਨੇਡਾ: ਗੋਲੀਬਾਰੀ ਦੀ ਘਟਨਾ 'ਚ ਸ਼ਾਮਲ 17 ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਸਮਾਲਵੁੱਡ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਡੈਲਟਾ ਦੀ ਤੁਲਨਾ ਵਿਚ ਓਮੀਕਰੋਨ ਵੇਰੀਐਂਟ ਨਾਲ ਹਸਪਤਾਲ ਵਿਚ ਦਾਖ਼ਲ ਹੋਣ ਦਾ ਵਧੇਰੇ ਜੋਖ਼ਮ ਹੈ ਪਰ ਇਸ ਤੋਂ ਉਲਟ ਸੰਕ੍ਰਮਣ ਦੀ ਰਫ਼ਤਾਰ ਵਿਚ ਇਹ ਡੈਲਟਾ ਵੇਰੀਐਂਟ ਤੋਂ ਕਿਤੇ ਅੱਗੇ ਹੈ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਦੇਖਦੇ ਹੋ ਕਿ ਮਾਮਲਿਆਂ ਵਿਚ ਇੰਨਾ ਵਾਧਾ ਹੋ ਰਿਹਾ ਹੈ ਤਾਂ ਗੰਭੀਰ ਬੀਮਾਰੀ ਵਾਲੇ ਲੋਕਾਂ ਦੇ ਇਸ ਸੰਕ੍ਰਮਣ ਦੀ ਲਪੇਟ ਵਿਚ ਆਉਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ। ਇੰਨਾ ਹੀ ਨਹੀਂ ਇਸ ਨਾਲ ਮੌਤ ਦਾ ਅੰਕੜਾ ਵੀ ਵੱਧ ਸਕਦਾ ਹੈ। ਇਸ ਨਾਲ ਹਸਪਤਾਲਾਂ ’ਤੇ ਵੀ ਬੋਝ ਵਧੇਗਾ ਅਤੇ ਮਹਾਮਾਰੀ ਵਰਗਾ ਸੰਕਟ ਪੈਦਾ ਹੋ ਸਕਦਾ ਹੈ। 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News