ਇਸ ਮਸ਼ਹੂਰ ਕੰਪਨੀ ''ਚ ਵਰਕਰਾਂ ''ਤੇ ਕੰਮ ਦਾ ਇੰਨਾਂ ਬੋਝ, ਬੋਤਲ ''ਚ ਪੇਸ਼ਾਬ ਕਰਨ ਨੂੰ ਮਜ਼ਬੂਰ
Friday, Mar 26, 2021 - 11:52 PM (IST)
ਵਾਸ਼ਿੰਗਟਨ-ਅਮਕੀਰੀ ਕੰਪਨੀ ਐਮਾਜ਼ੋਨ ਦੇ ਮੁਲਾਜ਼ਮਾਂ 'ਤੇ ਕੰਮ ਦਾ ਸੱਚਮੁੱਚ ਇੰਨਾ ਦਬਾਅ ਹੈ ਕਿ ਉਹ ਪੇਸ਼ਾਬ ਕਰਨ ਟਾਇਲਟ ਤੱਕ ਨਹੀਂ ਪਾ ਜਾ ਰਹੇ ਹਨ? ਕੀ ਉਨ੍ਹਾਂ ਨੂੰ ਬੋਤਲ 'ਚ ਪੇਸ਼ਾਬ ਕਰਨਾ ਪੈ ਰਿਹਾ ਹੈ? ਮੁਲਾਜ਼ਮਾਂ ਦੇ ਇਨ੍ਹਾਂ ਦੋਸ਼ਾਂ ਨੂੰ ਜਦ ਖੁਦ ਐਮਾਜ਼ੋਨ ਨਿਊਜ਼ ਨੇ ਹਵਾ ਦਿੱਤੀ ਤਾਂ ਐਮਾਜ਼ੋਨ ਨੇ ਟਵਿਟਰ ਰਾਹੀਂ ਸਪਸ਼ਟੀਕਰਨ ਦਿੱਤਾ।ਮੁਲਾਜ਼ਮਾਂ ਦੇ ਇਸ ਗੰਭੀਰ ਦੋਸ਼ਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਚ ਐਮਾਜ਼ੋਨ ਨੂੰ ਬਚਾਅ ਦੇ ਪੱਖ 'ਚ ਆਉਣਾ ਪਿਆ।
ਇਹ ਵੀ ਪੜ੍ਹੋ-ਮਨੁੱਖੀ ਅਧਿਕਾਰਾਂ ਦੀਆਂ ਪਾਬੰਦੀਆਂ ਦਾ ਚੀਨ ਨੇ ਬ੍ਰਿਟੇਨ ਤੋਂ ਇੰਝ ਲਿਆ ਬਦਲਾ
ਕੰਪਨੀ 'ਤੇ ਮੁਲਾਜ਼ਮਾਂ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਤੋਂ ਇੰਨਾਂ ਜ਼ਿਆਦਾ ਕੰਮ ਲਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਰੈਸਟਰੂਮ 'ਚ ਆਰਾਮ ਕਰਨ ਦੀ ਗੱਲ ਤਾਂ ਦੂਰ ਪਖਾਨੇ ਤੱਕ ਜਾਣ ਦਾ ਸਮਾਂ ਨਹੀਂ ਮਿਲ ਰਿਹਾ ਹੈ। ਦੇਖਦੇ ਹੀ ਦੇਖਦੇ ਇਹ ਖਬਰ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਈ ਜਿਸ 'ਤੇ ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਉਣ ਲੱਗੀਆਂ। ਦਰਅਸਲ ਵੱਖ-ਵੱਖ ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਸੀ ਕਿ ਐਮਾਜ਼ੋਨ ਦੇ ਮੁਲਾਜ਼ਮਾਂ ਨੂੰ ਕੰਮ ਦੇ ਦਬਾਅ 'ਚ ਬੋਤਲ 'ਚ ਪੇਸ਼ਾਬ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ-ਬੰਗਲਾਦੇਸ਼ : 3 ਵਾਹਨਾਂ ਦੀ ਹੋਈ ਭਿਆਨਕ ਟੱਕਰ 'ਚ 17 ਮਰੇ
ਇਕ ਅੰਗ੍ਰੇਜ਼ੀ ਵੈੱਬਸਾਈਟ ਦੀ ਖਬਰ ਮੁਤਾਬਕ ਕੰਪਨੀ ਦੇ ਮੁਲਾਜ਼ਮਾਂ ਅਤੇ ਕਾਂਟ੍ਰੈਕਟ ਡਰਾਈਵਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਵਾਹਨ 'ਚ ਹੀ ਬੋਤਲ 'ਚ ਪੇਸ਼ਾਬ ਕਰਨਾ ਪੈ ਰਿਹਾ ਹੈ ਕਿਉਂਕਿ ਕੰਪਨੀ ਉਨ੍ਹਾਂ ਤੋਂ 14 ਘੰਟੇ ਕੰਮ ਲੈ ਰਹੀ ਹੈ। ਮੁਲਾਜ਼ਮਾਂ ਦੀ ਉਤਪਾਦਕਤਾ ਵਧਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ। ਹਾਲਾਂਕਿ ਹੁਣ ਇਸ ਦੇ ਵਿਰੁੱਧ ਮੁਲਾਜ਼ਮ ਲਾਮਬੰਦ ਹੋਣ ਲੱਗੇ ਹਨ।
ਐਮਾਜ਼ੋਨ ਦੇ ਇਕ ਚੋਟੀ ਦੇ ਕਾਰਜਕਾਰੀ ਵੱਲ਼ੋਂ ਕੰਪਨੀ ਦੇ ਬਚਾਅ 'ਚ ਕੀਤੇ ਗਏ ਟਵੀਟ ਦੇ ਜਵਾਬ 'ਚ ਅਮਰੀਕੀ ਸੈਨੇਟਰ ਮਾਰਕ ਪੋਕਾਨ ਨੇ ਬੁੱਧਵਾਰ ਨੂੰ ਟਵਿਟਰ 'ਤੇ ਪੋਸਟ ਲਿਖੀ ਕਿ 15 ਡਾਲਰ ਪ੍ਰਤੀ ਘੰਟੇ ਦੀ ਦਰ ਨਾਲ ਮੁਲਾਜ਼ਮਾਂ ਨੂੰ ਤਨਖਾਹ ਦੇਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਪ੍ਰਗਤੀਸ਼ੀਲ ਕੰਪਨੀ ਹੋ ਜਦਕਿ ਹਕੀਕਤ ਇਹ ਹੈ ਕਿ ਮੁਲਾਜ਼ਮਾਂ ਨੂੰ ਬੋਤਲ 'ਚ ਪੇਸ਼ਾਬ ਕਰਨਾ ਪੈ ਰਿਹਾ ਹੈ। ਪੂਰੀ ਦੁਨੀਆ 'ਚ ਐਮਾਜ਼ੋਨ ਦੇ 13 ਲੱਖ ਤੋਂ ਵਧੇਰੇ ਮੁਲਾਜ਼ਮ ਹਨ।
ਇਹ ਵੀ ਪੜ੍ਹੋ-ਪਾਕਿ ਹੈਲਥ ਵਰਕਰਸ ਨੂੰ ਮੰਤਰੀ ਦੀ ਧਮਕੀ, ਚੀਨੀ ਕੋਰੋਨਾ ਵੈਕਸੀਨ ਨਾ ਲਵਾਈ ਤਾਂ ਜਾਵੇਗੀ ਨੌਕਰੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।