ਚੰਦ ’ਤੇ ਇੰਨੀ ਆਕਸੀਜਨ ਕਿ 8 ਅਰਬ ਲੋਕ ਰਹਿ ਸਕਦੇ ਹਨ ਇਕ ਲੱਖ ਸਾਲ ਤੱਕ ਜ਼ਿੰਦਾ

11/13/2021 4:39:48 PM

ਲਿਸਮੋਰ (ਆਸਟਰੇਲੀਆ) (ਭਾਸ਼ਾ)-ਚੰਦ ਦੀ ਉੱਪਰਲੀ ਸਤ੍ਹਾ ’ਤੇ ਇੰਨੀ ਆਕਸੀਜਨ ਹੋਣ ਦਾ ਪਤਾ ਲੱਗਾ ਹੈ, ਜੋ 8 ਅਰਬ ਲੋਕਾਂ ਨੂੰ ਇਕ ਲੱਖ ਸਾਲ ਤੱਕ ਜ਼ਿੰਦਾ ਰੱਖ ਸਕਦੀ ਹੈ। ਅਜਿਹੇ ’ਚ ਹੁਣ ਅਧਿਐਨ ਦਾ ਫੋਕਸ ਇਸ ’ਤੇ ਹੈ ਕਿ ਇਸ ਆਕਸੀਜਨ ਨੂੰ ਇਨਸਾਨ ਦੇ ਸਾਹ ਲੈਣ ਲਾਇਕ ਕਿਵੇਂ ਬਣਾਇਆ ਜਾਵੇ। ‘ਦਿ ਕਨਵਰਸੈਸ਼ਨ’ ਦੀ ਰਿਪੋਰਟ ਮੁਤਾਬਕ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਆਸਟਰੇਲੀਆਈ ਪੁਲਾੜ ਏਜੰਸੀ ਨਾਲ ਅਕਤੂਬਰ ’ਚ ਮਿਸ਼ਨ ‘ਆਰਕਟੇਮਿਸ’ ਦੇ ਤਹਿਤ ਇਕ ਨਵਾਂ ਸਮਝੌਤਾ ਕੀਤਾ ਹੈ। ਇਸ ਦੇ ਤਹਿਤ ਆਸਟਰੇਲੀਆ ਵਿਚ ਬਣਿਆ ਇਕ ਅਜਿਹਾ ਰੋਵਰ ਚੰਦ ’ਤੇ ਭੇਜਿਆ ਜਾਵੇਗਾ, ਜੋ ਉਨ੍ਹਾਂ ਚੱਟਾਨਾਂ ਨੂੰ ਇਕੱਠਾ ਕਰੇਗਾ, ਜੋ ਉਥੇ ਸਾਹ ਲੈਣਯੋਗ ਆਕਸੀਜਨ ਪ੍ਰਦਾਨ ਕਰ ਸਕਣ। ਜਿਥੋਂ ਤੱਕ ਚੰਦ ਦੇ ਵਾਯੂਮੰਡਲ ਦੀ ਗੱਲ ਹੈ ਤਾਂ ਇਹ ਬਹੁਤ ਹੀ ਪਤਲਾ ਹੈ ਅਤੇ ਇਸ ’ਚ ਜ਼ਿਆਦਾਤਰ ਹਾਈਡ੍ਰੋਜਨ, ਨਿਯਾਨ ਅਤੇ ਆਰਗਨ ਗੈਸ ਦੀ ਮਾਤਰਾ ਹੈ। ਇਸ ’ਚ ਮਨੁੱਖਾਂ ਅਤੇ ਦੁਧਾਰੂਆਂ ਲਈ ਜ਼ਰੂਰੀ ਆਕਸੀਜਨ ਦਾ ਮਿਸ਼ਰਣ ਨਹੀਂ ਹੈ।

‘ਰੋਜੇਲਿਥ’ ਵਿਚ ਫਸੀ ਹੈ ਆਕਸੀਜਨ
ਵਿਗਿਆਨੀਆਂ ਦਾ ਕਹਿਣਾ ਹੈ ਕਿ ਅਸਲ ਵਿਚ ਚੰਦ ’ਤੇ ਭਰਪੂਰ ਆਕਸੀਜਨ ਹੈ। ਇਹ ਸਿਰਫ ਗੈਸ ਦੇ ਰੂਪ ਵਿਚ ਨਹੀਂ ਹੈ। ਇਸ ਦੀ ਥਾਂ ਇਹ ਚੰਦ ਨੂੰ ਢਕਣ ਵਾਲੀ ਚੱਟਾਨ ਦੀ ਪਰਤ ਅਤੇ ਬਾਰੀਕ ਧੂੜ, ਜਿਸ ਨੂੰ ‘ਰੇਜੋਲਿਥ’ ਕਿਹਾ ਜਾਂਦਾ ਹੈ, ’ਚ ਫਸ ਗਈ ਹੈ। ਚੰਦ ਦਾ ‘ਰੇਜੋਲਿਥ’ ਲੱਗਭਗ 45 ਫੀਸਦੀ ਆਕਸੀਜਨ ਨਾਲ ਬਣਿਆ ਹੈ। ਚੰਦ ‘ਰੋਜੋਲਿਥ’ ਦੇ ਹਰੇਕ ਘਣਮੀਟਰ ’ਚ ਔਸਤਨ 1.4 ਟਨ ਖਣਿਜ ਹੁੰਦੇ ਹਨ, ਜਿਸ ’ਚ ਲੱਗਭਗ 630 ਕਿਲੋਗ੍ਰਾਮ ਆਕਸੀਜਨ ਸ਼ਾਮਲ ਹੈ। ਨਾਸਾ ਦਾ ਕਹਿਣਾ ਹੈ ਕਿ ਮਨੁੱਖ ਨੂੰ ਜ਼ਿੰਦਾ ਰਹਿਣ ਲਈ ਇਕ ਦਿਨ ਵਿਚ ਲੱਗਭਗ 800 ਗ੍ਰਾਮ ਆਕਸੀਜਨ ਦੀ ਲੋੜ ਹੁੰਦੀ ਹੈ, ਤਾਂ 639 ਕਿਲੋ ਆਕਸੀਜਨ ਇਕ ਵਿਅਕਤੀ ਨੂੰ ਲੱਗਭਗ 2 ਸਾਲ ਤੱਕ ਜ਼ਿੰਦਾ ਰੱਖੇਗੀ। ਚੰਦ ’ਤੇ ‘ਰੇਜੋਲਿਥ’ ਦੀ ਔਸਤ ਡੂੰਘਾਈ ਲੱਗਭਗ 10 ਮੀਟਰ ਹੈ ਅਤੇ ਅਸੀਂ ਇਸ ਨਾਲ ਸਾਰੀ ਆਕਸੀਜਨ ਕੱਢ ਸਕਦੇ ਹਾਂ।
ਬਹਿਰਹਾਲ, ਇਹ ਅੰਕੜਾ ਬਹੁਤ ਅਦਭੁੱਤ ਹੈ। ਚੰਦ ਜ਼ਿਆਦਾਤਰ ਉਨ੍ਹਾਂ ਚੱਟਾਨਾਂ ਨਾਲ ਬਣਿਆ ਹੈ, ਜੋ ਧਰਤੀ ’ਤੇ ਹਨ। ਸਿਲਿਕਾ, ਐਲਮੀਨੀਅਮ, ਆਇਰਨ ਅਤੇ ਮੈਗਨੀਸ਼ੀਅਮ ਆਕਸਾਈਡ ਵਰਗੇ ਖਣਿਜ ਚੰਦ ’ਤੇ ਵੱਡੀ ਮਾਤਰਾ ਵਿਚ ਹਨ। ਇਨ੍ਹਾਂ ਸਾਰੇ ਖਣਿਜਾਂ ’ਚ ਆਕਸੀਜਨ ਹੁੰਦੀ ਹੈ ਪਰ ਇਸ ਰੂਪ ’ਚ ਨਹੀਂ ਕਿ ਸਾਡੇ ਫੇਫੜਿਆਂ ਤੱਕ ਪਹੁੰਚ ਸਕੇ।


Manoj

Content Editor

Related News