ਸਾਊਦੀ 'ਚ ਹੁਣ ਤੱਕ 441 ਲੋਕਾਂ ਦੀ ਮੌਤ, 54 ਹਜ਼ਾਰ ਤੋਂ ਵੱਧ ਠੀਕ ਹੋਏ
Friday, May 29, 2020 - 07:32 AM (IST)
ਰਿਆਦ— ਸਾਊਦੀ ਅਰਬ 'ਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 1,644 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇੱਥੇ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 80,185 ਹੋ ਗਈ।
ਸਾਊਦੀ ਸਿਹਤ ਮੰਤਰਾਲਾ ਮੁਤਾਬਕ, ਕੁੱਲ ਸੰਕ੍ਰਮਿਤ ਮਾਮਲਿਆਂ 'ਚ 25,191 ਸਰਗਰਮ ਹਨ, ਜਦੋਂ ਕਿ 429 ਲੋਕਾਂ ਦੀ ਹਾਲਤ ਗੰਭੀਰ ਹੈ। ਪਿਛਲੇ 24 ਘੰਟਿਆਂ 'ਚ ਇੱਥੇ 3,531 ਮਰੀਜ਼ ਠੀਕ ਹੋਏ ਹਨ ਅਤੇ ਹੁਣ ਤੱਕ 54,553 ਲੋਕ ਇਸ ਬੀਮਾਰ ਤੋਂ ਮੁਕਤ ਹੋ ਚੁੱਕੇ ਹਨ।
ਉੱਥੇ ਹੀ, ਵੀਰਵਾਰ ਨੂੰ ਸਾਊਦੀ ਅਰਬ 'ਚ 16 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 441 ਹੋ ਗਈ ਹੈ। ਸਿਹਤ ਮੰਤਰਾਲਾ ਨੇ ਦੱਸਿਆ ਕਿ ਹੁਣ ਤੱਕ 7,70,696 ਟੈਸਟ ਹੋ ਚੁੱਕੇ ਹਨ। ਸਾਊਦੀ ਅਰਬ ਅਤੇ ਚੀਨ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਇਕ-ਦੂਜੇ ਦਾ ਸਮਰਥਨ ਕਰ ਰਹੇ ਹਨ। ਫਰਵਰੀ 'ਚ ਸਾਊਦੀ ਨੇ ਚੀਨ ਦੀ ਮਦਦ ਦਾ ਪ੍ਰਸਤਾਵ ਦਿੱਤਾ ਸੀ। ਸਾਊਦੀ ਅਰਬ ਵੱਲੋਂ 21 ਜੂਨ ਤੱਕ ਵਾਪਸੀ ਨੂੰ ਆਮ ਵਾਂਗ ਕਰਨ ਲਈ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਹਾਲਾਂਕਿ ਮੱਕਾ ਅਤੇ ਮਦੀਨਾ ਲਈ ਤੀਰਥ ਯਾਤਰਾਵਾਂ, ਨਾਲ ਹੀ ਅੰਤਰਰਾਸ਼ਟਰੀ ਉਡਾਣਾਂ ਮੁਅੱਤਲ ਰਹਿਣਗੀਆਂ, ਜਦੋਂ ਕਿ ਘਰੇਲੂ ਉਡਾਣਾਂ ਨੂੰ ਬਹਾਲ ਕੀਤਾ ਜਾ ਰਿਹਾ ਹੈ।