ਤਾਂ ਇਸ ਲਈ ਅਜੀਤ ਡੋਵਾਲ ਨੂੰ ਕਿਹਾ ਜਾਂਦੈ ਭਾਰਤ ਦਾ ਜੇਮਸ ਬਾਂਡ

08/06/2019 4:58:23 PM

ਲਾਹੌਰ (ਏਜੰਸੀ)- ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ 'ਤੇ ਫਿਲਮ ਬਣਨ ਜਾ ਰਹੀ ਹੈ। ਇਸ ਦੀ ਕੇਂਦਰੀ ਭੂਮਿਕਾ ਐਕਟਰ ਅਕਸ਼ੈ ਕੁਮਾਰ ਨਿਭਾਉਣਗੇ। ਕੈਰੀਅਰ ਦੇ ਸ਼ੁਰੂਆਤੀ ਦਿਨਾਂ ਵਿਚ ਡੋਵਾਲ ਨੇ ਪਾਕਿਸਤਾਨ ਵਿਚ ਰਹਿ ਕੇ ਬਤੌਰ ਏਜੰਟ ਅਜਿਹਾ ਕੰਮ ਕੀਤਾ ਸੀ ਕਿ ਉਨ੍ਹਾਂ ਨੂੰ ਜੇਮਸ ਬਾਂਡ ਕਿਹਾ ਜਾਣ ਲੱਗਾ ਸੀ। ਅਜੀਤ ਡੋਵਾਲ ਪਾਕਿਸਤਾਨ ਵਿਚ ਭਾਰਤੀ ਹਾਈਕਮਿਸ਼ਨ ਵਿਚ 7 ਸਾਲ ਤੱਕ ਕੰਮ ਕਰ ਚੁੱਕੇ ਹਨ। ਸ਼ੁਰੂਆਤੀ ਦਿਨਾਂ ਵਿਚ ਉਹ ਅੰਡਰਕਵਰ ਏਜੰਟ ਸਨ। 7 ਸਾਲ ਤੱਕ ਉਹ ਪਾਕਿਸਤਾਨ ਵਿਚ ਸਰਗਰਮ ਰਹੇ। ਉਹ ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿਚ ਇਕ ਮੁਸਲਿਮ ਵਾਂਗ ਰਹੇ। ਕੋਈ ਇਸ ਦੌਰਾਨ ਕਦੇ ਸਮਝ ਵੀ ਨਹੀਂ ਸਕਿਆ ਕਿ ਉਹ ਇਕ ਹਿੰਦੂ ਹਨ ਅਤੇ ਭਾਰਤ ਦੇ ਜਾਸੂਸ ਹਨ।

ਭਾਰਤੀ ਫੌਜ ਦੇ ਇਕ ਮਹੱਤਵਪੂਰਨ ਆਪ੍ਰੇਸ਼ਨ ਬਲੂ ਸਟਾਰ ਦੌਰਾਨ ਉਨ੍ਹਾਂ ਨੇ ਇਕ ਗੁਪਤਚਰ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਭਾਰਤੀ ਸੁਰੱਖਿਆ ਦਸਤਿਆਂ ਲਈ ਅਜਿਹੀ ਮਹੱਤਵਪੂਰਨ ਖੁਫੀਆ ਜਾਣਕਾਰੀ ਮੁਹੱਈਆ ਕਰਵਾਈ ਜੋ ਉਨ੍ਹਾਂ ਦੇ ਬਹੁਤ ਕੰਮ ਦੀ ਸੀ, ਜਿਸ ਦੀ ਮਦਦ ਨਾਲ ਫੌਜੀ ਆਪ੍ਰੇਸ਼ਨ ਸਫਲ ਹੋ ਸਕਿਆ। ਇਸ ਦੌਰਾਨ ਉਹ ਪਾਕਿਸਤਾਨ ਜਾਸੂਸ ਬਣ ਕੇ ਗਰਮ ਖਿਆਲੀਆਂ ਦੇ ਨੇੜੇ ਆਏ। ਉਨ੍ਹਾਂ ਦਾ ਵਿਸ਼ਵਾਸ ਜਿੱਤਿਆ। ਇਸ ਤੋਂ ਬਾਅਦ ਗਰਮ ਖਿਆਲੀਆਂ ਦੀਆਂ ਤਿਆਰੀਆਂ ਦੀ ਸਾਰੀ ਜਾਣਕਾਰੀ ਉਨ੍ਹਾਂ ਨੂੰ ਪਤਾ ਲੱਗਣ ਲੱਗੀ। ਜਿਸ ਨੂੰ ਉਨ੍ਹਾਂ ਨੇ ਭਾਰਤੀ ਏਜੰਸੀਆਂ ਤੱਕ ਭੇਜਿਆ। ਪਾਕਿਸਤਾਨ ਦੇ ਕਿਸੇ ਵੀ ਇਲਾਕੇ ਵਿਚ ਕੁਝ ਵੀ ਹੁੰਦਾ ਹੈ ਤਾਂ ਉਥੋਂ ਦੇ ਸੁਰੱਖਿਆ ਮਾਹਰ ਅਤੇ ਮੀਡੀਆ ਅਜੀਤ ਡੋਵਾਲ 'ਤੇ ਦੋਸ਼ ਲਗਾਉਣਾ ਸ਼ੁਰੂ ਕਰ ਦਿੰਦੇ ਹਨ। ਪਾਕਿਸਤਾਨ ਵਿਚ ਕੋਈ ਧਮਾਕਾ ਹੋਣ 'ਤੇ ਉਥੇ ਟਵਿੱਟਰ 'ਤੇ ਅਜੀਤ ਡੋਵਾਲ ਟ੍ਰੈਂਡ ਕਰਨ ਲੱਗਦੇ ਹਨ।

ਜੂਨ 2014 : ਡੋਵਾਲ ਨੇ ਆਈ.ਐਸ.ਆਈ.ਐਸ. ਦੇ ਕਬਜ਼ੇ ਵਿਚੋਂ 46 ਭਾਰਤੀ ਨਰਸਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਨਰਸਾਂ ਅੱਤਵਾਦੀ ਸਮੂਹ ਇਸਲਾਮਿਕ ਸਟੇਟ ਦੇ ਕੰਟਰੋਲ ਵਾਲੇ ਇਰਾਕੀ ਸ਼ਹਿਰ ਤਿਕਰਿਤ ਦੇ ਇਕ ਹਸਪਤਾਲ ਵਿਚ ਫੱਸ ਗਈ ਸੀ। ਇਹ ਅਜੀਤ ਡੋਵਾਲ ਦਾ ਹੀ ਕਮਾਲ ਸੀ ਕਿ 1971 ਤੋਂ ਲੈ ਕੇ 1999 ਤੱਕ ਇੰਡੀਅਨ ਏਅਰਲਾਈਨਜ਼ ਦੇ ਪੰਜ ਜਹਾਜ਼ਾਂ ਦੇ ਸੰਭਾਵਿਤ ਅਗਵਾ ਦੀਆਂ ਘਟਨਾਵਾਂ ਨੂੰ ਟਾਲਿਆ ਜਾ ਸਕਿਆ ਸੀ।

1999 : ਕੰਧਾਰ ਵਿਚ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਆਈ.ਸੀ.-814 ਦੇ ਅਗਵਾਕਾਰਾਂ ਦੇ ਨਾਲ ਭਾਰਤ ਦੇ ਮੁੱਖ ਵਾਰਤਾਕਾਰ ਦੇ ਤੌਰ 'ਤੇ ਅਜੀਤ ਡੋਵਾਲ ਹੀ ਸਨ। ਉਹ ਮਿਜ਼ੋਰਮ, ਪੰਜਾਬ ਅਤੇ ਕਸ਼ਮੀਰ ਵਿਚ ਚੱਲ ਰਹੇ ਅੱਤਵਾਰ ਵਿਰੋਧੀ ਮੁਹਿੰਮ ਵਿਚ ਸਰਗਰਮੀ ਨਾਲ ਸ਼ਾਮਲ ਸਨ। 1968 ਵਿਚ ਪੂਰਬੀ ਉੱਤਰ ਵਿਚ ਅੱਤਵਾਦੀਆਂ ਦੇ ਖਿਲਾਫ ਖੁਫੀਆ ਮੁਹਿੰਮ ਚਲਾਉਣ ਦੌਰਾਨ ਲਾਲਡੇਂਗਾ ਅੱਤਵਾਦੀ ਸਮੂਹ ਦੇ 6 ਕਮਾਂਡਰਾਂ ਨੂੰ ਉਨ੍ਹਾਂ ਨੇ ਭਾਰਤ ਦੇ ਪੱਖ ਵਿਚ ਕਰ ਲਿਆ ਸੀ। ਕਸ਼ਮੀਰ ਵਿਚ ਕੂਕਾ ਪਰੇ ਵਰਗੇ ਕੱਟੜ ਕਸ਼ਮੀਰੀ ਅੱਤਵਾਦੀ ਨੂੰ ਰਾਜ਼ੀ ਕਰਕੇ ਅਜੀਤ ਡੋਵਾਲ ਨੇ ਭਾਰਤ ਵਿਰੋਧੀ ਸੰਗਠਨਾਂ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਸੀ। ਉਨ੍ਹਾਂ ਨੇ ਕੱਟਰਪੰਥੀ ਭਾਰਤ ਵਿਰੋਧੀ ਅੱਤਵਾਦੀ ਨੂੰ ਵੀ ਨਿਸ਼ਾਨਾ ਬਣਾਇਆ ਅਤੇ 1996 ਵਿਚ ਜੰਮੂ-ਕਸ਼ਮੀਰ ਵਿਚ ਹੋਣ ਵਾਲੀਆਂ ਚੋਣਾਂ ਲਈ ਰਾਹ ਪੱਧਰਾ ਕੀਤਾ।


Sunny Mehra

Content Editor

Related News