ਯੂਰਪ ''ਚ ਭਾਰੀ ਬਰਫ਼ਬਾਰੀ ਨੇ ਢਾਹਿਆ ਕਹਿਰ ! ਕਈ ਲੋਕਾਂ ਦੀ ਮੌਤ, ਸੈਂਕੜੇ ਫਲਾਈਟਾਂ ਵੀ ਰੱਦ
Wednesday, Jan 07, 2026 - 12:09 PM (IST)
ਇੰਟਰਨੈਸ਼ਨਲ ਡੈਸਕ- ਇਸ ਸਮੇਂ ਭਾਰਤ ਹੀ ਨਹੀਂ, ਅਮਰੀਕਾ-ਕੈਨੇਡਾ ਤੇ ਯੂਰਪੀ ਦੇਸ਼ਾਂ 'ਚ ਵੀ ਕੜਾਕੇ ਦੀ ਠੰਡ ਪੈ ਰਹੀ ਹੈ। ਯੂਰਪ ਵਿੱਚ ਭਾਰੀ ਬਰਫ਼ਬਾਰੀ ਅਤੇ ਬਰਫ਼ੀਲੇ ਮੌਸਮ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੈਂਕੜੇ ਉਡਾਣਾਂ ਰੱਦ ਕਰਨੀਆਂ ਪਈਆਂ ਹਨ।
ਖ਼ਰਾਬ ਮੌਸਮ ਕਾਰਨ ਹੁਣ ਤੱਕ 6 ਲੋਕਾਂ ਦੀ ਮੌਤ ਦੀ ਖ਼ਬਰ ਹੈ। ਫਰਾਂਸ ਵਿੱਚ ਸੜਕਾਂ 'ਤੇ ਜੰਮੀ ਬਰਫ਼ ਕਾਰਨ ਹੋਏ ਵੱਖ-ਵੱਖ ਹਾਦਸਿਆਂ ਵਿੱਚ 5 ਲੋਕ ਮਾਰੇ ਗਏ ਹਨ, ਜਦਕਿ ਬੋਸਨੀਆ ਦੀ ਰਾਜਧਾਨੀ ਸਾਰਾਜੇਵੋ ਵਿੱਚ ਇੱਕ ਔਰਤ ਦੀ ਮੌਤ ਉਸ 'ਤੇ ਬਰਫ਼ ਨਾਲ ਲੱਦਿਆ ਦਰੱਖਤ ਡਿੱਗਣ ਕਾਰਨ ਹੋ ਗਈ।
ਇਸ ਬਰਫ਼ਬਾਰੀ ਕਾਰਨ ਨੀਦਰਲੈਂਡ ਦੀ ਰਾਜਧਾਨੀ ਐਮਸਟਰਡੈਮ ਦਾ ਸ਼ਿਪੋਲ ਹਵਾਈ ਅੱਡਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਜਿੱਥੇ ਸੋਮਵਾਰ ਨੂੰ 450 ਉਡਾਣਾਂ ਰੱਦ ਕੀਤੀਆਂ ਗਈਆਂ। ਬੁੱਧਵਾਰ ਨੂੰ ਵੀ ਇੱਥੇ 400 ਤੋਂ ਵੱਧ ਉਡਾਣਾਂ ਰੱਦ ਹੋਈਆਂ ਅਤੇ 600 ਹੋਰ ਰੱਦ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਪੈਰਿਸ ਦੇ ਚਾਰਲਸ ਡੀ ਗੌਲ ਹਵਾਈ ਅੱਡੇ 'ਤੇ ਵੀ ਲਗਭਗ 40 ਫ਼ੀਸਦੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ- 6.7 ਤੀਬਰਤਾ ਦੇ ਭੂਚਾਲ ਨੇ ਹਿਲਾ'ਤੀ ਧਰਤੀ ! ਸਵੇਰੇ-ਸਵੇਰੇ ਕੰਬ ਗਿਆ ਇਹ ਦੇਸ਼
ਨੀਦਰਲੈਂਡ ਦੀ KLM, ਏਅਰ ਫਰਾਂਸ ਅਤੇ ਈਜ਼ੀਜੈੱਟ ਵਰਗੀਆਂ ਪ੍ਰਮੁੱਖ ਏਅਰਲਾਈਨਾਂ ਨੇ ਆਪਣੀਆਂ ਦਰਜਨਾਂ ਉਡਾਣਾਂ ਰੱਦ ਕੀਤੀਆਂ ਹਨ। KLM ਨੇ ਦੱਸਿਆ ਕਿ ਬਹੁਤ ਜ਼ਿਆਦਾ ਬਰਫ਼ਬਾਰੀ ਕਾਰਨ ਉਨ੍ਹਾਂ ਕੋਲ ਜਹਾਜ਼ਾਂ ਤੋਂ ਬਰਫ਼ ਸਾਫ਼ ਕਰਨ ਵਾਲੇ ਡੀ-ਆਈਸਿੰਗ ਫਲੂਇਡ ਦੀ ਕਮੀ ਹੋ ਰਹੀ ਹੈ।
ਨੀਦਰਲੈਂਡ ਵਿੱਚ ਆਈ.ਟੀ .ਖਰਾਬੀ ਅਤੇ ਮੌਸਮ ਕਾਰਨ ਰੇਲ ਸੇਵਾਵਾਂ ਵੀ ਰੁਕ ਗਈਆਂ ਸਨ, ਜਦਕਿ ਸਕਾਟਲੈਂਡ ਵਿੱਚ ਭਾਰੀ ਬਰਫ਼ਬਾਰੀ ਕਾਰਨ ਸੈਂਕੜੇ ਸਕੂਲ ਬੰਦ ਰਹੇ ਤੇ ਹਵਾਈ ਅੱਡਿਆਂ 'ਤੇ ਹਜ਼ਾਰਾਂ ਯਾਤਰੀ ਫਸੇ ਹੋਏ ਹਨ। ਕਈ ਮੁਸਾਫਿਰਾਂ ਨੇ ਹਵਾਈ ਅੱਡਿਆਂ 'ਤੇ ਜਾਣਕਾਰੀ ਦੀ ਘਾਟ ਅਤੇ ਲੰਬੀਆਂ ਲਾਈਨਾਂ ਕਾਰਨ ਭਾਰੀ ਪ੍ਰੇਸ਼ਾਨੀ ਦਾ ਪ੍ਰਗਟਾਵਾ ਕੀਤਾ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਬਰਫ਼ਬਾਰੀ ਹੋ ਸਕਦੀ ਹੈ, ਜਿਸ ਨਾਲ ਹਾਲਾਤ ਹੋਰ ਵਿਗੜ ਸਕਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
