ਗਰਭ ਅਵਸਥਾ ਦੌਰਾਨ ਸਿਗਰਟ ਤੇ ਸ਼ਰਾਬ ਦਾ ਸੇਵਨ ਬੱਚੇ ਲਈ ਜਾਨਲੇਵਾ

01/25/2020 8:20:13 PM

ਨਿਊਯਾਰਕ (ਏਜੰਸੀਆਂ)– ਗਰਭ ਅਵਸਥਾ ਵਿਚ ਸ਼ੁਰੂਆਤੀ 3 ਮਹੀਨਿਆਂ ਤੋਂ ਬਾਅਦ ਵੀ ਸਿਗਰਟਨੋਸ਼ੀ ਕਰਨ ਵਾਲੀਆਂ ਔਰਤਾਂ ਰਾਹੀਂ ਜਨਮ ਲੈਣ ਵਾਲੇ ਬੱਚਿਆਂ ਵਿਚ ਅਚਾਨਕ ਮੌਤ ਦਾ ਖਤਰਾ 12 ਗੁਣਾ ਤੱਕ ਜ਼ਿਆਦਾ ਹੁੰਦਾ ਹੈ। ਇਕ ਹਾਲ ਹੀ ਦੀ ਖੋਜ ਵਿਚ ਇਹ ਦਾਅਵਾ ਕੀਤਾ ਗਿਆ ਹੈ। ਇਸ ਬੀਮਾਰੀ ਨੂੰ ਸਡਨ ਇਨਫੈਂਟ ਡੈੱਥ ਸਿੰਡ੍ਰੋਮ (ਸਿਡਸ) ਕਿਹਾ ਜਾਂਦਾ ਹੈ।

ਕੀ ਹੈ ਸਿਡਸ?
ਸਿਡਸ ਵਿਚ ਬੱਚੇ ਦੀ ਇਕ ਸਾਲ ਦੀ ਉਮਰ ਦੇ ਅੰਦਰ ਬਿਨਾਂ ਕਿਸੇ ਕਾਰਨ ਅਚਾਨਕ ਮੌਤ ਹੋ ਜਾਂਦੀ ਹੈ। ਕਈ ਖੋਜਾਂ ਵਿਚ ਦਿਖਾਇਆ ਗਿਆ ਹੈ ਕਿ ਸਿਡਸ ਦਾ ਖਤਰਾ ਗਰਭ ਅਵਸਥਾ ਦੌਰਾਨ ਸਿਗਰਟਨੋਸ਼ੀ ਕਾਰਨ ਵਧਦਾ ਹੈ। ਕੁਝ ਖੋਜਾਂ ਵਿਚ ਇਹ ਵੀ ਪਾਇਆ ਗਿਆ ਹੈ ਕਿ ਗਰਭ ਅਵਸਥਾ ਵਿਚ ਸ਼ਰਾਬ ਪੀਣ ਨਾਲ ਵੀ ਸਿਡਸ ਦਾ ਖਤਰਾ ਵੱਧ ਜਾਂਦਾ ਹੈ। ਇਕ ਰਸਾਲੇ ਵਿਚ ਛਪੀ ਖੋਜ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਸਿਡਸ ਦਾ ਖਤਰਾ ਗਰਭ ਅਵਸਥਾ ਦੌਰਾਨ ਤੰਬਾਕੂ ਅਤੇ ਸ਼ਰਾਬ ਦੇ ਸੰਪਰਕ ਵਿਚ ਆਉਣ ਨਾਲ ਵੱਧ ਜਾਂਦਾ ਹੈ।

ਦੋਵਾਂ ਦਾ ਇਕੱਠੇ ਸੇਵਨ ਕਰਨਾ ਵਧੇਰੇ ਖਤਰਨਾਕ
ਅਮਰੀਕਾ ਦੀ ਆਵੇਰਾ ਹੈਲਥ ਸੈਂਟਰ ਫਾਰ ਪੀਡੀਆਟ੍ਰਿਕ ਐਂਡ ਕਮਿਊਨਿਟੀ ਦੀ ਖੋਜਕਾਰ ਐਮੀ ਜੇ. ਏਲੀਆਟ ਨੇ ਕਿਹਾ ਕਿ ਸਾਡੀ ਖੋਜ ਦੇ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਤੰਬਾਕੂ ਅਤੇ ਸ਼ਰਾਬ ਦਾ ਸਿਡਸ ਨਾਲ ਸਬੰਧ ਗਰਭ ਅਵਸਥਾ ਦੌਰਾਨ ਸਿਗਰਟ ਅਤੇ ਸ਼ਰਾਬ ਨੂੰ ਇਕੱਠਿਆਂ ਸੇਵਨ ਕਰਨ ਨਾਲ ਬੱਚਿਆਂ ਵਿਚ ਅਚਾਨਕ ਮੌਤ ਦਾ ਖਤਰਾ ਦੋਵਾਂ ਵਿਚੋਂ ਇਕ ਦਾ ਸੇਵਨ ਕਰਨ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਹੁੰਦਾ ਹੈ।
ਇੰਝ ਕੀਤਾ ਅਧਿਐਨ
ਖੋਜਕਾਰਾਂ ਨੇ 12000 ਗਰਭ ਅਵਸਥਾਵਾਂ ਦੀ ਨਿਗਰਾਨੀ ਕੀਤੀ, ਜਿਸ ਵਿਚ ਦੱਖਣੀ ਅਫਰੀਕਾ ਅਤੇ ਅਮਰੀਕੀ ਦੀਆਂ 5 ਥਾਵਾਂ ਤੋਂ ਮੁਕਾਬਲੇਬਾਜ਼ਾਂ ਦੀ ਚੋਣ ਇਥੇ ਜ਼ਿਆਦਾ ਹੋਣ ਵਾਲੇ ਸਿਗਰਟ ਅਤੇ ਸ਼ਰਾਬ ਦੇ ਸੇਵਨ ਨੂੰ ਦੇਖਦਿਆਂ ਕੀਤੀ ਗਈ। ਖੋਜਕਾਰਾਂ ਨੇ ਬੱਚੇ ਦੇ ਜਨਮ ਤੋਂ ਇਕ ਸਾਲ ਤੱਕ ਉਨ੍ਹਾਂ ਦੀ ਨਿਗਰਾਨੀ ਕੀਤੀ ਅਤੇ ਇਸ ਦੌਰਾਨ 66 ਬੱਚਿਆਂ ਦੀ ਮੌਤ ਹੋ ਗਈ। ਜਿਨ੍ਹਾਂ ਔਰਤਾਂ ਨੇ ਗਰਭ ਅਵਸਥਾ ਦੀ ਪਹਿਲੀ ਤਿਮਾਹੀ ਤੋਂ ਬਾਅਦ ਸਿਗਰਟ ਦਾ ਸੇਵਨ ਕੀਤਾ, ਉਨ੍ਹਾਂ ਦੇ ਬੱਚਿਆਂ ਵਿਚ ਸਿਡਸ ਹੋਣ ਦਾ ਖਤਰਾ 5 ਗੁਣਾ ਜ਼ਿਆਦਾ ਸੀ।


Baljit Singh

Content Editor

Related News