ਮਸਕਟ ਹਵਾਈ ਅੱਡੇ 'ਤੇ ਜਦੋਂ ਅਚਾਨਕ ਨਿਕਲਣ ਲੱਗਾ ਏਅਰ ਇੰਡੀਆ ਦੇ ਜਹਾਜ਼ 'ਚੋਂ ਧੂੰਆਂ, ਪਈਆਂ ਭਾਜੜਾਂ (ਵੀਡੀਓ)

Wednesday, Sep 14, 2022 - 05:53 PM (IST)

ਮਸਕਟ ਹਵਾਈ ਅੱਡੇ 'ਤੇ ਜਦੋਂ ਅਚਾਨਕ ਨਿਕਲਣ ਲੱਗਾ ਏਅਰ ਇੰਡੀਆ ਦੇ ਜਹਾਜ਼ 'ਚੋਂ ਧੂੰਆਂ, ਪਈਆਂ ਭਾਜੜਾਂ (ਵੀਡੀਓ)

ਨਵੀਂ ਦਿੱਲੀ/ਮਸਕਟ (ਏਜੰਸੀ)- ਮਸਕਟ ਇੰਟਰਨੈਸ਼ਨਲ ਏਅਰਪੋਰਟ 'ਤੇ ਬੁੱਧਵਾਰ ਨੂੰ ਏਅਰ ਇੰਡੀਆ ਐਕਸਪ੍ਰੈਸ ਦੇ ਇਕ ਜਹਾਜ਼ 'ਚੋਂ ਅਚਾਨਕ ਧੂੰਆਂ ਨਿਕਲਣ ਤੋਂ ਬਾਅਦ 141 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਜਹਾਜ਼ ਕੰਪਨੀ ਦੇ ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ। ਘਟਨਾ ਉਸ ਸਮੇਂ ਹੋਈ ਜਦੋਂ ਕੋਚੀ ਜਾਣ ਵਾਲਾ ਬੋਇੰਗ 737-800 ਜਹਾਜ਼ ਜ਼ਮੀਨ 'ਤੇ ਚੱਲ ਰਿਹਾ ਸੀ ਅਤੇ ਅਚਾਨਕ ਧੂੰਆਂ ਨਿਕਲਣ ਦੀ ਚਿਤਾਵਨੀ ਦੇ ਬਾਅਦ ਸਾਵਧਾਨੀ ਵਜੋਂ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। 

ਇਹ ਵੀ ਪੜ੍ਹੋ: ਰੂਸ ’ਚ ਰਿਕਾਰਡ ਵੋਟਾਂ ਨਾਲ ਵਿਧਾਇਕ ਬਣੇ ਬਿਹਾਰ ਦੇ ਅਭੈ ਸਿੰਘ

 

Watch: Air India flight catches fire in Muscat.#muscat #AirIndia #flightsmoke pic.twitter.com/ulK2Q2t9c4

— Arabian Daily (@arabiandailys) September 14, 2022

ਸੂਤਰ ਨੇ ਕਿਹਾ ਜਹਾਜ਼ ਵਿਚ 141 ਯਾਤਰੀ ਅਤੇ 6 ਚਾਲਕ ਦਲ ਦੇ ਮੈਂਬਰ ਸਵਾਰ ਸਨ। ਜਹਾਜ਼ ਉਡਾਣ ਸੰਖਿਆ IX 442 ਦਾ ਸੰਚਾਲਨ ਕਰ ਰਿਹਾ ਸੀ। ਇਕ ਅਧਿਕਾਰੀ ਮੁਤਾਬਕ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਘਟਨਾ ਦੀ ਜਾਂਚ ਕਰੇਗਾ। ਸੂਤਰ ਨੇ ਕਿਹਾ ਕਿ ਯਾਤਰੀਆਂ ਨੂੰ ਮਸਕਟ ਤੋਂ ਕੋਚੀ ਲਿਜਾਣ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਕਤਰ 'ਚ 4 ਸਾਲਾ ਭਾਰਤੀ ਬੱਚੀ ਨਾਲ ਵਾਪਰਿਆ ਭਾਣਾ, ਸਕੂਲ ਬੱਸ 'ਚ ਦਮ ਘੁਟਣ ਕਾਰਨ ਹੋਈ ਮੌਤ


author

cherry

Content Editor

Related News