ਪਾਕਿ ''ਚ ਕੋਵਿਡ-19 ਕਾਰਣ ਸਭ ਤੋਂ ਵਧੇਰੇ ਪ੍ਰਭਾਵਿਤ ਖੇਤਰਾਂ ''ਚ ਲਾਈ ਗਈ ''ਸਮਾਰਟ ਤਾਲਾਬੰਦੀ''
Thursday, Mar 18, 2021 - 07:34 PM (IST)
ਇਸਲਾਮਾਬਾਦ-ਪਾਕਿਸਤਾਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਸਭ ਤੋਂ ਪ੍ਰਭਾਵਿਤ ਖੇਤਰਾਂ 'ਚ 'ਸਮਾਰਟ ਤਾਲਾਬੰਦੀ' ਲੱਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦੇਸ਼ 'ਚ ਇਨਫੈਕਸ਼ਨ ਦੇ ਮਾਮਲਿਆਂ 'ਚ ਵਾਧਾ ਦੇਖਿਆ ਜਾ ਰਿਹਾ ਹੈ। ਸਮਾਰਟ ਤਾਲਾਬੰਦੀ ਵਾਲੇ ਇਲਾਕਿਆਂ 'ਚ ਸਾਰੇ ਬਾਜ਼ਾਰ, ਸ਼ਾਪਿੰਗ ਮਾਲ, ਕਾਰਜਕਾਲ ਅਤੇ ਰੈਸਟੋਰੈਂਟ ਬੰਦ ਹੋਣਗੇ ਪਰ ਸਬਜ਼ੀ ਦੀਆਂ ਦੁਕਾਨਾਂ, ਹਸਪਤਾਲ, ਦਵਾਈਆਂ ਦੀਆਂ ਦੁਕਾਨਾਂ, ਬੇਕਰੀ, ਮੀਟ ਅਤੇ ਦੁੱਧ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।
ਪੰਜਾਬ ਸੂਬੇ ਦੇ ਸਿਹਤ ਮੰਤਰੀ ਯਾਸਮੀਨ ਰਸ਼ੀਦ ਨੇ ਕਿਹਾ ਕਿ ਗੁਜਰਾਤ, ਸਿਆਲਕੋਟ ਅਤੇ ਹਾਫਿਜਾਬਾਦ 'ਚ ਤਾਲਾਬੰਦੀ ਲਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਗੁਜਰਾਤ 'ਚ 30 ਮਾਰਚ ਤੱਕ, ਸਿਆਲਕੋਟ 'ਚ 24 ਮਾਰਚ ਤੱਕ ਅਤੇ ਹਾਫਿਜ਼ਾਬਾਦ 'ਚ 26 ਮਾਰਚ ਤੱਕ ਤਾਲਾਬੰਦੀ ਲਾਗੂ ਰਹੇਗੀ। ਯੋਜਨਾ ਮੰਤਰੀ ਅਤੇ ਮਹਾਮਾਰੀ ਲਈ ਰਾਸ਼ਟਰੀ ਕਮਾਂਡ ਅਤੇ ਕੰਟਰੋਲ ਕੇਂਦਰ ਦੇ ਮੁਖੀ ਅਸਰ ਉਮਰ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮਿਆਰੀ ਸੰਚਾਲਨ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਜਾਂਦਾ ਹੈ ਤਾਂ ਪਾਬੰਦੀ ਹੋਰ ਸਖਤ ਕੀਤੀ ਜਾਵੇਗੀ।
ਇਹ ਵੀ ਪੜ੍ਹੋ -ਕੋਵਿਡ-19 ਦੇ ਟੀਕੇ ਨਾਲ ਖੂਨ ਦੇ ਥੱਕੇ ਜੰਮਣ ਦੇ ਮਾਮਲੇ ਬਹੁਤ ਹੀ ਘੱਟ : WHO
ਆਧਿਕਾਰਿਤ ਅੰਕੜਿਆਂ ਮੁਤਾਬਕ, ਪਾਕਿਸਤਾਨ 'ਚ ਤਿੰਨ ਮਹੀਨੇ ਬਾਅਦ ਵੀਰਵਾਰ ਨੂੰ ਇਕ ਦਿਨ 'ਚ ਇਨਫੈਕਸ਼ਨ ਦੇ ਸਭ ਤੋਂ ਵਧੇਰੇ 3,495 ਮਾਮਲੇ ਸਾਹਮਣੇ ਆਏ ਅਤੇ ਕੁੱਲ ਮਾਮਲੇ ਵਧ ਕੇ 6,15,810 ਹੋ ਗਏ। ਮੰਤਰਾਲਾ ਮੁਤਾਬਕ ਪਿਛਲੇ 24 ਘੰਟਿਆਂ 'ਚ ਕੋਵਿਡ-19 ਨਾਲ 61 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 13,717 'ਤੇ ਪਹੁੰਚ ਗਈ।
ਇਹ ਵੀ ਪੜ੍ਹੋ -ਚੀਨ ਨੇ ਫਿਰ ਖੇਡੀ ਨਵੀਂ ਚਾਲ, ਚੀਨੀ ਵੈਕਸੀਨ ਲਵਾਉਣ ਵਾਲਿਆਂ ਨੂੰ ਹੀ ਮਿਲੇਗਾ ਵੀਜ਼ਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।