ਦੁਬਈ ਦੇ ਹਵਾਈ ਅੱਡੇ ਕੋਲ ਛੋਟਾ ਜਹਾਜ਼ ਹਾਦਸਾਗ੍ਰਸਤ, 4 ਮੌਤਾਂ

05/17/2019 6:33:45 PM

ਦੁਬਈ, (ਏ. ਪੀ.)–ਦੁਬਈ ਕੌਮਾਂਤਰੀ ਹਵਾਈ ਅੱਡੇ ’ਤੇ ਰਨਵੇ ਦੀ ਮੁਰੰਮਤ ਦੇ ਕੰਮ ਨਾਲ ਜੁੜੇ ਇਕ ਛੋਟੇ ਜਹਾਜ਼ ਦੇ ਵੀਰਵਾਰ ਰਾਤ ਹਾਦਸਾਗ੍ਰਸਤ ਹੋ ਜਾਣ ’ਤੇ 4 ਵਿਅਕਤੀਆਂ ਦੀ ਮੌਤ ਹੋ ਗਈ। ਨਾਲ ਹੀ ਦੁਨੀਆ ਦੇ ਸਭ ਤੋਂ ਵੱਧ ਰੁਝੇਵੇਂ ਭਰੇ ਹਵਾਈ ਅੱਡੇ ’ਤੇ ਜਹਾਜ਼ਾਂ ਦੀ ਆਵਾਜਾਈ ਵਿਚ ਕਰੀਬ ਇਕ ਘੰਟੇ ਤੱਕ ਵਿਘਨ ਪਿਆ ਰਿਹਾ। ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਕਿਸ ਕਾਰਨ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ।

ਡਾਇਮੰਡ ਡੀ. 32 ਨਾਂ ਦਾ ਇਹ ਜਹਾਜ਼ ਸ਼ੌਰਿਅਮ, ਇੰਗਲੈਂਡ ਦੇ ਫਲਾਈਟ ਕੈਲੀਬ੍ਰੇਸ਼ਨ ਸਰਵਿਸ ਲਿਮਟਿਡ ਦਾ ਹੈ। ਯੂ. ਏ. ਈ. ਸ਼ਹਿਰੀ ਹਵਾਬਾਜ਼ੀ ਅਥਾਰਟੀ ਨੇ ਕਿਹਾ ਹੈ ਕਿ 3 ਬਰਤਾਨਵੀ ਨਾਗਰਿਕਾਂ ਅਤੇ ਇਕ ਦੱਖਣੀ ਅਫਰੀਕੀ ਨਾਗਰਿਕ ਦੀ ਮੌਤ ਹੋ ਗਈ। ਹਵਾਈ ਅੱਡੇ ਤੋਂ ਕਰੀਬ 8 ਕਿਲੋਮੀਟਰ ਦੂਰ ਸ਼ਹਿਰ ਦੀ ਝੀਲ ਦੇ ਕੋਲ ਮੁਸ਼ਰਿਫ ਪਾਰਕ ਵਿਚ ਇਹ ਹਾਦਸਾ ਹੋਇਆ। ਹਾਦਸੇ ਦੇ ਕਾਰਨ ਸ਼ਾਮ 7 ਵਜ ਕੇ 36 ਮਿੰਟ ਤੋਂ ਲੈ ਕੇ 8 ਵਜ ਕੇ 22 ਮਿੰਟ ਤੱਕ ਉਡਾਣਾਂ ਦੀ ਆਵਾਜਾਈ ਵਿਚ ਵਿਘਨ ਪਿਆ ਰਿਹਾ।


Arun chopra

Content Editor

Related News