ਬ੍ਰਾਜ਼ੀਲ ’ਚ ਛੋਟਾ ਜਹਾਜ਼ ਹਾਦਸਾਗ੍ਰਸਤ, ਇਕ ਵਿਅਕਤੀ ਦੀ ਮੌਤ
Tuesday, Nov 04, 2025 - 04:20 AM (IST)
            
            ਸਾਓ ਪਾਓਲੋ - ਉੱਤਰੀ ਬ੍ਰਾਜ਼ੀਲ ਦੇ ਟੋਕਾਂਟਿੰਸ ਸੂਬੇ ਦੇ ਇਕ ਪੇਂਡੂ ਇਲਾਕੇ ’ਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ। ਟੋਕਾਂਟਿੰਸ ਪੁਲਸ ਦੇ ਅਨੁਸਾਰ ਜਹਾਜ਼ ਸ਼ਨੀਵਾਰ ਰਾਤ ਫਾਤਿਮਾ ਨਗਰਪਾਲਿਕਾ ਦੇ ਉੱਪਰ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਪਾਇਲਟ ਡਾਯੋਮੇਡੀਯੋ ਆਇਰਸ ਦਾ ਸਿਲਵਾ ਫਿਲਹੋ (56) ਦੀ ਮੌਤ ਹੋ ਗਈ ਅਤੇ ਜਹਾਜ਼ ’ਚ ਸਵਾਰ ਦੂਜੇ ਯਾਤਰੀ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਅਤੇ ਉਸ ਦੀ ਹਾਲਤ ਗੰਭੀਰ ਹੈ।
