ਅਮਰੀਕਾ ''ਚ ਛੋਟਾ ਜਹਾਜ਼ ਹਾਦਸਾਗ੍ਰਸਤ, ਦੋ ਲੋਕਾਂ ਦੀ ਮੌਤ

Wednesday, Nov 15, 2023 - 10:46 AM (IST)

ਅਮਰੀਕਾ ''ਚ ਛੋਟਾ ਜਹਾਜ਼ ਹਾਦਸਾਗ੍ਰਸਤ, ਦੋ ਲੋਕਾਂ ਦੀ ਮੌਤ

ਪ੍ਰੋਵੋ (ਪੋਸਟ ਬਿਊਰੋ)- ਅਮਰੀਕਾ ਦੇ ਉਟਾਹ ਵਿੱਚ ਸਾਲਟ ਲੇਕ ਸਿਟੀ ਦੇ ਦੱਖਣ ਵੱਲ ਇਕ ਛੋਟਾ ਜਹਾਜ਼ ਪਹਾੜੀਆਂ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਜਹਾਜ਼ ਵਿੱਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਉਟਾਹ ਕਾਊਂਟੀ ਸ਼ੈਰਿਫ ਦੇ ਸਾਰਜੈਂਟ ਸਪੈਂਸਰ ਕੈਨਨ ਨੇ ਦੱਸਿਆ ਕਿ ਅਣਪਛਾਤੇ ਕਾਰਨਾਂ ਕਰਕੇ ਜਹਾਜ਼ ਹਲਕੀ ਬਰਫ਼ ਨਾਲ ਘਿਰੇ ਪਹਾੜੀ ਖੇਤਰ 'ਚ ਦਰਖਤਾਂ ਨਾਲ ਟਕਰਾ ਗਿਆ, ਜਿਸ ਕਾਰਨ ਜਹਾਜ਼ 'ਚ ਸਵਾਰ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਤੀਜਾ ਜ਼ਖਮੀ ਹੋ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਨੂੰ ਛੱਡ ਅਮਰੀਕਾ ਬਣਿਆ ਪਹਿਲੀ ਪਸੰਦ, ਰਿਕਾਰਡ ਗਿਣਤੀ 'ਚ ਪੁੱਜੇ ਭਾਰਤੀ ਵਿਦਿਆਰਥੀ

ਕੈਨਨ ਮੁਤਾਬਕ ਬਚਾਅ ਕਰਮਚਾਰੀਆਂ ਨੇ ਜ਼ਖਮੀ ਵਿਅਕਤੀ ਨੂੰ ਮਲਬੇ 'ਚੋਂ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਉਨ੍ਹਾਂ ਕਿਹਾ ਕਿ ਜ਼ਖਮੀ ਵਿਅਕਤੀ ਬੋਲਣ ਅਤੇ ਤੁਰਨ-ਫਿਰਨ ਦੇ ਸਮਰੱਥ ਹੈ, ਜੋ ਕਿ ਚੰਗਾ ਸੰਕੇਤ ਹੈ। ਕੈਨਨ ਨੇ ਕਿਹਾ ਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਜਹਾਜ਼ ਨੇ ਕਿੱਥੋਂ ਉਡਾਣ ਭਰੀ ਸੀ ਅਤੇ ਕਿੱਥੇ ਜਾ ਰਿਹਾ ਸੀ। ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪਛਾਣ ਵੀ ਨਹੀਂ ਹੋ ਸਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


author

Vandana

Content Editor

Related News