ਕਾਂਗੋ ''ਚ ਛੋਟਾ ਜਹਾਜ਼ ਹਾਦਸਾਗ੍ਰਸਤ, ਸਾਰੇ ਯਾਤਰੀਆਂ ਦੀ ਹੋਈ ਮੌਤ

Thursday, Dec 23, 2021 - 09:26 PM (IST)

ਕਾਂਗੋ ''ਚ ਛੋਟਾ ਜਹਾਜ਼ ਹਾਦਸਾਗ੍ਰਸਤ, ਸਾਰੇ ਯਾਤਰੀਆਂ ਦੀ ਹੋਈ ਮੌਤ

ਬੇਨੀ-ਪੂਰਬੀ ਕਾਂਗੋ 'ਚ ਵੀਰਵਾਰ ਨੂੰ ਇਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਜਾਣ ਕਾਰਨ ਉਸ 'ਚ ਸਵਾਰ ਸਾਰੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮਾਲੂ ਏਵੀਏਸ਼ਨ ਦੇ ਇਸ ਜਹਾਜ਼ ਨੇ ਗੋਮਾ ਸ਼ਹਿਰ ਤੋਂ ਦੱਖਣੀ ਕਿਵੂ ਸੂਬੇ ਦੇ ਸ਼ਾਬੁੰਦਾ ਲਈ ਉਡਾਣ ਭਰੀ ਸੀ।

ਇਹ ਵੀ ਪੜ੍ਹੋ :ਪੁਤਿਨ ਨੇ ਪੱਛਮ ਨੂੰ ਸੁਰੱਖਿਆ ਗਾਰੰਟੀ ਦੇਣ ਲਈ ਜਲਦ ਕਦਮ ਚੁੱਕਣ ਦੀ ਕੀਤੀ ਅਪੀਲ

ਉਸ 'ਚ ਤਿੰਨ ਯਾਤਰੀ ਅਤੇ ਚਾਲਕ ਦਲ ਦੇ ਦੋ ਮੈਂਬਰ ਸਵਾਰ ਸਨ। ਸ਼ਾਬੁੰਦਾ ਦੇ ਪ੍ਰਸ਼ਾਸਕ ਡੀ. ਕਾਸ਼ੋਬੰਨਾਇਆ ਨੇ ਕਿਹਾ ਕਿ ਅਸੀਂ ਹੁਣੇ ਇਸ ਹਾਦਸੇ ਦੀ ਜਾਂਚ ਸ਼ੁਰੂ ਕੀਤੀ ਹੈ। ਇਸ ਹਾਦਸੇ 'ਚ ਜਾਨ ਗੁਆਉਣ ਵਾਲਿਆਂ ਦੇ ਪ੍ਰਤੀ ਸਾਡੀ ਹਮਦਰਦੀ ਹੈ। ਮਾਲੂ ਏਵੀਏਸ਼ਨ ਦੀ ਵੈੱਬਸਾਈਟ 'ਚ ਕਿਹਾ ਗਿਆ ਹੈ ਕਿ ਉਹ ਇਸ ਖੇਤਰ 'ਚ ਕਾਰਗੋ ਅਤੇ ਚਾਰਟਰ ਉਡਾਣਾਂ ਦੀ ਸੇਵਾ ਪ੍ਰਦਾਨ ਕਰਦਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਤੇ ਗ੍ਰਹਿ ਮੰਤਰੀ ਰਾਸ਼ਟਰੀ ਸੁਰੱਖਿਆ ਮਾਮਲਿਆਂ 'ਤੇ ਬੰਦ ਕਰਨ ਸਿਆਸਤ : ਚੁੱਘ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News